ਰਜਿ: ਨੰ: PB/JL-124/2018-20
RNI Regd No. 23/1979

ਐਸ.ਬੀ.ਆਈ ਨੇ ਕੋਰੋਨਾ ਸੰਕਟ ਤੋਂ ਨਿਪਟਣ ਲਈ ਮਦਦ ਦੇ ਤੌਰ ’ਤੇ 71 ਕਰੋੜ ਰੁਪਏ ਕੀਤੇ ਜਾਰੀ

BY admin / May 03, 2021
ਨਵੀਂ ਦਿੱਲੀ, 3 ਮਈ, (ਯੂ.ਐਨ.ਆਈ.)- ਐਸ.ਬੀ.ਆਈ. ਨੇ ਭਾਰਤ ਨੂੰ ਕੋਵਿਡ -19 ਦੀ ਦੂਜੀ ਲਹਿਰ ਦਾ ਮੁਕਾਬਲਾ ਕਰਨ ਲਈ ਸਹਾਇਤਾ ਦੇ ਤੋਰ ‘ਤੇ 71 ਕਰੋੜ ਰੁਪਏ ਜਾਰੀ ਕੀਤੇ ਹਨ। ਬੈਂਕ ਨੇ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਰਾਜਾਂ ਵਿਚ 1000 ਬਿਸਤਰਿਆਂ ਵਾਲੇ ਅਸਥਾਈ ਹਸਪਤਾਲਾਂ, 250 ਬੈੱਡਾਂ ਦੀ ਆਈ.ਸੀ.ਯੂ. ਸਹੂਲਤਾਂ ਅਤੇ ਹੋਰ ਸਹੂਲਤਾਂ ਸਥਾਪਤ ਕਰਨ ਲਈ 30 ਕਰੋੜ ਰੁਪਏ ਦਿੱਤੇ ਕੀਤੇ ਹਨ।