ਰਜਿ: ਨੰ: PB/JL-124/2018-20
RNI Regd No. 23/1979

ਮਦਰਾਸ ਹਾਈਕੋਰਟ ਦੀ ਟਿੱਪਣੀ ਨੂੰ ਡਾਕਟਰ ਦੀ ਕੌੜੀ ਦਵਾਈ ਵਾਂਗ ਲਵੇ ਚੋਣ ਕਮਿਸ਼ਨ : ਸੁਪਰੀਮ ਕੋਰਟ

BY admin / May 03, 2021
ਨਵੀਂ ਦਿੱਲੀ, 3 ਮਈ, (ਯੂ.ਐਨ.ਆਈ.)- ਸੁਪਰੀਮ ਕੋਰਟ ਨੇ ਮਦਰਾਸ ਹਾਈ ਕੋਰਟ ਵੱਲੋਂ ਚੋਣ ਕਮਿਸਨ ਖਲਿਾਫ ਕਤਲ ਦਾ ਕੇਸ ਦਾਇਰ ਕਰਨ ਲਈ ਜੁਬਾਨੀ ਟਿੱਪਣੀ ਵਿਰੁੱਧ ਦਾਇਰ ਪਟੀਸਨ ‘ਤੇ ਸੁਣਵਾਈ ਕਰਦਿਆਂ ਚੋਣ ਕਮਿਸਨ ਨੂੰ ਇਸ ਨੂੰ ਪਰਿਪੇਖ ਵਿੱਚ ਲੈਣ ਲਈ ਕਿਹਾ ਹੈ। ਜਸਟਿਸ ਐਮਆਰ ਸਾਹ ਨੇ ਚੋਣ ਕਮਿਸਨ ਨੂੰ ਕਿਹਾ ਕਿ ਤੁਸੀਂ ਹਾਈਕੋਰਟ ਦੀ ਟਿੱਪਣੀ ਨੂੰ ਉਸੇ ਤਰ੍ਹਾਂ ਲਵੋਂ, ਜਿਵੇਂ ਡਾਕਟਰ ਦੀ ਕੌੜੀ ਦਵਾਈ ਲਈ ਜਾਂਦੀ ਹੈ। ਸੁਣਵਾਈ ਦੌਰਾਨ ਚੋਣ ਕਮਿਸਨ ਦੇ ਵਕੀਲ ਰਾਕੇਸ ਦਿਵੇਦੀ ਨੇ ਕਿਹਾ ਕਿ ਸਾਡੀ ਗੱਲ ਸੁਣੇ ਬਿਨਾਂ, ਇਹ ਜਾਣੇ ਬਿਨਾਂ ਕਿ ਕਿਸ ਦਾ ਕੰਮ ਆਪਦਾ ਪ੍ਰਬੰਧਨ ਹੈ, ਮਦਰਾਸ ਹਾਈ ਕੋਰਟ ਨੇ ਕਮਿਸਨ ਦੇ ਖਲਿਾਫ ਟਿੱਪਣੀ ਕੀਤੀ। ਫਿਰ ਜਸਟਿਸ ਸਾਹ ਨੇ ਪੁੱਛਿਆ ਕਿ ਕਮਿਸਨ ਦਾ ਕੰਮ ਕੀ ਹੈ। ਤਦ ਦਿਵੇਦੀ ਨੇ ਕਿਹਾ ਕਿ ਸਾਡੇ ਕੋਲ ਹਰ ਪ੍ਰੋਗਰਾਮ ਨੂੰ ਨਿਯੰਤਰਣ ਕਰਨ ਲਈ ਇੰਨੀ ਤਾਕਤ ਨਹੀਂ ਹੈ। ਜਸਟਿਸ ਚੰਦਰਚੂੜ ਨੇ ਕਿਹਾ ਕਿ ਜੱਜ ਨੂੰ ਪੁੱਛਗਿੱਛ ਦੌਰਾਨ ਧਿਆਨ ਰੱਖਣਾ ਚਾਹੀਦਾ ਹੈ। ਪਰ ਇਹ ਨਹੀਂ ਕਹਿ ਸਕਦਾ ਕਿ ਮੀਡੀਆ ਜੱਜ ਦੀਆਂ ਟਿੱਪਣੀਆਂ ਦੀ ਰਿਪੋਰਟ ਨਹੀਂ ਕਰਦਾ ਹੈ। ਅਕਸਰ, ਸਿਰਫ ਲਿਖਤ ਆਦੇਸ ਹੀ ਨਹੀਂ, ਜੱਜ ਦੀਆਂ ਟਿੱਪਣੀਆਂ ਨੇ ਲੋਕਾਂ ਦੇ ਮਨਾਂ ਵਿਚ ਵਿਸਵਾਸ ਪੈਦਾ ਕੀਤਾ ਹੈ। ਦਿਵੇਦੀ ਨੇ ਫਿਰ ਕਿਹਾ ਕਿ ਅਸੀਂ ਸਿਰਫ ਇਸ ਟਿੱਪਣੀ ਬਾਰੇ ਗੱਲ ਕਰ ਰਹੇ ਹਾਂ। ਇਸਦਾ ਕੇਸ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਜਸਟਿਸ ਸਾਹ ਨੇ ਕਿਹਾ ਕਿ ਹਰ ਜੱਜ ਦਾ ਸੁਭਾਅ ਵੱਖਰਾ ਹੁੰਦਾ ਹੈ। ਕਈ ਵਾਰ ਟਿੱਪਣੀ ਜਨਤਕ ਹਿੱਤ ਵਿੱਚ ਵੀ ਕੀਤੀ ਜਾਂਦੀ ਹੈ। ਇਸ ਨੂੰ ਸਹੀ ਪ੍ਰਸੰਗ ਵਿੱਚ ਲਿਆ ਜਾਣਾ ਚਾਹੀਦਾ ਹੈ। ਪਰ ਚੋਣ ਕਮਿਸਨ ‘ਤੇ ਲੋਕਾਂ ਦੀ ਹੱਤਿਆ ਦਾ ਦੋਸ ਲਾਉਣਾ ਬੇਇਨਸਾਫੀ ਹੈ। ਜਸਟਿਸ ਚੰਦਰਚੁੜ ਨੇ ਕਿਹਾ, ਅਸੀਂ ਤੁਹਾਡੀ ਗੱਲ ਸਮਝਦੇ ਹਾਂ। ਪਰ ਅਸੀਂ ਆਪਣੇ ਹਾਈ ਕੋਰਟ ਨੂੰ ਵੀ ਨਿਰਾਸ ਨਹੀਂ ਕਰਨਾ ਚਾਹੁੰਦੇ। ਜਸਟਿਸ ਚੰਦਰਚੁੜ ਨੇ ਕਿਹਾ ਕਿ ਇਹ ਨਹੀਂ ਹੈ ਕਿ ਜੱਜ ਇਹ ਸੋਚਣ ਆਉਂਦੇ ਹਨ ਕਿ ਇਹ ਬੋਲਣਾ ਹੈ। ਗੱਲਾਂ ਕਰਨ ਦੇ ਕ੍ਰਮ ਵਿੱਚ ਬਹੁਤ ਸਾਰੀਆਂ ਗੱਲਾਂ ਕਹੀਆਂ ਜਾਂਦੀਆਂ ਹਨ। ਅਸੀਂ ਇਕ ਸੰਵਿਧਾਨਕ ਸੰਸਥਾ ਵਜੋਂ ਚੋਣ ਕਮਿਸਨ ਦਾ ਸਨਮਾਨ ਕਰਦੇ ਹਾਂ। ਦਿਵੇਦੀ ਨੇ ਕਿਹਾ ਕਿ ਟਿੱਪਣੀਆਂ ਕੇਸ ਨਾਲ ਸਬੰਧਤ ਨਹੀਂ (ਬਾਕੀ ਸਫ਼ਾ 2 ’ਤੇ )
ਸਨ। ਇਹ ਟਿੱਪਣੀ ਵੀ ਨਹੀਂ ਸੀ, ਇਕ ਤਰ੍ਹਾਂ ਨਾਲ ਸਾਡੇ ਵਿਰੁੱਧ ਫੈਸਲਾ ਸੀ। ਜਸਟਿਸ ਚੰਦਰਚੁੜ ਨੇ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਤੁਸੀਂ ਕਤਲ ਦੇ ਦੋਸ ਤੋਂ ਪ੍ਰੇਸਾਨ ਹੋ। ਜੇ ਮੈਂ ਆਪਣੇ ਬਾਰੇ ਗੱਲ ਕਰਾਂ ਤਾਂ ਮੈਂ ਅਜਿਹੀਆਂ ਟਿੱਪਣੀਆਂ ਨਹੀਂ ਕਰਦਾ। ਪਰ ਲੋਕਾਂ ਦੇ ਅਧਿਕਾਰ ਸੁਰੱਖਿਅਤ ਕਰਨ ਵਿਚ ਹਾਈ ਕੋਰਟ ਦੀ ਵੱਡੀ ਭੂਮਿਕਾ ਹੈ।
 
 
ਭਾਰਤ ’ਚ ਫਸੇ ਆਸਟ੍ਰੇਲੀਆਈ ਨਾਗਰਿਕਾਂ ’ਤੇ ਪਾਬੰਦੀ ਲਗਾਉਣਾ ਦੇਸ਼ ਦੇ ਸਰਬੋਤਮ ਹਿੱਤ ’ਚ - ਮੌਰੀਸਨ
ਸਿਡਨੀ, 3 ਮਈ, (ਯੂ.ਐਨ.ਆਈ.)- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਭਾਰਤ ਤੋਂ ਆਪਣੇ ਦੇਸ਼ ਪਰਤਣ ਦੀ ਕੋਸ਼ਿਸ਼ ਕਰਨ ਵਾਲੇ ਆਸਟ੍ਰੇਲੀਆਈ ਨਾਗਰਿਕਾਂ ‘ਤੇ ਰੋਕ ਲਗਾਉਣ ਅਤੇ ਜੇਲ੍ਹ ਦੀ ਸਜਾ ਅਤੇ ਜੁਰਮਾਨੇ ਦੀ ਵਿਵਸਥਾ ਕਰਨ ਵਾਲੇ ਫੈਸਲੇ ਦਾ ਸੋਮਵਾਰ ਨੂੰ ਬਚਾਅ ਕਰਦਿਆਂ ਇਕ ਬਿਆਨ ਦਿੱਤਾ। ਮੌਰੀਸਨ ਮੁਤਾਬਕ ਇਹ ਫੈਸਲਾ ਦੇਸ਼ ਦੇ ‘ਸਰਬੋਤਮ ਹਿੱਤ‘ ਵਿਚ ਹੈ ਅਤੇ ਇਹ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਨੂੰ ਰੋਕੇਗਾ। ਆਸਟ੍ਰੇਲੀਆ ਦੀ ਸਰਕਾਰ ਨੇ ਇਤਿਹਾਸ ਵਿਚ ਪਹਿਲੀ ਵਾਰ ਆਪਣੇ ਉਹਨਾਂ ਨਾਗਰਿਕਾਂ ਦੇ ਦੇਸ਼ ਪਰਤਣ ‘ਤੇ ਹਾਲ ਹੀ ਵਿਚ ਰੋਕ ਲਗਾ ਦਿੱਤੀ ਹੈ ਜਿਹਨਾਂ ਨੇ ਆਸਟ੍ਰੇਲੀਆ ਵਾਪਸ ਆਉਣ ਤੋਂ ਪਹਿਲਾਂ ਭਾਰਤ ਵਿਚ 14 ਦਿਨ ਬਤੀਤ ਕੀਤੇ ਹਨ। ਸਰਕਾਰ ਨੇ ਧਮਕੀ ਦਿੱਤੀ ਹੈ ਕਿ ਅਜਿਹੇ ਲੋਕਾਂ ‘ਤੇ ਮੁਕੱਦਮਾ ਚਲਾਇਆ ਜਾਵੇਗਾ ਅਤੇ 5 ਸਾਲ ਤੱਕ ਦੀ ਜੇਲ੍ਹ ਦੀ ਸਜਾ ਜਾਂ 660000 ਆਸਟ੍ਰੇਲੀਆਈ ਡਾਲਰ ਦਾ ਜੁਰਮਾਨਾ ਲਗਾਇਆ ਜਾਵੇਗਾ। ਮੌਰੀਸਨ ਨੇ ਕਿਹਾ ਕਿ ਇਹ ਇਕ ਅਸਥਾਈ ਵਿਵਸਥਾ ਹੈ ਅਤੇ ਬਹੁਤ ਮੁਸ਼ਕਲ ਫੈਸਲਾ ਹੈ। ਉਹਨਾਂ ਨੇ ਕਿਹਾ,‘‘ਇਹ ਵਿਵਸਥਾ ਇਸ ਲਈ ਕੀਤੀ ਗਈ ਹੈ ਤਾਂ ਜੋ ਸਾਡੇ ਇੱਥੇ ਆਸਟ੍ਰੇਲੀਆ ਵਿਚ ਕੋਵਿਡ-19 ਦੀ ਤੀਜੀ ਲਹਿਰ ਨਾ ਆਵੇ ਅਤੇ ਸਾਡੀ ਕੁਆਰੰਟੀਨ ਵਿਵਸਥਾ ਮਜਬੂਤ
ਬਣੀ ਰਹੇ।‘‘ ਮੌਰੀਸਨ ਨੇ ਕਿਹਾ ਕਿ ਇਹ ਦੇਸ਼ ਦੇ ਸਰਬੋਤਮ ਹਿੱਤ ਵਿਚ ਹੈ। ਮੌਰੀਸਨ ਨੇ ਅੱਗੇ ਕਿਹਾ ਕਿ ਉਹਨਾਂ ਨੂੰ ਭਾਰਤੀ ਭਾਈਚਾਰੇ ਲਈ ਖਰਾਬ ਮਹਿਸੂਸ ਹੁੰਦਾ ਹੈ। ਪੀ.ਐੱਮ. ਮੌਰੀਸਨ ਨੇ ਕਿਹਾ,‘‘ਅਸੀਂ ਆਪਣੇ ਹੋਵਰਡ ਸਪਿ੍ਰੰਗਸ ਕੇਂਦਰ ਵਿਚ ਭਾਰਤ ਤੋਂ ਪਰਤਣ ਵਾਲਿਆਂ ਵਿਚ ਇਨਫੈਕਸ਼ਨ ਦਰ ਵਿਚ ਸੱਤ ਗੁਣਾ ਦਾ ਵਾਧਾ ਦੇਖਿਆ ਹੈ।‘‘ ਉਹਨਾਂ ਨੇ ਕਿਹਾ,‘‘ਇਹ ਅਹਿਮ ਹੈ ਕਿ ਅਸੀਂ ਯਕੀਨੀ ਕਰੀਏ ਕਿ ਸਾਡੇ ਇੱਥੇ ਅਸਥਾਈ ਰੋਕ ਹੋਵੇ ਤਾਂ ਜੋ ਉਹਨਾਂ ਕੁਆਰੰਟੀਨ ਕੇਂਦਰਾਂ ਵਿਚ ਵਿਵਸਥਾਵਾਂ ਨੂੰ ਮਜਬੂਤ ਕੀਤਾ ਜਾ ਸਕੇ ਅਤੇ ਜਾਂਚ ਦੀ ਵਿਵਸਥਾ ਨੂੰ ਵੀ ਮਜਬੂਤ ਕੀਤਾ ਜਾ ਸਕੇ ਅਤੇ ਇਹ ਨਾ ਸਿਰਫ ਭਾਰਤ ਤੋਂ ਰਵਾਨਾ ਹੁੰਦੇ ਹੋਏ ਹੋਵੇ ਸਗੋਂ ਤੀਜੇ ਦੇਸ਼ ਤੋਂ ਆਉਣ ਵਾਲੇ ਲੋਕਾਂ ਲਈ ਵੀ ਹੋਵੇ।‘‘ ਪ੍ਰਧਾਨ ਮੰਤਰੀ ਨੇ 2ਜੀਬੀ ਰੇਡੀਓ ਚੈਨਲ ਤੋਂ ਕਿਹਾ ਕਿ ਵਿਸ਼ੇਸ਼ ਉਡਾਣਾਂ ਜਰੀਏ ਰਜਿਸਟਰਡ ਕਰਵਾਏ ਗਏ ਕਰੀਬ 20,000 ਲੋਕਾਂ ਨੂੰ ਵਾਪਸ ਦੇਸ਼ ਲੈ ਕੇ ਆਏ ਹਾਂ। ਵਿਰੋਧੀ ਧਿਰ ਦੇ ਨੇਤਾ ਐਨਥੋਨੀ ਅਲਬਾਨੀ ਨੇ ਆਸਟ੍ਰੇਲੀਆ ਦੇ ਲੋਕਾਂ ਨੂੰ ਭਾਰਤ ਵਿਚ ਛੱਡਣ ਅਤੇ ਵਾਪਸ ਆਉਣ ‘ਤੇ ਜੁਰਮਾਨੇ ਅਤੇ ਜੇਲ੍ਹ ਦੀ ਸਜਾ ਦੇਣ ਲਈ ਪ੍ਰਧਾਨ ਮੰਤਰੀ ਮੌਰੀਸਨ ਦੀ ਆਲੋਚਨਾ ਕੀਤੀ ਹੈ।