ਰਜਿ: ਨੰ: PB/JL-124/2018-20
RNI Regd No. 23/1979

ਆਸਾਮ, ਕੇਰਲ ਅਤੇ ਬੰਗਾਲ ’ਚ ਕਾਂਗਰਸ ਦਾ ਹਾਲ ਬੇਹਾਲ, ਕੀ ਹੁਣ ਪੈਦਾ ਹੋਵੇਗੀ ਰਾਹੁਲ ਲਈ ਪਰੇਸ਼ਾਨੀ

BY admin / May 03, 2021
ਨਵੀਂ ਦਿੱਲੀ, 3 ਮਈ, (ਯੂ.ਐ.ਆਈ.)- ਦੇਸ਼ ਵਿਚ 5 ਸੂਬਿਆ ਵਿਚ ਚੁਨਾਵ ਵਿਚੋਂ ਕਾਂਗਰਸ ਦੀ ਹਾਰ ਬੁਰੀ ਤਰ੍ਹਾਂ ਹੋਈ ਹੈ। ਜਿਸਦੇ ਚਲਦੇ ਇਕ ਵਾਰ ਫਿਰ ਪਾਰਟੀ ਦੇ ਹੱਥ ਖਾਲੀ ਰਹਿ ਗਏ। ਰਾਹੁਲ ਗਾਂਧੀ ਨੇ ਕੇਰਲ ਤੋਂ ਪਿ੍ਰੰਯਕਾ ਗਾਂਧੀ ਨੇ ਅਸਾਮ ਉਤੇ ਧਿਆਨ ਰੱਖਿਆ ਸੀ। ਪਰ ਤਮਾਮ ਕੋਸ਼ਿਸ਼ਾ ਦੇ ਬਾਵਜੂਦ ਵੀ ਪਾਰਟੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਦੇ ਬਾਅਦ ਰਾਹੁਲ ਅਤੇ ਪਿ੍ਰੰਯਕਾ ਦੇ ਉਤੇ ਸਵਾਲ ਖੜੇ ਹੋ ਗਏ ਹਨ। ਪਾਰਟੀ ਦੇ ਉਠਦੇ ਵਿਦਰੋਹ ਦੇ ਵਿਚ ਕਾਂਗਰਸ ਦੀ ਹਾਰ ਨੇ ਬਾਗੀ ਨੇਤਾਵਾਂ ਨੂੰ ਗਾਂਧੀ ਪਰਿਵਾਰ ਦੇ ਖਿਲਾਫ ਮੋਰਚਾ ਖੋਲਣ ਦਾ ਮੌਕਾ ਦੇ ਦਿਤਾ ਹੈ। 5 ਸੂਬਿਆ ਦੇ ਚੁਨਾਵੀ ਰਣਨੀਤੀ ਦਾ ਪੂਰਾ ਸੰਚਾਲਨ ਕਾਂਗਰਸ ਦੇ ਅਤੇ ਕਰੀਬੀ ਪਾਰਟੀ ਦੇ ਰਣਨੀਤੀ ਦੇ ਹੱਥ ਵਿਚ ਸੀ, ਕਾਂਗਰਸ ਦੇ ਪੂਰਵ ਪ੍ਰਧਾਨ ਰਾਹੁਲ ਗਾਂਧੀ ਕੇਰਲ ਦੇ ਸੰਸਦ ਹੋਣ ਦੇ ਚੱਲਦੇ ਵਿਧਾਨਸਾਭਾ ਚੁਨਾਵ ਵਿਚ ਉਹਨਾਂ ਦੀ ਜਾਨ ਲੱਗੀ ਹੋਈ ਸੀ। ਇਸ ਲਈ ਰਾਹੁਲ ਦੇ ਸਭ ਤੋਂ ਜਅਿਾਦਾ ਫੋਕਸ ਕੇਰਲ ਉਪਰ ਹੀ ਸੀ। ਜਦਕਿ ਪਿ੍ਰੰਯਕਾ ਗਾਂਧੀ ਨੇ ਖੁਦ ਅਸਾਮ ਵਿਚ ਪ੍ਰਚਾਰ ਕੀਤਾ ਸੀ। ਇਸ ਦੇ ਬਾਵਜੂਦ ਗਾਂਧੀ ਪਰਿਵਾਰ ਦੇ ਦੋਨੋ ਨੇਤਾ ਆਪਣੇ ਆਪਣੇ ਸੂਬੇ ਵਿਚ ਕਾਮਯਾਬ ਨਹੀ ਹੋਏ। ਅਸਾਮ ਵਿਚ ਨਹੀਂ ਚਲਿਆ ਪਿ੍ਰੰਯਕਾ ਦਾ ਜਾਦੂ, ਅਸਾਮ ਵਿਚ ਖੁਦ ਪਿ੍ਰੰਯਕਾ ਗਾਂਧੀ ਪ੍ਰਚਾਰ ਕਰ ਰਹੀ ਸੀ, ਇਹੀ ਨਹੀਂ ਕਾਂਗਰਸ ਦਾ ਅਜਮਲ ਦੀ ਪਾਰਟੀ ਨਾਲ ਗਠਜੋੜ ਵੀ ਫੇਲ ਹੋ ਗਿਆ। ਕੇਰਲ ਦੀ ਹਾਰ ਤੋਂ ਬਾਅਦ ਰਾਹੁਲ ਦੇ ਸਾਹਮਣੇ ਵੱਡੀ ਚੁਨੌਤੀ, ਰਾਹੁਲ ਗਾਂਧੀ ਨੇ ਖੁਦ ਪੂਰਾ ਧਿਆਨ ਕੇਰਲ ਉਤੇ ਰੱਖਿਆ ਸੀ, ਕਾਂਗਰਸ ਦੇ ਨਵੇਂ ਪ੍ਰਧਾਨ ਚੁਨਾਵ ਤੋਂ ਪਹਿਲਾ ਹੀ ਪਾਰਟੀ ਦੇ ਪ੍ਰਦਰਸ਼ਨ ਉਤੇ ਸਵਾਲ ਖੜੇ ਕਰ ਰਹੇ ਸਨ। ਬੰਗਾਲ ਵਿਚ, ਕਾਂਗਰਸ ਦਾ ਖਾਤਾ ਤੱਕ ਨਾ ਖੁਲਣਾ, ਅਸਾਮ ਅਤੇ ਕੇਰਲ ਵਿਚ ਵੀ ਕਰਾਰੀ ਮਾਤ ਹਾਸਿਲ ਹੋਈ। ਇਸਦੇ ਚਲਦੇ ਵਿਦਰੋਹੀ ਗਰੁੱਪ ਫਿਰ ਤੋਂ ਮੋਰਚਾ ਖੋਲ ਸਕਦੇ ਹਨ। ਕਾਂਗਰਸ ਦੇ ਮੌਜਦਾ ਹਾਲਾਤ ਨੂੰ ਦੇਖਦੇ ਹੋਏ ਸਵਾਲ ਜਵਾਬ ਦੇ ਇਹਨਾਂ ਨਤੀਜਿਆ ਦੇ ਬਾਅਦ ਪਰੇਸ਼ਾਨੀ ਖੜੀ ਹੋਵੇਗੀ। ਖਾਸਤੌਰ ਉਤੇ ਪਾਰਟੀ ਦੇ ਕਮਜੋਰ ਹਾਲਤ ਦੇ ਚਲਦੇ ਬਹੁਤ ਨੇਤਾ ਖੁਸ਼ ਨਹੀਂ ਹਨ। ਹੁਣ ਵਿਪਕਸ਼ੀ ਨੇਤਾ ਖਤਰਾ ਬਣ ਰਹੇ ਹਨ। ਕਈ ਸੂਬਿਆ ਵਿਚ ਕਾਂਗਰਸ ਦਾ ਅਧਾਰ ਘੱਟ ਰਿਹਾ ਹੈ।