ਰਜਿ: ਨੰ: PB/JL-124/2018-20
RNI Regd No. 23/1979

ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਜਥੇਦਾਰ ਉਜਾਗਰ ਸਿੰਘ ਬਡਾਲੀ ਨੂੰ ਸੀਨੀਅਰ ਮੀਤ ਪ੍ਰਧਾਨ ਥਾਪਿਆ  
 
BY admin / June 09, 2021
  ਕੁਰਾਲ਼ੀ, 9 ਜੂਨ (ਪਰਮਜੀਤ ਛੰਮਾਂ ਪਪਰਾਲੀ) :-  ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪਾਰਟੀ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਨੇ ਆਪਸੀ ਸਲਾਹ ਮਸ਼ਵਰਾ ਕਰਕੇ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ । ਇਸ ਜਥੇਬੰਧਕ ਢਾਂਚੇ ਅਨੁਸਾਰ ਹਲਕਾ ਖਰੜ ਤੋਂ ਸਾਬਕਾ ਐਮ.ਐਲ.ਏ ਜਥੇਦਾਰ ਉਜਾਗਰ ਸਿੰਘ ਬਡਾਲੀ ਨੂੰ ਪਾਰਟੀ ਦਾ  ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ । ਇਸ ਨਿਯੁਕਤੀ ਦੇ ਕਾਰਨ ਜਥੇਦਾਰ ਬਡਾਲੀ ਦੇ ਸਮਰਥਕਾਂ ਵਿੱਚ ਖ਼ੁਸ਼ੀ ਦਾ ਮਾਹੌਲ ਹੈ।ਇਸ  ਮੌਕੇ ਸਮਰਥਕਾਂ ਵੱਲੋਂ ਜਥੇਦਾਰ ਬਡਾਲੀ ਨੂੰ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ । ਇਸ ਮੌਕੇ ਜਥੇਦਾਰ ਬਡਾਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਭ ਤੋਂ ਪਹਿਲਾਂ ਪਾਰਟੀ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪਾਰਟੀ ਪ੍ਰਧਾਨ ਸ ਸੁਖਦੇਵ ਸਿੰਘ ਢੀਂਡਸਾ ਦਾ ਧੰਨਵਾਦ ਕਰਦੇ ਹਨ ਜਿਨਾਂ ਨੇ ਉਨਾਂ ਨੂੰ ਇਸ ਮਾਣ ਨਾਲ ਨਿਵਾਜਿਆ ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੰਯੋਗਤਾ ਪਾਰਟੀ ਦਿਨੋਂ ਦਿਨ ਮਜਬੂਤੀ ਵੱਲ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਦੌਰਾਨ ਉਹ ਪੰਜਾਬ ਵਿੱਚ ਆਪਣੀ ਸਰਕਾਰ ਜ਼ਰੂਰ ਬਣਾਵੇਗੀ ਉਨਾਂ ਕਿਹਾ ਕਿ ਉਹ ਪਾਰਟੀ ਦੀ ਬਿਹਤਰੀ ਲਈ ਪਹਿਲਾਂ ਵੀ ਦਿਨ ਰਾਤ ਕੰਮ ਕਰਦੇ ਸਨ ਅਤੇ ਅੱਗੋਂ ਵੀ ਉਹ ਹੋਰ ਵੀ ਜਅਿਾਦਾ ਮਿਹਨਤ ਨਾਲ ਕੰਮ ਕਰਨਗੇ ਤਾਂ ਜੋ ਕਿ ਪਾਰਟੀ ਨੂੰ ਪਿੰਡਾਂ ਅਤੇ ਸ਼ਹਿਰਾਂ ਵਿੱਚ ਪੂਰੀ ਤਰਾਂ ਲਾਮਬੰਦ ਕੀਤਾ ਜਾ ਸਕੇ । ਇਸ ਮੌਕੇ ਬਲਵਿੰਦਰ ਸਿੰਘ ਕਾਕਾ ਸਾਬਕਾ ਚੇਅਰਮੈਨ ਜਗਤਾਰ ਸਿੰਘ ਖੈਰਪੁਰ ਹਰਜੀਤ ਸਿੰਘ ਟੱਪਰੀਆਂ ਸਾਹਿਬ ਸਿੰਘ ਬਡਾਲੀ ਮੇਜਰ ਸਿੰਘ ਸੰਗਤਪੁਰਾ ਜਸਪਾਲ ਸਿੰਘ ਪੀਏ ਸਮੇਤ ਵੱਡੀ ਗਿਣਤੀ ਚ ਸਮਰਥਕਾਂ ਨੇ ਜਥੇਦਾਰ ਬਡਾਲੀ ਨੂੰ ਮੁਬਾਰਕਾਂ ਦਿੱਤੀਆਂ ।