ਰਜਿ: ਨੰ: PB/JL-124/2018-20
RNI Regd No. 23/1979

ਦੇਸ਼ ’ਚ 26/11 ਵਰਗੇ ਹਮਲੇ ਦਾ ਖ਼ਦਸ਼ਾ!

BY admin / June 08, 2021
ਐਨ.ਆਈ.ਏ. ਨੂੰ ਆਈ ਬੰਗਾਲ ਤੋਂ ਚਿਤਾਵਨੀ ਭਰੀ ਕਾਲ
ਨਵੀਂ ਦਿੱਲੀ, 8 ਜੂਨ, (ਯੂ.ਐਨ.ਆਈ.)- ਨੈਸਨਲ ਇਨਵੈਸਟੀਗੇਸਨ ਏਜੰਸੀ (ਐਨਆਈਏ) ਨੂੰ ਇਕ ਚਿਤਾਵਨੀ ਭਰੀ ਕਾਲ ਆਈ ਹੈ। ਫੋਨ ਕਰਨ ਵਾਲੇ ਨੇ ਦਾਅਵਾ ਕੀਤਾ ਹੈ ਕਿ ਦੇਸ ਵਿੱਚ ਵੱਡਾ ਅੱਤਵਾਦੀ ਹਮਲਾ ਹੋ ਸਕਦਾ ਹੈ। ਕਾਲ ਕਰਨ ਵਾਲੇ ਨੇ ਇਸ ਦੌਰਾਨ 26/11 ਵਰਗੀ ਸਾਜਿਸ ਰਚੀ ਜਾਣ ਦੀ ਗੱਲ ਵੀ ਕੀਤੀ ਹੈ। ਫਿਲਹਾਲ ਐਨਆਈਏ ਨੇ ਇਸ ਮਾਮਲੇ ‘ਤੇ ਕਾਰਵਾਈ ਸੁਰੂ ਕਰ ਦਿੱਤੀ ਹੈ। ਦੱਸਿਆ ਗਿਆ ਹੈ ਕਿ ਇਹ ਕਾਲ ਪੱਛਮੀ ਬੰਗਾਲ ਦੇ ਰਾਣਾਘਾਟ ਤੋਂ ਆਈ ਸੀ। ਇਨ੍ਹਾਂ ਗਤੀਵਿਧੀਆਂ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। 3 ਜੂਨ ਨੂੰ ਆਈ ਕਾਲ ਦੌਰਾਨ ਸ਼ਖਸ ਨੇ ਜਾਣਕਾਰੀ ਦਿੱਤੀ ਹੈ ਕਿ ਹਮਲੇ ਲਈ ਸਟੀਲ ਦੀ ਬੁਲੇਟ ਅਤੇ ਆਈ.ਈ.ਡੀ. ਨੇਪਾਲ ਅਤੇ ਬੰਗਲਾਦੇਸ ਦੇ ਰਸਤੇ ਤਸਕਰੀ ਕਰ ਲਿਆ ਜਾਵੇਗਾ। ਕਾਲ ਕਰਨ ਵਾਲੇ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਹਮਲਾ ਹੋ ਸਕਦਾ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੱਤਵਾਦੀ 26/11 ਵਰਗੀ ਸਾਜਿਸ ਨੂੰ ਅੰਜਾਮ ਦੇਣ ਦੀ ਕੋਸਸਿ ਕਰ ਰਹੇ ਹਨ। ਮੋਬਾਈਲ ਨੰਬਰ ਐਨਆਈਏ ਕੋਲ ਹੈ ਅਤੇ ਅਹਿਮ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪਿਛਲੇ ਸਾਲ 20 ਅਕਤੂਬਰ ਨੂੰ ਵੀ ਐਨਆਈਏ ਦੇ ਕੰਟਰੋਲ ਰੂਮ ਵਿੱਚ ਇੱਕ ਫੋਨ ਆਇਆ ਸੀ। ਫੋਨ ਕਰਨ ਵਾਲੇ ਨੇ ਦਾਅਵਾ ਕੀਤਾ ਕਿ ਉਹ ਕਰਾਚੀ, ਪਾਕਿਸਤਾਨ ਤੋਂ ਬੋਲ ਰਿਹਾ ਹੈ। ਉਸ ਨੇ ਵੱਡੇ ਹਮਲੇ ਦੀ ਤਿਆਰੀ ਬਾਰੇ ਦੱਸਿਆ ਸੀ। ਉਸ ਨੇ ਦੱਸਿਆ ਸੀ ਕਿ ਜੈਸ ਮੁਖੀ ਮਸੂਦ ਅਜਹਰ ਅਤੇ ਉਸ ਦੇ ਭਰਾ ਅਬਦੁੱਲ ਰਾਉਫ ਅਸਗਰ ਨੇ ਆਤਮਘਾਤੀ ਹਮਲੇ ਲਈ 22 ਵਿਅਕਤੀਆਂ ਦਾ ਇਕ ਸਮੂਹ ਤਿਆਰ ਕੀਤਾ ਹੈ।