ਰਜਿ: ਨੰ: PB/JL-124/2018-20
RNI Regd No. 23/1979

ਬੇਰੁਜਗਾਰ ਅਧਿਆਪਕਾਂ ਤੇ ਲਾਠੀਚਾਰਜ ਕਰਨਾ ਸ਼ਰਮਨਾਕ ਘਟਨਾ : ਚੌਧਰੀ ਖੁਸ਼ੀ ਰਾਮ,ਠੇਕੇਦਾਰ ਭਗਵਾਨ ਦਾਸਸਿੱਧੂ,ਅਹੀਰ,ਇੰਜ.ਭਾਰਦਵਾਜ
 
BY admin / June 09, 2021
ਹੁਸ਼ਿਆਰਪੁਰ 9 ਜੂਨ ( ਤਰਸੇਮ ਦੀਵਾਨਾ  ) ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਘਰ ਘਰ ਰੁਜਗਾਰ ਦੇਣ ਦਾ ਜੋ ਵਾਅਦਾ ਕੀਤਾ ਸੀ ਉਸ ਨਾਲ ਪੰਜਾਬ ਦੇ ਪੜੇ ਲਿਖੇ ਬੇਰੁਜਗਾਰ ਨੌਜਬਾਨਾਂ ਨੂੰ ਆਪਣਾ ਭਵਿੱਖ ਸੰਭਰਦਾ ਨਜਰ ਆਇਆ ਅਤੇ ਇਸੇ ਆਸ ਨਾਲ ਉਨਾਂ ਕਾਂਗਰਸ ਨੂੰ ਵੋਟਾਂ ਪਾ ਕੇ ਪੰਜਾਬ ਦੀ ਸੱਤਾ ਸੰਭਾਲੀ ਸੀ।ਪਰ ਬੜੀ ਸ਼ਰਮ ਅਤੇ ਦੁੱਖ ਦੀ ਗੱਲ ਹੈ ਕਿ ਸਾਢੇ ਚਾਰ ਸਾਲ ਬੀਤ ਜਾਣ ਬਾਅਦ ਵੀ ਬੇਰੁਜਗਾਰਾਂ ਨੂੰ ਨੌਕਰੀ ਮੰਗਣ ਬਦਲੇ ਸਰਕਾਰ ਦੀਆਂ ਡਾਗਾਂ,ਸੋਟਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਬਸਪਾ ਪੰਜਾਬ ਦੇ ਸੀਨੀ.ਆਗੂ ਸੇਵਾ ਮੁਕਤ ਆਈ.ਏ.ਐਸ.ਚੌਧਰੀ ਖੁਸ਼ੀ ਰਾਮ,ਠੇਕੇਦਾਰ ਭਗਵਾਨ ਦਾਸ ਸਿੱਧੂ,ਪ੍ਰਸ਼ੋਤਮ ਅਹੀਰ,ਇੰਜੀ.ਸੱਤਪਾਲ ਭਾਰਦਵਾਜ ਨੇ ਪਿਛਲੇ ਦਿਨੀਂ ਪਟਿਆਲਾ ਵਿਖੇ ਮੋਤੀ ਮਹਿਲ ਦਾ ਘਿਰਾੳ ਕਰਦੇ ਟੈਟ ਪਾਸ ਬੇਰੁਜਗਾਰ ਬੀ.ਐਡ ਅਧਿਆਪਕ,ਬੇਰੁਜਗਾਰ ਡੀ.ਪੀ.ਈ.,ਪੀ.ਟੀ.ਆਈ,ਬੇਰੁਜਗਾਰ ਆਰਟ ਐਂਡ ਕਰਾਫਟ ਅਤੇ ਮਲਟੀਪਰਪਜ ਹੈਲਥ ਵਰਕਰਾਂ ਤੇ ਹੋਏ ਲਾਠੀਚਾਰਜ ਦੀ ਸ਼ਖਤ ਨਿੰਦਿਆ ਕਰਦਿਆਂ ਸਾਝੇ ਰੂਪ ਵਿੱਚ  ਕਹੇ ਉਹਨਾ ਕਿਹਾ  ਕਿ ਇਹ ਬਹੁਤ ਸ਼ਰਮ ਅਤੇ ਨਿੰਦਣਯੋਗ ਹੈ ਕਿ ਰੁਜਗਾਰ ਦੀ ਮੰਗ ਕਰ ਰਹੇ ਨੌਜਵਾਨ ਮੁੰਡੇ ਕੁੜੀਆਂ ਨੂੰ ਪਹਿਲਾਂ ਜਾਨਵਰਾਂ ਵਾਂਗ ਪੁਲਸ ਨੇ ਕੁੱਟਿਆ ਫਿਰ ਘੜੀਸ ਘੜੀਸ ਕੇ ਬੱਸਾਂ ਵਿੱਚ ਸੁੱਟ ਦਿੱਤਾ।ਉਨਾਂ ਕਿਹਾ ਕਿ ਲਾਠੀਚਾਰਜ ਦਾ ਹੁਕਮ ਦੇਣ ਵਾਲੇ ਪੁਲਸ ਅਫਸਰਾਂ ਨੂੰ ਬਰਖਾਸਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਲਾਠੀਚਾਰਜ ਘਟਨਾ ਦੀ ਜਾਂਚ ਹੋਣੀ ਚਾਹੀਦੀ ਹੈ।