ਰਜਿ: ਨੰ: PB/JL-124/2018-20
RNI Regd No. 23/1979

ਗੁਰਦਿਆਲ ਸਿੰਘ ਨਿੱਝਰ ਨੂੰ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦਾ ਪ੍ਰਧਾਨ ਬਣਾਉਣ ਤੇ ਵਿਧਾਇਕ ਟੀਨੂੰ ਨੇ ਕੀਤਾ ਸਨਮਾਨਿਤ   
 
BY admin / June 09, 2021
ਆਦਮਪੁਰ, 9 ਜੂਨ- (ਬਲਬੀਰ ਕਰਮ, ਕਰਮਵੀਰ ਸਿੰਘ)ਆਦਮਪੁਰ ਦੇ   ਪਿੰਡ ਹਰੀਪੁਰ ਵਿਖੇ ਜਥੇਦਾਰ ਮੇਜਰ ਸਿੰਘ ਦੇ ਗ੍ਰਹਿ ਵਿਖੇ ਵਿਧਾਇਕ ਪਵਨ ਕੁਮਾਰ ਟੀਨੂੰ ਵੱਲੋਂ ਗੁਰਦਿਆਲ ਸਿੰਘ ਨਿੱਝਰ ਨੂੰ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦਾ ਜ਼ਿਲਾ ਜਲੰਧਰ  ਪ੍ਰਧਾਨ ਚੁਣੇ ਜਾਣ ਤੇ ਸਨਮਾਨਿਤ ਕੀਤਾ  ਵਿਧਾਇਕ ਪਵਨ ਕੁਮਾਰ ਟੀਨੂੰ ਨੇ ਜਿੱਥੇ ਗੁਰਦਿਆਲ ਸਿੰਘ ਨਿੱਝਰ ਨੂੰ ਪ੍ਰਧਾਨ ਬਣਨ ਤੇ ਵਧਾਈ ਦਿੱਤੀ ਉਥੇ ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਹੁਣ ਇਹ ਜੰਿਮੇਵਾਰੀ ਬਹੁਤ ਵੱਡੀ ਹੈ ਤੇ ਹੁਣ ਉਨ੍ਹਾਂ ਨੇ ਨੌੰ ਹਲਕਿਆਂ ਵਿੱਚ ਕੰਮ ਕਰਨਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਦਿਆਲ ਸਿੰਘ ਨਿੱਝਰ ਨੇ ਕਿਹਾ ਕਿ ਪਾਰਟੀ ਵੱਲੋਂ ਜੋ ਉਨ੍ਹਾਂ ਨੂੰ ਸੇਵਾ ਦਿੱਤੀ ਗਈ ਹੈ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ  । ਉਨ੍ਹਾਂ ਜ਼ਿਲ੍ਹਾ ਜਲੰਧਰ ਦੇ ਕਿਸਾਨ ਵਿੰਗ ਦਾ ਪ੍ਰਧਾਨ ਦਾ ਅਹੁਦਾ ਸੌਂਪਣ ਤੇ ਸ ਸੁਖਬੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਅਤੇ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ  ਤੇ ਗੁਰਪ੍ਰਤਾਪ ਸਿੰਘ ਵਡਾਲਾ ਦਾ ਖਾਸ ਤੌਰ ਤੇ ਧੰਨਵਾਦ ਕੀਤਾ  । ਇਸ ਮੌਕੇ ਜਥੇਦਾਰ ਮੇਜਰ ਸਿੰਘ ਦਿਓਲ ਨੇ ਜੂਨ ਚੁਰਾਸੀ ਵਿੱਚ ਸ਼ਹੀਦ ਹੋਏ ਸਿੰਘਾਂ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਕਿਹਾ  ਕਿ ਅੱਜ ਤਕ ਕੇਂਦਰ ਵਿਚ ਜਿਹੜੀ ਵੀ ਸਰਕਾਰ ਆਈ ਉਸ ਨੇ ਸਿੱਖਾਂ ਨੂੰ ਨਿਆਂ ਨਹੀਂ ਦਿਵਾਇਆ  ਉਨ੍ਹਾਂ ਕਿਹਾ ਇਹ ਬੜੇ ਦੁੱਖ ਦੀ ਗੱਲ ਹੈ ਕਿ ਅੱਜ 37 ਸਾਲ ਹੋ ਚੁੱਕੇ ਹਨ ਪਰ ਅੱਜ ਤੱਕ ਵੀ ਸਿੱਖਾਂ ਨੂੰ ਨਿਆਂ ਨਹੀਂ ਮਿਲਿਆ । ਇਸ ਮੌਕੇ ਗੁਰਮੇਲ ਸਿੰਘ ਆਦਮਪੁਰ ਭੁਪਿੰਦਰ ਸਿੰਘ ਭਿੰਦਾ, ਜਸਵੰਤ ਸਿੰਘ ,ਭੁਪਿੰਦਰ ਸਿੰਘ, ਮਲਕੀਤ ਸਿੰਘ ,ਰਣਜੀਤ ਸਿੰਘ ਰਾਣਾ , ਮਨਦੀਪ ਸਿੰਘ ,ਪਲਵਿੰਦਰ ਸਿੰਘ, ਜਸਪਾਲ ਸਿੰਘ  ਬੱਬੀ , ਮਨਜਿੰਦਰ ਸਿੰਘ ਪੱਪੂ ,ਬਲਜੀਤ ਸਿੰਘ, ਅਮਰਿੰਦਰ ਸਿੰਘ , ਮਨਜੀਤ ਸਿੰਘ , ਸਤਨਾਮ ਸਿੰਘ , ਉਂਕਾਰ ਸਿੰਘ , ਰਣਵੀਰ ਸਿੰਘ, ਭਜਨ ਸਿੰਘ, ਰਵਿੰਦਰ ਸਿੰਘ ਘੁੱਗੀ,  ਕੁਲਦੀਪ ਕੌਰ, ਯਾਦਵਿੰਦਰ ਸਿੰਘ , ਤਰਸੇਮ ਸਿੰਘ ਆਦਿ ਹਾਜਰ ਸਨ।