ਰਜਿ: ਨੰ: PB/JL-124/2018-20
RNI Regd No. 23/1979

ਮਹਾਤਮਾ ਗਾਂਧੀ ਦੀ ਪੜਪੋਤੀ ਨੂੰ 7 ਸਾਲ ਦੀ ਕੈਦ

BY admin / June 08, 2021
ਜੋਹਾਨੈੱਸਬਰਗ, 8 ਜੂਨ, (ਯੂ.ਐਨ.ਆਈ.)- ਦੱਖਣੀ ਅਫਰੀਕਾ ਵਿਚਲੀ ਡਰਬਨ ਦੀ ਅਦਾਲਤ ਨੇ ਮਹਾਤਮਾ ਗਾਂਧੀ ਦੀ ਪੜਪੋਤੀ ਨੂੰ 60 ਲੱਖ ਰੈਂਡ ਦੀ ਧੋਖਾਧੜੀ ਅਤੇ ਜਾਅਲਸਾਜੀ ਕਰਨ ਦੇ ਦੋਸ ਵਿੱਚ ਸੱਤ ਸਾਲ ਦੀ ਕੈਦ ਦੀ ਸਜਾ ਸੁਣਾਈ ਹੈ। ਅਸੀਸ ਲਤਾ ਰਾਮਗੋਬਿਨ (56) ਨੂੰ ਸੋਮਵਾਰ ਨੂੰ ਅਦਾਲਤ ਨੇ ਸਜਾ ਸੁਣਾਈ। ਉਸ ‘ਤੇ ਸਨਅਤਕਾਰ ਐੱਸਆਰ ਮਹਾਰਾਜ ਨੂੰ ਧੋਖਾ ਦੇਣ ਦਾ ਦੋਸ ਸੀ। ਮਹਾਜਨ ਨੇ ਉਸ ਨੂੰ ਕਥਿਤ ਤੌਰ ‘ਤੇ ਭਾਰਤ ਤੋਂ ਅਜਿਹੀ ਖੇਪ ਦਰਾਮਦ ਤੇ ਕਸਟਮ ਡਿਊਟੀ ਤੋਂ ਬਚਾ ਕੇ ਲਿਆਉਣ ਲਈ 62 ਲੱਖ ਰੈਂਡ ਦਿੱਤੇ ਸਨ ਜਿਹੜੀ ਚੀਜ ਦੀ ਹੋਂਦ ਹੀ ਨਹੀਂ ਸੀ। ਇਸ ਵਿਚੋਂ ਲਾਭ ਦਾ ਇਕ ਹਿੱਸਾ ਮਹਾਜਨ ਨੂੰ ਮਿਲਣਾ ਸੀ ਜਿਹੜਾ ਨਹੀਂ ਦਿੱਤਾ ਗਿਆ।