ਰਜਿ: ਨੰ: PB/JL-124/2018-20
RNI Regd No. 23/1979

ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 1 ਲੱਖ ਤੋਂ ਵੀ ਘੱਟ ਕੇਸ ਦਰਜ ਕੀਤੇ ਗਏ

BY admin / June 08, 2021
ਨਵੀਂ ਦਿੱਲੀ, 8 ਜੂਨ, (ਯੂ.ਐਨ.ਆਈ.)- ਭਾਰਤ ਦੇਸ ‘ਚ ਕੋਰੋਨਾ ਵਾਇਰਸ ਦਾ ਕਹਿਰ ਘੱਟਦਾ ਜਾ ਰਿਹਾ ਹੈ।ਇੰਝ ਜਾਪਦਾ ਹੈ ਕਿ ਭਾਰਤ ਦੀ ਕੋਰੋਨਾ ‘ਤੇ ਜਿੱਤ ਇਕ ਤਰੀਕੇ ਨਾਲ ਵਿਖਾਈ ਦੇ ਹੀ ਰਹੀ ਹੈ। ਦਸ ਦਈਏ ਕਿ ਜਿੱਥੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਭਾਰਤ ਦੇ ਰੋਜਾਨਾ ਕੋਰੋਨਾ ਕੇਸਾਂ ਦੇ ਮਾਮਲੇ 3 ਲੱਖ ਤੋਂ ਘੱਟ ਨਹੀਂ ਬਲਕਿ 2 ਲੱਖ ਤੋਂ ਵੀ ਘੱਟ ਮਾਮਲੇ ਸਾਹਮਣੇ ਆ ਰਹੇ ਹੈ, ਉੱਥੇ ਹੀ ਕੱਲ੍ਹ ਯਾਨੀ ਕਿ ਪਿਛਲੇ 24 ਘੰਟਿਆਂ ਦੌਰਾਨ ਦੇਸ ਨੇ 3 ਲੱਖ ਨਹੀਂ, 2 ਲੱਖ ਨਹੀਂ ਬਲਕਿ 1 ਲੱਖ ਤੋਂ ਵੀ ਘੱਟ ਮਾਮਲੇ ਦਰਜ ਕੀਤੇ ਯਾਨੀ ਕੀ ਭਾਰਤ ‘ਚ ਪਿਛਲੇ 24 ਘੰਟਿਆ ਦੌਰਾਨ ਕੁੱਲ 87,345 (ਸਤਾਸੀ ਹਜਾਰ ਤਿੰਨ ਸੋ ਪੰਤਾਲੀ) ਕੋਵਿਡ -19 ਦੇ ਤਾਜੇ ਕੇਸ ਦਰਜ ਕੀਤੇ। ਇਹ ਗੱਲ ਸੱਚ ਹੈ ਕਿ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਕੋਵਿਡ -19 ਵਿਚ ਘਾਟਾ ਹੋ ਰਿਹਾ ਸੀ ਤੇ ਹੁਣ ਪਿਛਲੇ 24 ਘੰਟਿਆ ਦੌਰਾਨ ਕੋਰੋਨਾ ਦੇ ਕੇਸ 1 ਲੱਖ ਤੋਂ ਵੀ ਘੱਟ ਦਰਜ ਕੀਤੇ ਗਏ। ਨਾਲ ਹੀ ਗਣੀਮਤ ਇਹ ਹੈ ਕਿ ਜਿੱਥੇ ਕੋਰੋਨਾ ਕੇਸਾਂ ਦੀ ਗਿਣਤੀ ਦੇ ਵਿਚ ਘਾਟਾ ਹੋਇਆ ਹੈ ਉੱਥੇ ਹੀ ਕੋਰੋਨਾ ਕਾਰਨ ਜਾਨਾ ਗਵਾਉਣ ਵਾਲਿਆ ਦੀ ਗਿਣਤੀ ਵੀ ਘਟਦੀ ਨਜਰ ਆਈ। ਦੇਸ ‘ਚ ਇਕ ਦਿਨ ‘ਚ ਚਾਰ ਹਜਾਰ ਤੋਂ ਵੱਧ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਸਨ, ਉੱਥੇ ਹੀ ਪਿਛਲੇ 24 ਘੰਟਿਆਂ ਦੌਰਾਨ ਹੁਣ ਚਾਰ ਹਜਾਰ ਨਹੀਂ ਬਲਕਿ ਤਿੰਨ ਹਜਾਰ ਤੋਂ ਵੀ ਘੱਟ ਮੌਤਾਂ ਦਾ ਅੰਕੜਾ ਵੇਖਣ ਨੂੰ ਮਿਲਿਆਂ। ਦਸਣਯੋਗ ਹੈ ਕਿ ਦੇਸ ‘ਚ ਪਿਛਲੇ 24 ਘੰਟਿਆਂ ਦੌਰਾਨ ਮੌਤਾਂ ਦਾ ਅੰਕੜਾ 2,115 (ਦੋ ਹਜਾਰ ਇਕ ਸੋ ਪੰਦਰਾ) ਸੀ ਯਾਨੀ ਕਿ 2,115 (ਦੋ ਹਜਾਰ ਇਕ ਸੋ ਪੰਦਰਾ) ਲੋਕ ਕੋਰੋਨਾ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਇਸਦੇ ਨਾਲ ਹੀ ਕੋਰੋਨਾ ਮਹਾਂਮਾਰੀ ਨੂੰ ਹਰਾਉਣ ਵਾਲਿਆਂ ਦੀ ਗਿਣਤੀ ਦੇ ਵਿਚ ਵੀ ਵਾਧਾ ਹੋਇਆ। ਦਸਣਯੋਗ ਹੈ ਕਿ 1,86,072 (ਇਕ ਲੱਖ ਛੇਆਸੀ ਹਜਾਰ ਬਹੱਤਰ) ਲੋਕ ਪਿਛਲੇ 24 ਘੰਟਿਆ ਦੌਰਾਨ ਇਹ ਮਹਾਂਮਾਰੀ ਨੂੰ ਹਰਾ ਕੇ ਆਪਣੇ ਘਰਾ ਨੂੰ ਵਾਪਸ ਪਰਤ ਚੁੱਕੇ ਹਨ। ਭਾਰਤ ਵਿਚ ਜਿੱਥੇ ਇਕ ਦਿਨ ‘ਚ ਕਿ 2,115 (ਦੋ ਹਜਾਰ ਇਕ ਸੋ ਪੰਦਰਾ) ਮੌਤਾਂ ਦਰਜ ਕੀਤੀਆਂ ਗਈਆਂ ਉੱਥੇ ਹੀ ਇਕ ਦਿਨ ਵਿਚ 1,86,072 (ਇਕ ਲੱਖ ਛੇਆਸੀ ਹਜਾਰ ਬਹੱਤਰ) ਲੋਕ ਕੋਰੋਨਾ ਮਹਾਂਮਾਰੀ ਤੋਂ ਠੀਕ ਹੋ ਚੁੱਕੇ ਹਨ। ਜਿੱਥੇ ਮੌਤ ਦਰ ਵਿਚ ਘਾਟਾ ਹੋਇਆ ਉੱਥੇ ਹੀ ਠੀਕ ਹੋਣ ਵਾਲਿਆਂ ਦੀ ਗਿਣਤੀ ਦੇ ਵਿਚ ਵਾਧਾ ਹੋਇਆ ਹੈ।