ਰਜਿ: ਨੰ: PB/JL-124/2018-20
RNI Regd No. 23/1979

ਹਾਂਗਕਾਂਗ-ਮਲੇਸ਼ੀਆ ਸਣੇ 20 ਮੁਲਕਾਂ ਨੇ ਭਾਰਤੀ ਉਡਾਣਾਂ ’ਤੇ ਲਾਈ ਪਾਬੰਦੀ

BY admin / May 03, 2021
ਨਵੀਂ ਦਿੱਲੀ, 3 ਮਈ, (ਯੂ.ਐਨ.ਆਈ.)- ਕੋਰੋਨਾਵਾਇਰਸ ਦੇ ਵੱਧਦੇ ਕਹਿਰ ਨੂੰ ਵੇਖਦੇ ਹੋਏ ਹੁਣ ਹਾਂਗਕਾਂਗ ਨੇ ਵੀ ਭਰਾਤੀ ਯਾਤਰੀਆਂ ਦੀ ਐਂਟਰੀ ਤੇ ਪਾਬੰਦੀ ਲਾ ਦਿੱਤੀ ਹੈ। ਹਾਂਗਕਾਂਗ ਨੇ ਭਾਰਤ ਵਿੱਚ ਕੋਰੋਨਾਵਾਇਰਸ ਦੇ ਵਧਦੇ ਕੇਸਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਹੈ। ਹਾਂਗਕਾਂਗ ਨੂੰ ਇਹ ਵੀ ਡਰ ਹੈ ਕਿ ਕਿਤੇ ਇਹ ਮਾਰੂ ਕੋਰੋਨਾਵਾਇਰਸ ਹਾਂਗਕਾਂਗ ਵਿੱਚ ਨਾ ਫੈਲ ਜਾਵੇ। ਜਦੋਂ ਕਿ ਹਾਂਗਕਾਂਗ ਨੇ ਪਹਿਲਾਂ 20 ਅਪ੍ਰੈਲ ਤੋਂ 14 ਦਿਨਾਂ ਲਈ ਭਾਰਤ ਤੋਂ ਯਾਤਰੀਆਂ ਦੀਆਂ ਉਡਾਣਾਂ ‘ਤੇ ਪਾਬੰਦੀ ਲਗਾਈ ਸੀ। ਇਸ ਦੇ ਨਾਲ ਹੀ ਹੁਣ ਇਸ ਨੇ ਬਹੁਤ ਜਅਿਾਦਾ ਜੋਖਮ ਦੇ ਮੱਦੇਨਜਰ 1 ਮਈ ਤੋਂ ਭਾਰਤ, ਪਾਕਿਸਤਾਨ, ਫਿਲਪੀਨਜ ਤੇ ਨੇਪਾਲ ‘ਤੇ ਪਾਬੰਦੀ ਲਗਾਈ ਹੈ। ਹਾਸਲ ਜਾਣਕਾਰੀ ਅਨੁਸਾਰ, ਹਾਂਗਕਾਂਗ ਦੀ ਸਰਕਾਰ ਨੇ ਆਪਣੀ ਵੈਬਸਾਈਟ ਤੇ ਕਿਹਾ ਹੈ ਕਿ ‘ਉਹ ਸਾਰੇ ਲੋਕ ਜੋ ਇਨ੍ਹਾਂ ਦੇਸਾਂ ਵਿੱਚ 2 ਘੰਟੇ ਤੋਂ ਵੱਧ ਸਮੇਂ ਲਈ ਰਹੇ ਹਨ, ਉਨ੍ਹਾਂ ਨੂੰ ਹਾਂਗਕਾਂਗ ਜਾਣ ਦੀ ਆਗਿਆ ਨਹੀਂ ਮਿਲੇਗੀ।‘ ਬ੍ਰਾਜੀਲ, ਆਇਰਲੈਂਡ, ਦੱਖਣੀ ਅਫਰੀਕਾ ਤੇ ਯੂਕੇ ਇਸ ਸਮੇਂ ਭਾਰਤ ਤੋਂ ਇਲਾਵਾ ਸਭ ਤੋਂ ਵੱਧ ਕੋਵਿਡ ਨਾਲ ਲੜ ਰਹੇ ਹਨ। ਹਾਂਗਕਾਂਗ ਤੋਂ ਇਲਾਵਾ ਮਲੇਸੀਆ ਨੇ ਵੀ ਭਾਰਤ ਯਾਤਰਾ ‘ਤੇ ਪਾਬੰਦੀ ਲਗਾਈ ਹੈ। ਇਸ ਦੇ ਕਾਰਨ, ਮਲੇਸੀਆ ਤੋਂ ਵੰਦੇ ਭਾਰਤ ਮਿਸਨ ਲਈ ਉਡਾਣਾਂ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਦਰਅਸਲ, ਏਅਰ ਇੰਡੀਆ ਐਕਸਪ੍ਰੈਸ ਨੇ ਐਤਵਾਰ ਨੂੰ ਟਵੀਟ ਕੀਤਾ ਕਿ ‘ਮਲੇਸੀਆ ਸਰਕਾਰ ਦੀ ਤਾਜਾ ਨੋਟੀਫਿਕੇਸਨ ਅਨੁਸਾਰ ਅਗਲੇ ਨੋਟਿਸ ਤੱਕ ਕੁਆਲਾਲੰਪੁਰ ਨੂੰ ਅਸਥਾਈ ਤੌਰ‘ ਤੇ ਮੁਅੱਤਲ ਕਰ ਦਿੱਤਾ ਗਿਆ ਹੈ। ‘ ਜਾਣਕਾਰੀ ਦੇ ਅਨੁਸਾਰ, ਹੁਣ ਤੱਕ, ਸੰਯੁਕਤ ਰਾਜ ਅਮਰੀਕਾ, ਕੈਨੇਡਾ, ਯੂਕੇ, ਜਰਮਨੀ, ਯੂਏਈ, ਸਿੰਗਾਪੁਰ, ਹਾਂਗਕਾਂਗ ਅਤੇ ਆਸਟਰੇਲੀਆ ਵਰਗੇ 20 ਦੇ ਕਰੀਬ ਦੇਸਾਂ ਨੇ ਸੁਰੱਖਿਆ ਦੇ ਕਾਰਨ ਪਿਛਲੇ 10 ਦਿਨਾਂ ਵਿੱਚ ਭਾਰਤ ਤੋਂ ਉਡਾਣ ਭਰਨ ‘ਤੇ ਪਾਬੰਦੀ ਲਗਾਈ ਹੈ।