ਰਜਿ: ਨੰ: PB/JL-124/2018-20
RNI Regd No. 23/1979

ਸਿੱਖ ਜਥੇਬੰਦੀਆਂ ਵਲੋਂ ਨਿਭਾਈ ਜਾ ਰਹੀ ਭੂਮਿਕਾ ਕਰੋਨਾ ਪੀੜਤਾਂ ਲਈ ਬਣੀ ਵੱਡਾ ਸਹਾਰਾ
 
BY admin / June 09, 2021
ਸੰਗਰੂਰ, 9 ਜੂਨ (ਅਵਤਾਰ ਸਿੰਘ ਛਾਜਲੀ, ਜਸਪਾਲ ਸਿੰਘ ਜਿੰਮੀ) - ਕੋਵਿਡ-19 ਮਹਾਂਮਾਰੀ ਦੌਰਾਨ ਸਿੱਖ ਜੱਥੇਬੰਦੀਆਂ ਵਲੋਂ ਕਰੋਨਾ ਮਰੀਜ਼ਾਂ ਲਈ ਦਵਾਈਆਂ, ਆਕਸੀਜਨ ਅਤੇ ਹੋਰ ਹਰ ਤਰ੍ਹਾਂ ਦੀਆਂ ਲੋੜਾਂ ਦੀ ਪੂਰਤੀ ਲਈ ਨਿਭਾਈ ਜਾ ਰਹੀ ਭੂਮਿਕਾ ਜਿਥੇ ਕਰੋਨਾ ਪੀੜਤਾਂ ਲਈ ਵੱਡਾ ਸਹਾਰਾ ਬਣ ਰਹੀ ਹੈ, ਉੱਥੇ ਸਿੱਖ ਸੰਸਥਾਵਾਂ ਦੇ ਇਸ ਕਾਰਜ ਦੀ ਸੰਸਾਰ ਭਰ ਵਿਚ ਭਰਵੀਂ ਪ੍ਰਸੰਸਾ ਹੋ ਰਹੀ ਹੈ। ਹਰ ਆਫ਼ਤ ਦੌਰਾਨ ਲੋਕ ਭਲਾਈ ਲਈ ਮੋਹਰੀ ਰੋਲ ਅਦਾ ਕਰਨ ਵਾਲੀ ਸਿੱਖ ਜੱਥੇਬੰਦੀ ਖਾਲਸਾ ਏਡ (ਯੂ.ਕੇ.) ਵਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਰਾਹੀਂ ਦੇਸ਼ ਦੇ ਵੱਖ-ਵੱਖ ਰਾਜਾਂ ਅਤੇ ਪੰਜਾਬ ਦੇ ਜ਼ਿਲ੍ਹਿਆਂ ਵਿਚਲੇ ਸਟੇਟ ਅਤੇ ਜ਼ੋਨਲ ਦਫ਼ਤਰਾਂ ਰਾਹੀਂ ਕਰੋਨਾ ਮਰੀਜਾਂ ਲਈ ਵੱਡੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਚੇਅਰਮੈਨ ਸ੍ਰ. ਜਤਿੰਦਰਪਾਲ ਸਿੰਘ, ਵਾਈਸ ਚੇਅਰਮੈਨ ਭਾਈ ਬਲਜੀਤ ਸਿੰਘ ਅਤੇ ਸਕੱਤਰ ਜਨਰਲ ਸ੍ਰ. ਪਿਰਥੀ ਸਿੰਘ ਨੇ ਦੱਸਿਆ ਕਿ ਖਾਲਸਾ ਏਡ ਵਲੋਂ ਹੁਣ ਤੱਕ ਸ੍ਰੀ ਅੰਮਿ੍ਰਤਸਰ, ਲੁਧਿਆਣਾ, ਜਲੰਧਰ, ਮੁਹਾਲੀ, ਹੁਸ਼ਿਆਰਪੁਰ, ਰੋਪੜ, ਫਗਵਾੜਾ, ਨੰਗਲ ਅਤੇ ਪੱਟੀ ਤੋਂ ਇਲਾਵਾ ਭਿਲਾਈ (ਛੱਤੀਸਗੜ੍ਹ), ਹੈਦਰਾਬਾਦ (ਤੇਲੰਗਾਨਾ) ਅਤੇ ਸ੍ਰੀ ਗੰਗਾ ਨਗਰ (ਰਾਜਸਥਾਨ) ਵਿਖੇ ਸੈਂਟਰ ਸਥਾਪਿਤ ਕਰਕੇ ਆਕਸੀਜਨ ਕੰਨਸੰਟ੍ਰੇਟਰ (ਆਕਸੀਜਨ ਵਾਲੀਆਂ ਮਸ਼ੀਨਾਂ) ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸੇ ਲੜੀ ਅਧੀਨ ਸੰਗਰੂਰ ਜੋਨ ਵੱਲੋਂ ਵੀ ਆਕਸੀਜਨ ਕੰਨਸੰਟੇ੍ਟਰ ਸੈਂਟਰ ਜੋਨਲ ਦਫਤਰ ਦੀ ਬਣ ਰਹੀ ਬਿਲਡਿੰਗ ਵਿਖੇ ਜਲਦੀ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿੱਚ ਅਜਮੇਰ ਸਿੰਘ ਜੋਨਲ ਪ੍ਧਾਨ (ਕਾਰਜਕਾਰੀ) ਦੀ ਪ੍ਧਾਨਗੀ ਅਤੇ ਲਾਭ ਸਿੰਘ ਤੇ ਸੁਰਿੰਦਰ ਪਾਲ ਸਿੰਘ ਸਿਦਕੀ ਦੀ ਨਿਗਰਾਨੀ ਹੇਠ ਜੋਨਲ ਕੌਂਸਲ ਸੰਗਰੂਰ ਦੀ ਮੀਟਿੰਗ ਵਿੱਚ ਦੱਸਿਆ ਗਿਆ ਕਿ ਸੰਗਰੂਰ ਵਿਖੇ ਆਕਸੀਜਨ ਦੀਆਂ ਮਸ਼ੀਨਾਂ ਪਹੁੰਚ ਗਈਆਂ ਹਨ। ਜਿਨ੍ਹਾਂ ਨੂੰ ਜੋਨਲ ਦਫਤਰ ਦੇ ਤਿਆਰ ਹੋ ਰਹੇ ਕਮਰੇ ਵਿੱਚ ਸਥਾਪਿਤ ਕਰਕੇ ਇਹ ਸੇਵਾ-ਕਾਰਜ ਜਲਦੀ ਸ਼ੁਰੂ ਹੋ ਜਾਣਗੇ । ਸ੍ ਕੁਲਵੰਤ ਸਿੰਘ ਨਾਗਰੀ ਜੋਨਲ ਸਕੱਤਰ ਨੇ ਕਿਹਾ ਕਿ ਇਹ ਮਸ਼ੀਨਾਂ ਲੋੜਵੰਦ ਮਰੀਜਾਂ ਨੂੰ ਆਧਾਰ ਕਾਰਡ, ਕੋਰੋਨਾ ਪੋਜਿਟਿਵ ਰਿਪੋਰਟ ਅਤੇ ਡਾਕਟਰ ਦੀ ਪਰਚੀ ਦੇ ਆਧਾਰ ਤੇ ਦਿੱਤੀਆਂ ਜਾਣਗੀਆਂ। ਇਸ ਸਬੰਧੀ ਲਾਭ ਸਿੰਘ ਤੇ ਅਜਮੇਰ ਸਿੰਘ ਦੀ ਲੌੜੀੱਦੇ ਪ੍ਬੰਧ ਕਰਨ ਦੀ ਸੇਵਾ ਲਗਾਈ ਗਈ ਹੈ। ਇਸ ਮੌਕੇ ਤੇ ਹਾਜਰ ਤੀਰਥ ਸਿੰਘ , ਗੁਰਜੰਟ ਸਿੰਘ ਰਾਹੀ, ਗੁਰਮੇਲ ਸਿੰਘ , ਗੁਰਨਾਮ ਸਿੰਘ ਆਦਿ ਨੇ ਖਾਲਸਾ ਏਡ ਅਤੇ ਸਟੱਡੀ ਸਰਕਲ ਦੇ ਕੇਂਦਰੀ ਦਫਤਰ ਵੱਲੋਂ ਸੰਗਰੂਰ ਜੋਨ ਨੂੰ ਇਹ ਸੇਵਾ ਸੌੰਪਣ ਲਈ ਖੁਸੀ ਜਾਹਰ ਕਰਦਿਆਂ ਧੰਨਵਾਦ ਕੀਤਾ । ਸੁਰਿੰਦਰ ਪਾਲ ਸਿੰਘ ਸਿਦਕੀ ਨੇ ਦੱਸਿਆ ਕਿ ਇਸੇ ਤਰ੍ਹਾਂ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਦਿੱਲੀ ਵਲੋਂ ਸਟੱਡੀ ਸਰਕਲ ਦੇ ਜ਼ੋਨਲ ਦਫ਼ਤਰ ਅਬੋਹਰ, ਫਿਰੋਜ਼ਪੁਰ ਅਤੇ ਫਰੀਦਕੋਟ ਜ਼ੋਨ ਦੇ ਕੋਟਕਪੂਰਾ, ਜੈਤੋਂ, ਸ੍ਰੀ ਮੁਕਤਸਰ, ਬਾਘਾ ਪੁਰਾਣਾ ਖੇਤਰ ਵਿਖੇ ਲੋੜਵੰਦਾਂ ਨੂੰ ਆਕਸੀਜਨ ਮਸ਼ੀਨਾਂ ਮੁਫ਼ਤ ਮੁਹੱਈਆ ਕਰਵਾਉਣ ਲਈ ਸੈਂਟਰ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਹੋਰ ਦੱਸਿਆ ਕਿ ਵੱਖ-ਵੱਖ ਥਾਵਾਂ ‘ਤੇ ਸਥਾਪਿਤ ਕੀਤੇ ਗਏ ਸੈਂਟਰਾ ਰਾਹੀ ਕੀਤੀ ਜਾ ਰਹੀ ਇਸ ਸੇਵਾ ਨਾਲ ਕਰੋਨਾ ਮਹਾਂਮਾਰੀ ਤੋਂ ਮੁਕਤ ਹੋ ਰਹੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਲੋਂ ਜਥੇਬੰਦੀਆਂ ਦਾ ਧੰਨਵਾਦ ਅਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਜਾ ਰਹੀ ਹੈ।