ਰਜਿ: ਨੰ: PB/JL-124/2018-20
RNI Regd No. 23/1979

ਸਾਬਕਾ ਪੀਐਮ ਚੌਧਰੀ ਚਰਨ ਸਿੰਘ ਦੇ ਬੇਟੇ ਅਜੀਤ ਸਿੰਘ ਦਾ ਕੋਰੋਨਾ ਨਾਲ ਦੇਹਾਂਤ

BY admin / May 06, 2021
ਨਵੀਂ ਦਿੱਲੀ, 6 ਮਈ, (ਯੂ.ਐਨ.ਆਈ.)- ਕੋਰੋਨਾ ਵਾਇਰਸ ਤੋਂ ਪੀੜਤ ਰਾਸ਼ਟਰੀ ਲੋਕ ਦਲ (ਆਰ ਜੇ ਡੀ) ਮੁਖੀ ਤੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੇ ਬੇਟੇ ਅਜੀਤ ਸਿੰਘ ਦਾ ਵੀਰਵਾਰ ਦੇਹਾਂਤ ਹੋ ਗਿਆ। 82 ਸਾਲਾ ਚੌਧਰੀ ਅਜੀਤ ਸਿੰਘ ਨੇ ਗੁਰੂਗ੍ਰਾਮ ਦੇ ਨਿੱਜੀ ਹਸਪਤਾਲ ‘ਚ ਆਖਰੀ ਸਾਹ ਲਏ। ਉਹ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਪੌਜੇਟਿਵ ਸਨ। ਫੇਫੜਿਆਂ ‘ਚ ਇਨਫੈਕਸ਼ਨ ਫੈਲਣ ਨਾਲ ਉਨ੍ਹਾਂ ਨੂੰ ਨਿਮੋਨੀਆ ਹੋ ਗਿਆ ਸੀ। ਪਿਛਲੇ ਦੋ ਦਿਨਾਂ ਤੋਂ ਹਾਲਤ ਕਾਫੀ ਗੰਭੀਰ ਬਣੀ ਹੋਈ ਸੀ। ਅਜੀਤ ਸਿੰਘ ਦਾ ਦਬਦਬਾ ਪੱਛਮੀ ਉੱਤਰ ਪ੍ਰਦੇਸ਼ ‘ਚ ਕਾਫੀ ਜਅਿਾਦਾ ਰਿਹਾ ਹੈ। ਉਹ ਜਾਟਾਂ ਦੇ ਵੱਡੇ ਲੀਡਰ ਮੰਨੇ ਜਾਂਦੇ ਸਨ। ਉਹ ਕਈ ਵਾਰ ਕੇਂਦਰੀ ਮੰਤਰੀ ਵੀ ਰਹਿ ਚੁੱਕੇ ਹਨ। ਪਿਛਲੀਆਂ ਦੋ ਲੋਕ ਸਭਾ ਚੋਣਾਂ ਤੇ ਦੋ ਵਿਧਾਨ ਸਭਾ ਚੋਣਾਂ ਦੌਰਾਨ ਰਾਸ਼ਟਰੀ ਲੋਕ ਦਲ ਦਾ ਗ੍ਰਾਫ ਤੇਜੀ ਨਾਲ ਡਿੱਗਿਆ। ਇਹੀ ਵਜ੍ਹਾ ਸੀ ਕਿ ਉਹ ਆਪਣੇ ਗੜ੍ਹ ਬਾਗਪਤ ਤੋਂ ਵੀ ਲੋਕ ਸਭਾ ਚੋਣ ਹਾਰ ਗਏ ਸਨ। ਅਜੀਤ ਸਿੰਘ ਦੇ ਪੁੱਤਰ ਜਯੰਤ ਚੌਧਰੀ ਵੀ ਮਥੁਰਾ ਲੋਕ ਸਭਾ ਸੀਟ ਤੋਂ ਚੋਣ ਹਾਰੇ ਸਨ।