ਰਜਿ: ਨੰ: PB/JL-124/2018-20
RNI Regd No. 23/1979

ਭਾਰਤ ਵਿਚ ਕੋਰੋਨਾ ਦੀ ਤੀਜੀ ਲਹਿਰ ਦੀ ਚਿਤਾਵਨੀ

BY admin / May 06, 2021
ਨਵੀਂ ਦਿੱਲੀ, 6 ਮਈ, (ਯੂ.ਐਨ.ਆਈ.)- ਦੇਸ਼ ‘ਚ ਕੋਰੋਨਾ ਸੰਕ੍ਰਮਣ ਦੀ ਦੂਜੀ ਲਹਿਰ ਦੇ ਕਹਿਰ ਦੌਰਾਨ ਹੁਣ ਤੀਜੀ ਲਹਿਰ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋਣ ਜਾ ਰਹੀਆਂ ਹਨ। ਕੇਂਦਰ ਸਰਕਾਰ ਨੇ ਮੁੱਖ ਵਿਗਿਆਨੀ ਸਲਾਹਕਾਰ ਦੇ ਵਿਜੈ ਰਾਘਵਨ ਨੇ ਕਿਹਾ ਹੈ ਕਿ ਦੇਸ਼ ‘ਚ ਕੋਰੋਨਾ ਦੀ ਤੀਜੀ ਲਹਿਰ ਵੀ ਆਵੇਗੀ ਪਰ ਇਹ ਨਹੀਂ ਪਤਾ ਕਿ ਇਹ ਕਦੋਂ ਆਵੇਗੀ। ਪਰ ਸਾਨੂੰ ਇਸ ਲਈ ਤਿਆਰ ਰਹਿਣਾ ਪਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਇੰਨੀ ਭਿਆਨਕ ਤੇ ਲੰਬੀ ਹੋਵੇਗੀ ਇਸ ਦਾ ਅੰਦਾਜਾ ਨਹੀਂ ਲਾਇਆ ਗਿਆ ਸੀ। ਕੇ ਵਿਜੈ ਰਾਘਵਨ ਨੇ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਵਾਇਰਸ ਦੇ ਜਅਿਾਦਾ ਮਾਤਰਾ ‘ਚ ਸਕੂਲੇਸ਼ਨ ਹੋ ਰਿਹਾ ਹੈ ਤੇ ਤੀਜਾ ਪੜਾਅ ਆਉਣਾ ਹੀ ਹੈ ਪਰ ਇਹ ਸਪੱਸ਼ਟ ਨਹੀਂ ਹੈ ਕਿ ਇਹ ਕਦੋਂ ਆਵੇਗਾ। ਵਿਗਿਆਨਕ ਸਲਾਹਕਾਰ ਨੇ ਇਹ ਵੀ ਕਿਹਾ ਕਿ ਵਾਇਰਸ ਦੇ ਸਟ੍ਰੇਨ ਦਾ ਪਹਿਲਾਂ ਸਟ੍ਰੇਨ ਦੀ ਤਰ੍ਹਾਂ ਫੈਲ ਰਿਹਾ ਹੈ। ਇਨ੍ਹਾਂ ‘ਚ ਨਵੇਂ ਤਰ੍ਹਾਂ ਦੇ ਸੰਕ੍ਰਮਣ ਦਾ ਗੁਣ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੌਜੂਦਾ ਵੈਰੀਐਂਟਸ ਖਲਿਾਫ ਵੈਕਸੀਨ ਪ੍ਰਭਾਵੀ ਹੈ। ਦੇਸ਼ ਤੇ ਦੁਨੀਆ ‘ਚ ਨਵੇਂ ਵੈਰੀਐਂਟਸ ਆਉਣਗੇ। ਮਦਰਾਸ ਹਾਈ ਕੋਰਟ ਤੇ ਇਲੈਕਸ਼ਨ ਕਮਿਸ਼ਨ ਵਿਵਾਦ ‘ਚ ਸੁਪਰੀਮ ਕੋਰਟ ਨੇ ਅੱਜ ਸੁਣਵਾਈ ਕੀਤੀ। ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮਦਰਾਸ ਹਾਈਕੋਰਟ ਦੀ ਤਲਖ ਟਿੱਪਣੀ ਤੋਂ ਨਾਰਾਜ ਚੋਣ ਕਮਿਸ਼ਨ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਹਾਈ ਕੋਰਟ ਦੀਆਂ ਪ੍ਰਤਿਕਿਰਿਆਵਾਂ ਤਲਖ ਸਨ। ਸੁਪਰੀਮ ਕੋਰਟ ਨੇ ਕਿਹਾ ਕਿ ਫੈਸਲਿਆਂ ਤੇ ਬੈਂਚ ਦੀ ਭਾਸ਼ਾ ‘ਤੇ ਸੰਯਮ ਰੱਖਣਾ ਚਾਹੀਦਾ ਸੀ ਤੇ ਸੰਵੇਦਨਸ਼ੀਲ ਰਹਿਣਾ ਚਾਹੀਦਾ ਸੀ। ਨਾਲ ਹੀ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਚੋਣ ਕਮਿਸ਼ਨ ਨੂੰ ਇਹ ਨਿਸਚਿਤ ਕਰਨਾ ਚਾਹੀਦਾ ਸੀ ਕਿ ਆਦੇਸ਼ਾਂ ਦੀ ਪਾਲਨਾ ਹੋਵੇ। ਮਾਮਲੇ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਦੇ ਜਸਟਿਸ ਚੰਦਰਚੂੜ੍ਹ ਵੱਲੋਂ ਇਹ ਕਿਹਾ ਗਿਆ। ਨਾਲ ਹੀ ਆਪਣਾ ਫੈਸਲਾ ਸੁਣਾਉਂਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਕੋਰਟ ਮੀਡੀਆ ਨੂੰ ਰਿਪੋਰਟਿੰਗ ਕਰਨ ਨਾਲ ਨਹੀਂ ਰੋਕ ਸਕਦਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਕਦੇ-ਕਦੇ ਅਸੀਂ ਸਖਤ ਹੋ ਜਾਂਦੇ ਹਨ ਕਿਉਂਕਿ ਅਸੀਂ ਲੋਕਾਂ ਦੀ ਭਲਾਈ ਚਾਹੁੰਦੇ ਹਨ। ਲਗਾਤਾਰ ਆਦੇਸ਼ਾਂ ਤੋਂ ਬਾਅਦ ਵੀ ਕਾਰਵਾਈ ਨਾ ਹੋਵੇ ਤਾ ਹਾਈ ਕੋਰਟ ਨੂੰ ਤਕਲੀਫ ਹੋ ਸਕਦੀ ਹੈ। ਸੁਪਰੀਮ ਕੋਰਟ ਨੇ ਇਹ ਵੀ ਸਾਫ ਕੀਤਾ ਕਿ ਮਦਰਾਸ ਹਾਈਕੋਰਟ ਇਸ ਤਰ੍ਹਾਂ ਦੀਆਂ ਟਿੱਪਣੀਆਂ ਨੂੰ ਆਪਣੇ ਫੈਸਲੇ ਦਾ ਹਿੱਸਾ ਨਹੀਂ ਬਣਾ ਸਕਦੀ ਹੈ। ਵੀਰਵਾਰ ਨੂੰ ਦੇਸ ਦੀ ਸੁਪਰੀਮ ਕੋਰਟ ਨੇ ਆਕਸੀਜਨ ਸੰਕਟ ਦੇ ਸਬੰਧ ਵਿੱਚ ਸੁਣਵਾਈ ਕੀਤੀ। ਕੇਂਦਰ ਨੇ ਅਦਾਲਤ ਨੂੰ ਦੱਸਿਆ ਕਿ ਪਿਛਲੇ ਦਿਨੀਂ 700 ਮੀਟਰਕ ਟਨ ਆਕਸੀਜਨ ਦਿੱਲੀ ਨੂੰ ਉਪਲਬਧ ਕਰਵਾਈ ਗਈ ਹੈ। ਇਸ ਤੋਂ ਪਹਿਲਾਂ, ਦਿੱਲੀ ਨੂੰ 585 ਮੀਟਰਕ ਟਨ ਆਕਸੀਜਨ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਬੀਤੀ ਰਾਤ ਦਿੱਲੀ ਦੇ 50 ਤੋਂ ਵੱਧ ਹਸਪਤਾਲਾਂ ਦਾ ਸਰਵੇਖਣ ਕੀਤਾ ਗਿਆ ਸੀ। ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਟੈਂਕਰ ਦੇਰੀ ਦਾ ਕਾਰਨ ਹਨ। ਸਰਵੇ ਵਿੱਚ ਇਹ ਪਾਇਆ ਗਿਆ ਹੈ ਕਿ ਆਕਸੀਜਨ ਦਾ ਲੋੜੀਂਦਾ ਸਟਾਕ ਦਿੱਲੀ ਦੇ ਹਸਪਤਾਲਾਂ ਵਿੱਚ ਮੌਜੂਦ ਹੈ। ਅਦਾਲਤ ਨੂੰ ਦੱਸਿਆ ਗਿਆ ਕਿ ਆਕਸੀਜਨ ਐਕਸਪ੍ਰੈਸ ਟ੍ਰੇਨ ਤੋਂ ਵੀਰਵਾਰ ਨੂੰ 280 ਮੀਟਿ੍ਰਕ ਟਨ ਆਕਸੀਜਨ ਆਵੇਗੀ। ਨਾਲ ਹੀ ਕੇਂਦਰ ਨੇ ਅਦਾਲਤ ਨੂੰ ਦੱਸਿਆ ਕਿ ਦਿੱਲੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਰਾਜ ਅਜਿਹੇ ਹਨ, ਜਿਨ੍ਹਾਂ ਵਿਚ ਆਕਸੀਜਨ ਦੀ ਮੰਗ ਵੱਧ ਗਈ ਹੈ। ਇਨ੍ਹਾਂ ਵਿੱਚ ਰਾਜਸਥਾਨ, ਹਿਮਾਚਲ ਪ੍ਰਦੇਸ, ਜੰਮੂ ਅਤੇ ਕਸਮੀਰ ਸ਼ਾਮਲ ਹਨ। ਸੁਣਵਾਈ ‘ਚ ਸੁਪਰੀਮ ਕੋਰਟ ਨੇ ਸਵਾਲ ਕੀਤਾ ਕਿ ਕੀ ਹਸਪਤਾਲਾਂ ਵਿਚ ਆਕਸੀਜਨ ਰੱਖਣ ਦੀ ਸਹੂਲਤ ਹੈ। ਅਦਾਲਤ ਨੇ ਪਹਿਲਾਂ ਹੀ ਕੇਂਦਰ ਨੂੰ 3 ਮਈ ਤੱਕ ਬਫਰ ਸਟਾਕ ਤਿਆਰ ਰੱਖਣ ਦਾ ਆਦੇਸ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਜੇਕਰ ਕਾਫੀ ਸਟਾਕ ਹੈ ਤਾਂ ਕੋਈ ਘਬਰਾਹਟ ਵਾਲੀ ਸਥਿਤੀ ਨਹੀਂ ਹੋਵੇਗੀ। ਸੁਪਰੀਮ ਕੋਰਟ ਵਿਚ ਸਿਹਤ ਮੰਤਰਾਲੇ ਦੀ ਵਰਕਰ ਸਕੱਤਰ ਸੁਮਿਤਾ ਦਵਰਾ ਨੇ ਕਿਹਾ ਕਿ ਕੁੱਲ ਟੈਂਕਰ ਦਾ 53% ਦਿੱਲੀ ਵਿਚ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ 6 ਕੰਟੇਨਰ ਵੀ ਲਗਾਏ ਗਏ ਹਨ, ਜਿਨ੍ਹਾਂ ਦੀ ਗਿਣਤੀ ਅਗਲੇ ਦਿਨਾਂ ਵਿਚ 24 ਹੋ ਜਾਵੇਗੀ। ਇਸਦੇ ਨਾਲ ਹੀ, ਕੇਂਦਰ ਨੇ ਅਦਾਲਤ ਨੂੰ ਸੁਚੇਤ ਕੀਤਾ ਕਿ ਦਿੱਲੀ ਦੇ ਸਾਰੇ ਹਸਪਤਾਲ ਕੋਵਿਡ ਵਿਸ਼ੇਸ਼ ਨਹੀਂ ਹਨ, ਕੁਝ ਛੋਟੇ ਹਸਪਤਾਲ ਅਜਿਹੇ ਹਨ ਜਿਨ੍ਹਾਂ ਵਿੱਚ ਆਕਸੀਜਨ ਰੱਖਣ ਦੀ ਸਮਰੱਥਾ ਨਹੀਂ ਹੈ। ਉਸੇ ਸਮੇਂ, ਸੁਪਰੀਮ ਕੋਰਟ ਨੇ ਆਕਸੀਜਨ ਦੀ ਘਾਟ ਕਾਰਨ ਇੱਕ ਡਾਕਟਰ ਦੀ ਮੌਤ ਵੱਲ ਧਿਆਨ ਦਿਵਾਇਆ, ਅਦਾਲਤ ਨੇ ਕਿਹਾ ਕਿ ਬੱਤਰਾ ਹਸਪਤਾਲ ਵਿੱਚ ਆਕਸੀਜਨ ਦੀ ਸਪਲਾਈ ਤਿੰਨ ਘੰਟਿਆਂ ਲਈ ਲੇਟ ਰਹੀ, ਜਿਸ ਕਾਰਨ ਇੱਕ ਸੀਨੀਅਰ ਡਾਕਟਰ ਦੀ ਮੌਤ ਹੋਈ। ਸੁਪਰੀਮ ਕੋਰਟ ਨੇ ਕੇਂਦਰ ਨੂੰ ਕਿਹਾ ਕਿ ਆਕਸੀਜਨ ਵੰਡ ਦੇ ਫਾਰਮੂਲੇ ਨੂੰ ਪੂਰੀ ਤਰ੍ਹਾਂ ਸੁਧਾਰਨ ਦੀ ਜ਼ਰੂਰਤ ਹੈ। ਜਸਟਿਸ ਚੰਦਰਚੂਡ ਨੇ ਟਿੱਪਣੀ ਕੀਤੀ ਕਿ ਜੇ ਕੱਲ੍ਹ ਕੋਰੋਨਾ ਇਨਫੈਕਸਨ ਦੇ ਕੇਸ ਵਧ ਜਾਂਦੇ ਹਨ ਤਾਂ ਤੁਸੀਂ ਕੀ ਕਰੋਗੇ। ਇਸ ਵੇਲੇ ਸਪਲਾਈ ਟੈਂਕਰਾਂ ‘ਤੇ ਨਿਰਭਰ ਹੈ, ਪਰ ਜਦੋਂ ਕੱਲ੍ਹ ਟੈਂਕਰ ਨਾ ਹੋਣਗੇ ਤਾਂ ਤੁਸੀਂ ਕੀ ਕਰੋਗੇ। ਅਦਾਲਤ ਨੇ ਕਿਹਾ ਕਿ ਦੂਜੀ ਲਹਿਰ ਉਸਦੇ ਸਿਰ ਤੇ ਹੈ, ਪਰ ਅਸੀਂ ਫੈਸਲਾ ਕਰ ਰਹੇ ਹਾਂ ਕਿ ਕੀ ਹੋਣਾ ਚਾਹੀਦਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਤੀਜੀ ਲਹਿਰ ਵਿਚ ਬੱਚੇ ਵੀ ਪ੍ਰਭਾਵਿਤ ਹੋਣਗੇ। ਸੁਪਰੀਮ ਕੋਰਟ ਨੇ ਕਿਹਾ ਕਿ ਹੁਣ ਤੋਂ ਤੀਜੀ ਲਹਿਰ ਦੀ ਤਿਆਰੀ ਕੀਤੀ ਜਾਏਗੀ। ਜ਼ਿਆਦਾ ਤੋਂ ਜ਼ਿਆਦਾ ਟੀਕਾਕਰਨ ਨੌਜਵਾਨਾਂ ਨੂੰ ਕਰਨਾ ਪਏਗਾ, ਜੇ ਬੱਚਿਆਂ ‘ਤੇ ਪ੍ਰਭਾਵ ਵਧਦਾ ਹੈ, ਤਾਂ ਇਹ ਹੋਰ ਮੁਸ਼ਕਿਲ ਹੋ ਜਾਵੇਗਾ, ਕਿਉਂਕਿ ਬੱਚੇ ਖੁਦ ਹਸਪਤਾਲ ਨਹੀਂ ਜਾ ਸਕਦੇ।