ਰਜਿ: ਨੰ: PB/JL-124/2018-20
RNI Regd No. 23/1979

ਕੋਰੋਨਾ ਵਰਗੀ ਖ਼ਤਰਨਾਕ ਬਿਮਾਰੀ ਤੋਂ ਬਚਣ ਲਈ ਮਾਸਿਕ ਜਰੂਰੀ ਹੈ : ਗਗਨਦੀਪ ਚਾਣਥੂ
 
BY admin / June 09, 2021
ਹੁਸਅਿਾਰਪੁਰ, 9 ਜੂਨ- ( ਤਰਸੇਮ ਦੀਵਾਨਾ ) ਬਹੁਤ ਲੋਕ ਆਕਸੀਜਨ ਦੀ ਕਮੀ ਕਾਰਨ ਸੜਕਾਂ ਤੇ ਹਸਪਤਾਲਾਂ ਵਿੱਚ ਆਪਣੀਆ ਕੀਮਤੀ ਜਾਨਾਂ ਤੋਂ ਹੱਥ ਧੋ ਬੈਠੇ ਹਨ । ਆਕਸੀਜਨ ਦੇ ਘੱਟ ਰਹੇ ਲੈਵਲ ਨੂੰ ਦੇਖਦੇ ਹੋਏ ਅੱਜ ਦੇ ਦੌਰ ਵਿੱਚ ਹਰ ਇਨਸਾਨ ਨੂੰ ਰੁੱਖਾਂ ਨੂੰ ਨਾ ਕੱਟਣ ਦੀ ਸ਼ਰਤ ਤੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਾਗਰਸ ਦੇ ਵਰਕਰ ਤੇ ਹਲਕਾ ਚੱਬੇਵਾਲ ਤੋ ਸੰਮਤੀ ਮੈਬਰ ਗਗਨਦੀਪ ਚਾਣਥੂ ਨੇ ਪੱਤਰਕਾਰਾਂ ਨਾਲ ਕੀਤਾ ਉਨ੍ਹਾਂ ਕਿਹਾ ਕਿ ਜਿਵੇਂ ਕਿ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਅੱਜਕੱਲ੍ਹ ਸਾਰੇ ਸੰਸਾਰ ਵਿੱਚ ਕੋਰੋਨਾ ਵਰਗੀ ਖ਼ਤਰਨਾਕ ਭਿਆਨਕ ਬਿਮਾਰੀ ਫੈਲੀ ਹੋਈ ਹੈ ਇਸ ਤੋਂ ਬਚਣ ਲਈ ਅਸੀਂ ਆਪਣੇ ਮੂੰਹ  ਮਾਸਕ  ਲਾਏ ਹੋਏ ਹਨ ।ਇਸ ਲਈ ਸਾਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਸਾਨੂੰ ਆਪਣੇ ਵਾਤਾਵਰਨ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਅਸੀਂ ਆਕਸੀਜਨ ਲੈਣ ਵਾਲੇ ਰੁੱਖਾਂ ਦੀ ਸਾਂਭ ਸੰਭਾਲ ਨਹੀਂ ਕਰਦੇ ਅਤੇ ਨਵੇਂ ਰੁੱਖ ਲਗਾਓਣ ਦੀ ਥਾਂ ਤੇ ਪੁਰਾਣੇ ਲੱਗੇ ਹੋਏ ਰੁੱਖਾਂ ਨੂੰ ਵੀ ਵੱਢਣ ਵਿੱਚ ਸੰਕੋਚ ਨਹੀਂ ਕਰਦੇ ਉਨ੍ਹਾਂ ਕਿਹਾ ਕਿ ਉਹ ਸਮਾਂ ਦੂਰ ਨਹੀਂ ਕਿ ਜਦੋਂ ਸੰਸਾਰ ਵਿਚ ਬਹੁਤ ਸਾਰੀਆਂ  ਸਾਹ ਦੀਆਂ ਬਿਮਾਰੀਆਂ ਫੈਲ ਸਕਦੀਆਂ ਹਨ ਇਸ ਲਈ ਸਾਨੂੰ ਹੁਣ ਤੋਂ ਹੀ ਵਾਤਾਵਰਨ ਦੀ ਸ਼ੁੱਧਤਾ ਲਈ ਸੋਚਣਾ ਚਾਹੀਦਾ ਹੈ ਤੇ ਆਪਣੇ ਘਰਾਂ ਬਾਲ ਕੋਨੀਆਂ ਮੁਹੱਲਿਆਂ ਦੇ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣੇ  ਚਾਹੀਦੇ ਹਨ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਵੀ ਚੰਗੇ ਵਾਤਾਵਰਨ ਵਿੱਚ ਰਹਿਣ ਲਈ ਜਾਗਰੂਕ ਕੀਤਾ ਜਾਵੇ ਉਨ੍ਹਾਂ ਤਮਾਮ ਲੋਕਾਂ ਨੂੰ ਕਿਹਾ ਕਿ ਆਪਣੇ ਘਰਾਂ ਪਾਰਕਾਂ ਵਿੱਚ ਹਰੇ ਭਰੇ ਫਲਦਾਰ ਬੂਟੇ ਲਗਾਓ  ਤਾਂ ਜੋ ਵਾਤਾਵਰਣ ਨੂੰ ਸਾਫ ਸੁਥਰਾ ਰੱਖਿਆ ਜਾਵੇ ਅਤੇ ਆਕਸੀਜਨ ਦੀ ਵੀ ਘਾਟ ਨਾ ਹੋਵੇ ।