ਰਜਿ: ਨੰ: PB/JL-124/2018-20
RNI Regd No. 23/1979

ਪੰਜਾਬ ਸਰਕਾਰ ਨੇ ਬਾਜ਼ਾਰ ਮੱੁਲ ਤੋਂ ਮੰੰਹਗੀ ਫਤਿਹ ਕਿੱਟਾਂ ਖਰੀਦ ਕੇ ਕੀਤਾ 8 ਕਰੋੜ ਦਾ ਘੋਟਾਲਾ :  ਭਾਜਪਾ
 
BY admin / June 09, 2021
@ਲੁਧਿਆਣਾ, 9 ਜੂਨ- (ਰਣਜੀਤ ਭਾਰਦਵਾਜ, ਰਣਜੀਤ ਉਪਲ  ਪੰਜਾਬ ਭਾਜਪਾ ਨੇ ਕੋਰੋਨਾ ਨੂੰ ਹਰਾਉਣ ਲਈ ਪੰਜਾਬ ਸਰਕਾਰ  ਦੇ ਵਲੋਂ ਖਰੀਦੀਆਂ ਫਤਿਹ ਕਿੰਟਾ ਰਾਹੀਂ ਕਰੀਬ 8 ਕਰੋੜ ਦਾ ਘਪਲਾ ਹੋਣ ਦਾ ਪਰਦਾਫਾਸ਼ ਕੀਤਾ । ਪੰਜਾਬ ਭਾਜਪਾ ਦੇ ਮੱੁਖ ਬੁਲਾਰੇ ਅਨਿਲ ਸਰੀਨ, ਮਹਾਮੰਤਰੀ ਜੀਵਨ ਗੁਪਤਾ ਅਤੇ ਜਿਲਾ ਭਾਜਾਪਾ ਪ੍ਰਧਾਨ ਪੁਸ਼ਪਿੰਦਰ ਸਿੰਘਲ ਨੇ ਦਸਿਆ ਕਿ ਰਾਜ ਸਰਕਾਰ ਨੇ 50 ਹਜਾਰ ਫੇਹ ਕਿੱਟਾਂ ਖਰੀਦਣ ਲਈ 1/4/2021 ਨੂੰ ਟੈਂਡਰ ਰਿਸਿਵ ਕੀਤਾ । ਟੈਂਡਰ ਵਿੱਚ ਸੰਗਮ ਮੈਡਿਕਲ ਸਟੋਰ ਨੇ ਸਭ ਤੋਂ ਘੱਟ ਮੁੱਲ 837.76 ਪੈਸੇ ਵਿੱਚ ਫਤਿਹ ਕਿੱਟ ਦੇਣ ਦੀ ਪੇਸ਼ਕਸ਼ ਕੀਤੀ । ਇਸਦੇ ਬਾਵਜੂਦ ਰਾਜ ਸਰਕਾਰ ਨੇ 3/4/2021 ਨੂੰ 940. 80 ਪੈਸੇ ਯਾਨੀ ਕੀ ਉੱਸ ਮੱੁਲ ਤੋਂ 103.20 ਪੈਸੇ ਵਧਾਕੇ ਖਰੀਦ ਆਰਡਰ ਜਾਰੀ ਕਰਕੇ ਸੰਗਮ ਮੈਡਿਕਲ ਸਟੋਰ ਦੇ ਨਾਲ ਦੋ ਹੋਰ ਹੋਰ ਕੰਪਨੀਆਂ ਨੂੰ ਜੋੜ ਕੇ 50 ਹਜਾਰ  ਦੇ ਆਰਡਰ ਨੂੰ ਤਿੰਨ ਹਿੱਸੀਆਂ ਵਿੱਚ ਵੰਡ ਦਿੱਤਾ । ਇਸ ਆਰਡਰ ਵਿੱਚ ਸਰਕਾਰ ਨੇ ਸੰਗਮ ਮੈਡਿਕਲ ਸਟੋਰ ਤੋਂ ਸਿਰਫ 16,668 ਕਿੱਟਾ ਹੀ ਖਰੀਦੀਆਂ । ਬਾਕੀ ਦੀਆਂ 33,332 ਕਿੱਟਾ ਆਪਣੀਆਂ ਦੋ ਚਹੇਤੀਆਂ ਕੰਪਨੀਆਂ ਤੋਂ ਖਰੀਦੀਆਂ । ਹੈਰਾਨੀ ਦੀ ਗੱਲ ਹੈ ਕਿ ਜਦ ਸੰਗਮ ਮੈਡਿਕਲ ਸਟੋਰ ਫਤਿਹ ਕਿੱਟਾ 837.76 ਪੈਸੇ ਵਿੱਚ ਦੇਣ ਨੂੰ ਤਿਆਰ ਸੀ ਤਾਂ ਸਰਕਾਰ ਨੇ ਕਿਸ ਮਜਬੂਰੀ ਵਿੱਚ 940.80 ਪੈਸੇ ਵਿਚ 50 ਹਜਾਰ ਕਿੱਟਾ ਖਰੀਦੀਆਂ । ਇੱਥੇ ਹੀ ਬਸ ਨਹੀਂ ਸਿਰਫ 17 ਦਿਨ ਬਾਅਦ ਰਾਜ ਸਰਕਾਰ ਨੇ ਇੱਕ ਹੋਰ ਟੈਂਡਰ ਰਾਹੀ ਇਕ ਹੋਰ ਕੰਪਨੀ ਗਰੈਂਡ -ਇੰਨ ਕਾਰਪੋਰੇਸ਼ਨ ਕੋਲੋਂ ਸੇਮ 20 ਆਇਟਮ ਦੀਆਂ 50 ਹਜਾਰ ਕਿੱਟਾ 20/4/2021 ਨੂੰ 1226.40 ਪੈਸੇ ਵਿੱਚ ਖਰੀਦੀਆਂ ।  ਜਦਕਿ ਪਹਿਲਾਂ ਖਰੀਦੀਆਂ 940. 80 ਪੈਸੇ ਪ੍ਰਤੀ ਕਿੱਟ ਤੋਂ 285 ਰੁਪਏ 60 ਪੈਸੇ ਮੰਹਿਗੇ ਰੇਟ ਖਰੀਦ ਕੀਤੀ ਗਈ ।  ਫਤਿਹ ਕਿੱਟ ਖਰੀਦ ਕਰਣ ਵਾਲੇ ਘਪਲਾਬਾਜਾਂ ਦੇ ਪੈਰ ਇਥੇ ਹੀ ਨਹੀਂ ਰੱੁਕੇ ਸਗੋਂ ਅੱਗੇ ਤੇਜੀ ਨਾਵ ਵਧਦੇ ਹੀ ਗਏ ।ਸਿਹਤ  ਵਿਭਾਗ ਵਲੋਂ 4/5/2021 ਨੂੰ ਕਿੱਟ ਖਰੀਦਣ ਲਈ ਲਗਾਏ ਤੀਜੇ ਟੈਂਡਰ ਵਿਚ ਸਰਕਾਰ  ਦੇ ਰਣਨਿਤੀਕਾਰਾਂ ਨੇ ਦੂਜੈ ਟੈਂਡਰ ਰਾਹੀਂ 20/4/2021 ਨੂੰ ਸੇਮ 20 ਆਇਟਮ ਦੀਆਂ 50 ਹਜਾਰ ਕਿੱਟਾ 1226.40 ਪੈਸੇ ਵਿੱਚ ਸਪਲਾਈ ਕਰਣ ਵਾਲੀ ਕੰਪਨੀ ਗਰੈਂਡ-ਇਨ ਕਾਰਪੋਸ਼ਨ ਨੂੰ ਹੀ 7/5/2021 ਨੂੰ 1338 ਰੁਪਏ ਵਿਚ ਦੂਜੀ ਖਰੀਦ ਤੋਂ 111.60 ਪੈਸੇ ਮੰਹਿਗੇ ਮੱੁਲ ਵਿੱਚ ਖਰੀਦ ਆਰਡਰ ਜਾਰੀ ਕਰ ਦਿਤਾ ।  ਉਕਤ ਭਾਜਪਾ ਆਗੂਆਂ ਨੇ ਫਤਿਹ ਕਿੱਟ ਖਰੀਦ ਘੋਟਾਲੇ ਵਿੱਚ ਕਰੀਬ 8 ਕੋਰੜ ਰੁਪਏ ਦੇ ਹੋਏ ਘੋਟਾਲੇ ਦੀ ਸੀਬੀਆਈ ਤੋਂ ਜਾਂਚ ਦੀ ਮੰਗ ਕਰਦੇ ਹੋਏ ਪੱਜਾਬ ਦੇ ਮੱੁਖਮੰਤਰੀ ਅਤੇ ਸਿਹਤਮੰਤਰੀ ਤੋਂ ਅਸਤੀਫੇ ਦੀ ਮੱਗ ਕੀਤੀ।  ਉਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਕੋਰੋਨਾ ਮਹਾਮਾਰੀ  ਦੇ ਕਹਿਰ ਨਾਲ ਪੀੜਿਤ ਲੋਕ ਸਮੇਂ ਤੋਂ ਮੌਤ ਦੇ ਮੱੁਹ ਵਿੱਚ ਜਾ ਰਹੇ ਹਨ ।  ਉੱਥੇ ਹੀ ਪੰਜਾਬ ਸਰਕਾਰ ਦੇ ਮੰਤਰੀ ਜਨਤਾ ਨੂੰ ਸੰਕਟ ਕੀਤੀ ਦੀ ਘੜੀ ਵਿੱਚ ਰਾਹਤ ਦੇਣ ਦੇ ਉਪਰਾਲੇ ਕਰਨ ਦੀ ਬਜਾਏ ਦੋਹੀਂ ਹੱਥੀ ਜਨਤਾ ਦੇ ਖੂਨ ਪਸੀਨੇ ਦੀ ਕਮਾਈ ਨੂੰ ਲੁੱਟ ਕੇ ਆਪਣੀਆਂ ਤਿਜੋਰੀਆਂ ਭਰਨ ਲੱਗੇ ਹੋਏ ਹਨ।