ਰਜਿ: ਨੰ: PB/JL-124/2018-20
RNI Regd No. 23/1979

ਬੰਗਾਲ ਵਿਚ ਵਿਦੇਸ਼ ਰਾਜ ਮੰਤਰੀ ਦੇ ਕਾਫ਼ਲੇ ’ਤੇ ਲੋਕਾਂ ਵੱਲੋਂ ਹਮਲਾ, ਗੱਡੀਆਂ ਦੇ ਸ਼ੀਸ਼ੇ ਤੋੜੇ

BY admin / May 06, 2021
ਕੋਲਕਾਤਾ, 6 ਮਈ, (ਯੂ.ਐਨ.ਆਈ.)- ਬੰਗਾਲ ਵਿਚ ਚੋਣਾਂ ਖਤਮ ਹੋਣ ਤੋਂ ਬਾਅਦ ਵੀ ਹਿੰਸਾ ਨਹੀਂ ਰੁਕ ਰਹੀ। ਹੁਣ ਪੱਛਮੀ ਮਿਦਨਾਪੁਰ, ਬੰਗਾਲ ਵਿਚ ਵਿਦੇਸ ਰਾਜ ਮੰਤਰੀ ਵੀ ਮੁਰਲੀਧਰਨ ਦੀ ਕਾਰ ‘ਤੇ ਸਥਾਨਕ ਲੋਕਾਂ ਨੇ ਹਮਲਾ ਕੀਤਾ ਹੈ। ਇਹ ਜਾਣਕਾਰੀ ਖੁਦ ਮੁਰਲੀਧਰਨ ਨੇ ਟਵੀਟ ਕੀਤੀ ਹੈ। ਉਨ੍ਹਾਂ ਤਿ੍ਰਣਮੂਲ ਕਾਂਗਰਸ ਦੇ ਵਰਕਰਾਂ ਉੱਤੇ ਹਮਲੇ ਦਾ ਦੋਸ ਲਗਾਇਆ ਹੈ। ਇਸ ਦੇ ਨਾਲ ਹੀ ਟੀਐਮਸੀ ਦਾ ਕਹਿਣਾ ਹੈ ਕਿ ਇਹ ਭਾਜਪਾ ਦੀ ਆਪਸੀ ਰੰਜਿਸ ਦਾ ਨਤੀਜਾ ਹੈ। ਦੱਸਣਯੋਗ ਹੈ ਕਈ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਆਪਣੇ ਵਰਕਰਾਂ ਨੂੰ ਉਤਸਾਹਤ ਕਰਨ ਲਈ ਬੰਗਾਲ ਜਾ ਰਹੇ ਹਨ। ਵਿਦੇਸ ਰਾਜ ਮੰਤਰੀ ਵੀ ਮੁਰਲੀਧਰਨ ਅੱਜ ਪੱਛਮੀ ਮਿਦਨਾਪੁਰ ਵਿੱਚ ਇੱਕ ਭਾਜਪਾ ਵਰਕਰ ਨੂੰ ਮਿਲਣ ਉਨ੍ਹਾਂ ਦੇ ਘਰ ਜਾ ਰਹੇ ਸਨ। ਉਦੋਂ ਹੀ ਰਾਹ ਵਿਚ ਉਨ੍ਹਾਂ ਦੇ ਕਾਫਲੇ ‘ਤੇ ਡੰਡਿਆਂ ਨਾਲ ਹਮਲਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੀਆਂ ਗੱਡੀਆਂ ਦੇ ਸੀਸੇ ਟੁੱਟ ਗਏ। ਕੇਂਦਰੀ ਮੰਤਰੀ ਪ੍ਰਕਾਸ ਜਾਵਡੇਕਰ ਨੇ ਵਿਦੇਸ ਰਾਜ ਮੰਤਰੀ ‘ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਲੱਖਾਂ ਲੋਕਾਂ ਨੂੰ ਘਰ ਛੱਡਣਾ ਪਿਆ, ਕਿਉਂਕਿ ਉਨ੍ਹਾਂ ਦੇ ਘਰਾਂ ‘ਤੇ ਹਮਲੇ ਹੋਏ, ਸਾੜੇ ਦਿੱਤੇ ਸਨ। ਇਹ ਲੋਕਤੰਤਰ ਨਹੀਂ। ਅੱਜ ਜਿਸ ਤਰੀਕੇ ਨਾਲ ਵਿਦੇਸ ਰਾਜ ਮੰਤਰੀ ਮੁਰਲੀਧਰਨ ‘ਤੇ ਹਮਲਾ ਹੋਇਆ ਹੈ, ਬੰਗਾਲ ਸਰਕਾਰ ਨੇ ਲੋਕਤੰਤਰ ਨੂੰ ਸਰਮਿੰਦਾ ਕੀਤਾ ਹੈ। ਜੇ ਮੰਤਰੀ ਸੁਰੱਖਿਅਤ ਨਹੀਂ ਤਾਂ ਆਮ ਲੋਕਾਂ ਦਾ ਕੀ ਬਣੇਗਾ। ਅਸੀਂ ਇਸ ਹਮਲੇ ਦੀ ਨਿੰਦਾ ਕਰਦੇ ਹਾਂ। ਹਮਲਾ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਮਮਤਾ ਬੈਨਰਜੀ ਪਹਿਲਾਂ ਹੀ ਆਪਣੇ ਭਾਸਣ ਵਿੱਚ ਇਸ ਤਰ੍ਹਾਂ ਦੇ ਹਮਲੇ ਦੀ ਧਮਕੀ ਦੇ ਚੁੱਕੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਚੋਣਾਂ ਤੋਂ ਬਾਅਦ ਪੱਛਮੀ ਬੰਗਾਲ ਵਿੱਚ ਕਥਿਤ ਹਿੰਸਾ ਦੇ ਕਾਰਨਾਂ ਦੀ ਜਾਂਚ ਕਰਨ ਅਤੇ ਰਾਜ ਵਿੱਚ ਜਮੀਨੀ ਸਥਿਤੀ ਦਾ ਜਾਇਜਾ ਲੈਣ ਲਈ ਇੱਕ ਚਾਰ ਮੈਂਬਰੀ ਟੀਮ ਬਣਾਈ ਹੈ। ਮੰਤਰਾਲੇ ਨੇ ਰਾਜ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਰਾਜ ਸਰਕਾਰ ਅਜਿਹਾ ਕਰਨ ਵਿਚ ਅਸਫਲ ਰਹਿੰਦੀ ਹੈ ਤਾਂ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਮੰਗਲਵਾਰ ਤੱਕ ਰਾਜ ਦੇ ਵੱਖ ਵੱਖ ਹਿੱਸਿਆਂ ਵਿੱਚ ਚੋਣ ਤੋਂ ਬਾਅਦ ਹੋਈ ਹਿੰਸਾ ਵਿੱਚ ਘੱਟੋ ਘੱਟ ਛੇ ਲੋਕਾਂ ਦੀ ਮੌਤ ਹੋ ਗਈ ਹੈ। ਬੀਜੇਪੀ ਨੇ ਦੋਸ ਲਾਇਆ ਹੈ ਕਿ ਤਿ੍ਰਣਮੂਲ ਕਾਂਗਰਸ ਦੇ ਸਮਰਥਕ ਗੁੰਡਿਆਂ ਨੇ ਪਾਰਟੀ ਵਰਕਰਾਂ ਨੂੰ ਮਾਰਿਆ, ਮਹਿਲਾ ਮੈਂਬਰਾਂ ‘ਤੇ ਹਮਲੇ ਕੀਤੇ, ਉਨ੍ਹਾਂ ਦੇ ਘਰਾਂ ਦੀ ਭੰਨਤੋੜ ਕੀਤੀ, ਦੁਕਾਨਾਂ ਨੂੰ ਲੁੱਟਿਆ ਤੇ ਦਫਤਰਾਂ ਨੂੰ ਅੱਗ ਲਾ ਦਿੱਤੀ। ਭਾਜਪਾ ਪ੍ਰਧਾਨ ਜੇ ਪੀ ਨੱਡਾ ਨੇ ਬੁੱਧਵਾਰ ਨੂੰ ਬੰਗਾਲ ਦੇ ਹਿੰਸਾ ਪ੍ਰਭਾਵਿਤ ਪਰਿਵਾਰਾਂ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਦਾਅਵਾ ਕੀਤਾ ਕਿ ਚੋਣ ਤੋਂ ਬਾਅਦ ਹੋਈ ਹਿੰਸਾ ਦੌਰਾਨ ਬੰਗਾਲ ਵਿੱਚ ਘੱਟੋ ਘੱਟ 14 ਭਾਜਪਾ ਵਰਕਰਾਂ ਦਾ ਹੱਤਿਆ ਕਰ ਦਿੱਤੀ ਹੈ। ਇੱਕ ਲੱਖ ਦੇ ਕਰੀਬ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋਏ ਹਨ। ਹਾਲਾਂਕਿ, ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਨ੍ਹਾਂ ਦੋਸਾਂ ਨੂੰ ਨਕਾਰਦਿਆਂ ਕਿਹਾ ਕਿ ਹਿੰਸਾ ਅਤੇ ਟਕਰਾਅ ਉਨ੍ਹਾਂ ਇਲਾਕਿਆਂ ਵਿੱਚ ਹੋ ਰਿਹਾ ਹੈ ਜਿਥੇ ਭਾਜਪਾ ਉਮੀਦਵਾਰਾਂ ਨੇ ਚੋਣ ਜਿੱਤੀ ਹੈ।