ਰਜਿ: ਨੰ: PB/JL-124/2018-20
RNI Regd No. 23/1979

ਜੂਨ 84 ਘਲੂਘਾਰਾ ਦਿਵਸ ਨੂੰ ਸਮਰਪਿਤ ਲਗਾਇਆ ਗਿਆ ਮਹਾਨ ਖੂਨਦਾਨ ਕੈਪ
 
BY admin / June 09, 2021
ਲੁਧਿਆਣਾ, 9 ਜੂਨ-(ਕਰਨੈਲ ਸਿੰਘ ਐਮ. ਏ)-ਮੁਨੱਖਤਾ ਦੀ ਸੇਵਾ ਨੂੰ ਸਮਰਪਿਤ ਸੰਸਥਾ ਭਾਈ ਘਨ੍ਹਈਆ ਜੀ ਸੇਵਾ ਮਿਸ਼ਨ ਸੁਸਾਇਟੀ (ਰਜਿ.) ਵੱਲੋਂ ਕਰੋਨਾ ਵਾਇਰਸ ਮਹਾਂਮਾਰੀ ਕਾਰਨ ਖੂਨ ਦੀ ਭਾਰੀ ਕਿਲਤ ਚਲਦਿਆ ਹਸਪਤਾਲ ਵਿਚ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਮਰੀਜਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਮਨੋਰਥ ਨੂੰ ਲੈਕੇ ਮਨੁੱਖਤਾ ਦੇ ਭਲੇ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾਂ ਸਤਾਬਦੀ ਪ੍ਰਕਾਸ ਪੁਰਬ ਨੂੰ ਸਮਰਪਿਤ ਖੂਨਦਾਨ ਕੈਂਪਾਂ ਦੀ ਚਲ ਰਹੀ ਲੜੀ ਦੌਰਾਨ ਜੂਨ 84 ਵਿੱਚ ਵਾਪਰੇ ਘਲੂਘਾਰੇ ਦੌਰਾਨ ਸ਼ਹੀਦ ਹੋਣ ਵਾਲੇ ਸਮੂਹ ਸਿਘਾਂ ਅਤੇ ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਪਿੰਡ ਲਾਡੋਵਾਲ ਵਿਖੇ ਭਾਈ ਘਨਈਆ ਜੀ ਮਿਸਨ ਸੇਵਾ ਸੁਸਾਇਟੀ ਦੇ ਜਿਲਾ ਦਿਹਾਤੀ ਦੇ ਪ੍ਰਧਾਨ ਸਮਸੇਰ ਸਿੰਘ ਲਾਡੋਵਾਲ ਦੀ ਸਰਪਰਸਤੀ ਹੇਠ 446ਵਾਂ ਮਹਾਨ ਖੂਨਦਾਨ ਕੈਪ ਦੀ ਆਰੰਭਤਾ ਗੁਰੂ ਮਹਾਰਾਜਾ ਦੇ ਚਰਨਾਂ ਵਿੱਚ ਅਰਦਾਸ ਕਰਕੇ ਕੀਤੀ ਗਈ। ਇਸ ਮੌਕੇ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਕਿਹਾ ਕਿ ਸ਼ਹੀਦ ਕੌਮ ਦਾ ਵੱਡਮੁੱਲਾ ਸਰਮਾਇਆ ਹੁੰਦੇ ਹਨ। ਇਸ ਲਈ ਗੁਰਧਾਮਾਂ ਦੀ ਰਾਖੀ ਕਰਦਿਆਂ ਸ਼ਹਾਦਤ ਦਾ ਜਾਮ ਪੀਣ ਵਾਲੇ ਸਮੂਹ ਸਿੰਘਾਂ ਪ੍ਰਤੀ ਸਾਡੀ ਸੱਚੀ ਤੇ ਸੁੱਚੀ ਸ਼ਰਧਾਂਜਲੀ ਇਹੋ ਹੋਵੇਗੀ  ਕਿ ਹੱਕ-ਸੱਚ ਦੀ ਲੜਾਈ ਲੜਨ ਵਾਲੇ ਅਤੇ ਗੁਰਧਾਮਾਂ ਦੀ ਰਾਖੀ ਕਰਨ ਵਾਲੇ ਸਮੂਹ ਸ਼ਹੀਦਾਂ ਦੀਆਂ ਕੁਰਬਾਨੀਆਂ ਭਰੇ ਇਤਿਹਾਸ ਨੂੰ ਮੌਜੂਦਾ ਸਮੇਂ ਦੀ ਪੀੜ੍ਹੀ ਤੇ ਬੱਚਿਆਂ ਤੱਕ ਵੱਧ ਤੋਂ ਵੱਧ ਪਹੁੰਚਾਈਏ ਤਾਂ ਕਿ ਸਾਡੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਅਜਾਈ ਨਾ ਜਾਣ।
ਇਸ ਮੌਕੇ ਤੇ ਭਾਈ ਘਨਈਆ ਜੀ ਮਿਸਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਜੂਨ 84 ਘੱਲੂਘਾਰੇ ਦੇ ਸਮੂਹ ਸਹੀਦਾਂ ਦੀ ਯਾਦ ਵਿੱਚ ਖੂਨਦਾਨ ਕਰਨ ਵਾਲੇ 100 ਯੋਧਿਆਂ ਨੂੰ “ਦਾ ਸੇਵਿਆਰ ਕੋਵਿਡ -19“ ਦੇ ਐਵਾਰਡ“ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ  ਜਸਪਾਲ ਸਿੰਘ ਸੈਣੀ,  ਸਰਪੰਚ ਬਾਦਸ਼ਾਹ  ਸਿੰਘ,ਬਲਬੀਰ ਸਿੰਘ ਬਾੜੇਵਾਲ,ਜਥੇਦਾਰ ਰਾਮ ਸਿੰਘ ਲਾਡੋਵਾਲ,ਸਰਪੰਚ ਅਮਰੀਕ ਸਿੰਘ,ਜਥੇਦਾਰ ਅਮਰਜੀਤ ਸਿੰਘ,ਹਰਪਾਲ ਸਿੰਘ ਬੱਗੇ ਖ਼ੁਰਦ,ਭੁਪਿੰਦਰ ਸਿੰਘ ਕੁਤਬੇਵਲ,ਬਿਰਦੀ ਸਾਬ,ਗੁਰਸੇਵਕ ਸਿੰਘ ਬਾਠ ਚਰਨਜੀਤ ਸਿੰਘ ਮੰਗੀ ਪ੍ਰੇਮ ਪਾਲ ਸਿੰਘ ਹਰਦੇਵ ਸਿੰਘ ਗੋਪੀ,ਸਿਮਰਨਜੀਤ ਸਿੰਘ,ਫ਼ਤਹਿ ਸਿੰਘ,ਸੁੱਖਦੇਵ  ਸਿੰਘ, ਗੁਰਜੀਤ ਸਿੰਘ ਨਾਹਰ ਸਿੰਘ, ਹਰਪ੍ਰੀਤ ਸਿੰਘ ਗੋਰਾ ਹਜਾਰ ਸਨ