ਰਜਿ: ਨੰ: PB/JL-124/2018-20
RNI Regd No. 23/1979

ਢਾਬਿਆਂ ਤੇ ਸਪਾਅ ਸੈਟਰਾਂ ਦੀ ਆੜ ’ਚ ਚੱਲ ਰਿਹਾ ਦੇਹ ਵਪਾਰ ਦਾ ਧੰਦਾ
 
BY admin / June 09, 2021
ਸ੍ਰੀ ਮੁਕਤਸਰ ਸਾਹਿਬ, 9 ਜੂਨ (ਰਾਜ ਕੰਵਲ)- ਕਰੋਨਾ ਮਹਾਂਮਾਰੀ ਦੇ ਦੌਰ ਵਿੱਚ ਜਿਥੇ ਸਰਕਾਰ ਵੱਲੋਂ ਵੱਖ ਵੱਖ ਤਰਾਂ ਦੀਆਂ ਪਾਬੰਦੀਆਂ ਲਗਾ ਕੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਮਜ਼ਬੂਰ ਕੀਤਾ ਹੋਇਆ, ਉਥੇ ਹੀ ਕੁਝ ਲੋਕ ਲੋਕਡਾਊਨ ਤੇ ਕਰਫਿਊ ਦਾ ਫਾਇਦਾ ਭਲੀਭਾਂਤੀ ਉਠਾਉਂਦੇ ਹਨ। ਅਜਿਹੇ ਹੀ ਚਰਚੇ ਹਨ ਸ਼ਹਿਰ ਵਿੱਚ ਕਿ ਹੋਟਲਾਂ ਤੇ ਢਾਬਿਆਂ ਤੇ ਸਪਾਅ ਸੈਂਟਰਾਂ ਦੀ ਆੜ ਵਿੱਚ ਕੁਝ ਲੋਕਾਂ ਵੱਲੋਂ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ। ਬੀਤੇਂ ਦਿਨੀਂ ਸਾਡੇ ਪੱਤਰਕਾਰਾਂ ਦੀ ਟੀਮ ਨੇ ਬਲਮਗੜ ਰੋਡ ’ਤੇ ਅਜਿਹਾ ਹੀ ਕੁਝ ਨਜ਼ਾਰਾ ਦੇਖਿਆਂ ਤੇ ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਸਿਟੀ ਇੰਚਾਰਜ਼ ਨੂੰ ਇਤਲਾਹ ਦਿੱਤੀ, ਪਰ ਉਥੇ ਕੋਈ ਵੀ ਕਰਮਚਾਰੀ ਜਾ ਅਧਿਕਾਰੀ ਮੌਕੇ ’ਤੇ ਨਹੀਂ ਪਹੰੁਚਿਆਂ, ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਅਜਿਹੇ ਗੈਰ ਕਾਨੂੰਨੀ ਕੰਮ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਚੱਲ ਰਹੇ ਹਨ। ਆਸ ਪਾਸ ਦੇ ਲੋਕਾਂ ਨੇ ਵੀ ਪੰਜਾਬ ਸਰਕਾਰ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਅਤੇ ਡੀਜੀਪੀ ਪੰਜਾਬ ਤੋਂ ਮੰਗ ਕੀਤੀ ਅਜਿਹੇ ਭਿ੍ਰਸ਼ਟ ਅਧਿਕਾਰੀਆਂ ਤੇ ਨਜ਼ਾਇਜ਼ ਧੰਦਾ ਚਲਾਉਣ ਵਾਲਿਆਂ ’ਤੇ ਸ਼ਿਕੰਜਾ ਕਸਿਆ ਜਾਵੇ। ਇਸੇ ਤਰਾਂ ਹੀ ਸੱਟੇ ਦਾ ਕਾਰੋਬਾਰ ਵੀ ਮੋੜ ਰੋਡ ਸੁੰਦਰ ਨਗਰ, ਬਲਮਗੜ ਰੋਡ, ਦਾਣਾ ਮੰਡੀ, ਭੁੱਲਰ ਕਲੌਨੀ, ਜਲਾਲਾਬਾਦ ਰੋਡ, ’ਤੇ ਸ਼ਰੇਆਮ ਚੱਲ ਰਿਹਾ, ਜੋ ਭੋਲੇ ਭਾਲੇ ਲੋਕਾਂ ਨੂੰ ਅਪਣੇ ਜਾਲ ਵਿੱਚ ਫਸਾ ਕੇ ਲੁੱਟਦੇ ਹਨ।