ਰਜਿ: ਨੰ: PB/JL-124/2018-20
RNI Regd No. 23/1979

ਵਾਤਾਵਰਣ ਰੱਖਿਆ:ਮਾਨਵ ਜੀਵਨ ਦਾ ਅਧਾਰ

BY admin / June 09, 2021
]ਸੰਪੂਰਨਬ੍ਰਹਿਮੰਡ ਵਿੱਚ ਧਰਤੀ ਹੀ ਇੱਕ ਅਜਿਹਾ ਜਾਣਿਆ ਹੋਇਆ ਗ੍ਰਹਿ ਹੈ ਜਿੱਥੇ ਵਾਤਾਵਰਣ ਮੌਜੂਦ ਹੈਅਤੇ ਜਿਸਦੇ ਕਾਰਨ ਜੀਵਨ ਮੌਜੂਦ ਹੈ।5 ਜੂਨ ਨੂੰ ਹਰ ਸਾਲ ਵਾਤਾਵਰਣ ਰੱਖਿਆ ਦੇ ਪਵਿੱਤਰ ਮੌਕੇ ਨੂੰ ਯਾਦ ਕਰਨ ਦੇ ਉਦੇਸ਼ ਨਾਲ ਵਿਸ਼ਵਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ। ਜਦੋਂ ਤੋਂ ਮਾਨਵ ਸੱਭਿਅਤਾ ਸ਼ੁਰੂ ਹੋਈ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਵਾਤਾਵਰਣ ਰੱਖਿਆ ਇੱਕ ਮਹੱਤਵਪੂਰਨ ਵਿਸ਼ਾ ਰਿਹਾ ਹੈ। ਭਾਰਤੀ ਦਰਸ਼ਨ ਵਿੱਚ ਕੁਦਰਤ ਦੇ ਨਾਲ ਜੀਣ ਦੀ ਜੀਵਨ ਪੱਧਤੀਨੂੰ ਅਪਣਾਇਆ ਗਿਆ ਹੈ, ਇਸ ਲਈ ਭਾਰਤੀ ਦਰਸ਼ਨ ਕੁਦਰਤ ਦੇ ਨਾਲ ਸਬੰਧ ਸਥਾਪਿਤ ਕਰਦਾ ਹੈ।ਅਥਰਵਵੇਦ ਵੇਦ ਵਿੱਚ ਕਿਹਾ ਗਿਆ ਹੈ ਕਿ “ਮਾਤਾ ਭੂਮੀ: ਪੁੱਤਰੋਹੰ ਪਿ੍ਰਥਿਵਯਾ:” ਅਰਥਾਤ ਇਹ ਧਰਤੀ, ਇਹ ਭੂਮੀ ਮੇਰੀ ਮਾਤਾ ਹੈ ਅਤੇ ਮੈਂ ਇਸਦਾ ਪੁੱਤਰ ਹਾਂ। ਵਾਤਾਵਰਣ ਰੱਖਿਆ ਪੀੜ੍ਹੀ ਦਰ ਪੀੜ੍ਹੀ ਅੱਗੇ ਵਧਦੀ ਜਾਵੇ, ਇਸਦੇ ਲਈ ਵਾਤਾਵਰਣ ਰੱਖਿਆ ਨੂੰ ਧਰਮ ਨਾਲ ਵੀ ਜੋੜਿਆ ਗਿਆ ਅਤੇ ਅਜਿਹੇ ਐਲਾਨਵੀ ਕਿ ‘ਕਹਿੰਦੇ ਹਨ ਸਾਰੇ ਵੇਦ ਪੁਰਾਣ,ਇੱਕ ਪੇੜ ਬਰਾਬਰ ਸੌ ਸੰਤਾਨ”।ਮਾਨਵ ਸੱਭਿਅਤਾ ਦੇ ਵਿਕਾਸ ਕ੍ਰਮ ਵਿੱਚਜਦੋਂ ਇਹ ਪਤਾ ਚਲਿਆ ਕਿ ਦਰਖਤਾਂ ਤੋਂ ਸਾਨੂੰ ਆਕਸੀਜਨ ਮਿਲਦੀ ਹੈਅਤੇ ਜੋ ਕਾਰਬਨ ਡਾਈਆਕਸਾਈਡ ਮਨੁੱਖ ਛੱਡਦਾ ਹੈ, ਉਸ ਨੂੰ ਦਰਖਤ ਗ੍ਰਹਿਣ ਕਰਦੇ ਹਨ, ਤਾਂ ਦਰਖਤ ਅਤੇ ਮਨੁੱਖ ਦੇ ਵਿਚਕਾਰ ਇੱਕ ਤਾਲਮੇਲਸਥਾਪਿਤ ਹੋ ਗਿਆ। ਭਾਰਤੀ ਸੱਭਿਅਤਾ ਵਿੱਚ ਕੁਦਰਤ ਅਤੇ ਵਾਤਾਵਰਣ ਨੂੰ ਪੂਜਣ ਦੀ ਰਵਾਇਤ ਬਹੁਤ ਪੁਰਾਣੀ ਹੈ,ਜਿਸਦਾ ਉਦਾਹਰਣ ਅਸੀਂ ਸਿੰਧੂ ਘਾਟੀ ਸੱਭਿਅਤਾ ਵਿੱਚ ਮਿਲੇ ਕੁਦਰਤ ਦੀ ਪੂਜਾ ਦੇ ਸਬੂਤਾਂ, ਵੈਦਿਕ ਸੱਭਿਆਚਾਰ ਦੇ ਸਬੂਤਾਂ ਵਿੱਚ ਦੇਖ ਸਕਦੇ ਹਾਂ।ਭਾਰਤੀ ਜਨਜੀਵਨ ਵਿੱਚ ਬਿਰਖਾਂ ਦੀ ਪੂਜਾ ਦੀ ਰਵਾਇਤ ਵੀ ਰਹੀ ਹੈ। ਪਿੱਪਲ ਦੇ ਰੁੱਖ ਦੀ ਪੂਜਾ ਅਤੇ ਉਸਦੇ ਹੇਠਾਂ ਬੈਠ ਕੇ ਗਿਆਨ ਪ੍ਰਾਪਤ ਕਰਨਾਅਤੇ ਸਮਾਜਿਕ ਜੀਵਨ ਦੀ ਚਰਚਾ ਕਰਨਾ ਰਵਾਇਤ ਦਾ ਹਿੱਸਾ ਰਿਹਾ ਹੈ। ਭਾਰਤੀ ਸੱਭਿਆਚਾਰ ਵਿੱਚ ਖ਼ਾਸ ਤੌਰ ’ਤੇ ਉੱਤਰੀ ਭਾਰਤ ਵਿੱਚ ਇੱਕ ਪੂਨਮ ਨੂੰ ਪਿੱਪਲ ਪੂਨਮ ਵੀ ਕਿਹਾ ਜਾਂਦਾ ਹੈ।ਇਸ ਤਰ੍ਹਾਂ ਵਿਸਾਖ ਪੂਰਣਿਮਾ ਨੂੰ ਬੁੱਧ ਪੂਰਣਿਮਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਕਾਲਾਂਤਰ ਕੁਝ ਅਜਿਹਾ ਕਾਲਖੰਡ ਵੀ ਆਇਆ ਜਿਸ ਵਿੱਚ ਭਾਰਤਗ਼ੁਲਾਮ ਹੋਇਆ। ਮਨੁੱਖ ਦੀਆਂ ਸ੍ਰੇਸ਼ਠਚੀਜ਼ਾਂ ਦਾ ਵੀ ਪਤਨ ਹੋਇਆ। ਭੌਤਿਕ ਸੁਖ-ਸੁਵਿਧਾਵਾਂ ਦੇ ਆਕਰਸ਼ਣ ਵਿੱਚਕੁਦਰਤ ਦਾ ਦੋਹਨਸ਼ੁਰੂ ਹੋਇਆ ਅਤੇ ਮਨੁੱਖ ਨੇ ਪੇੜ-ਪੌਦਿਆਂ ਨੂੰ ਕੱਟਣਾ ਸ਼ੁਰੂ ਕੀਤਾ। ਭੌਤਿਕ ਸੁਖ ਦੀ ਲਾਲਸਾ ਨੇ ਪੂਰੇ ਵਿਸ਼ਵ ਵਿੱਚ ਵਾਤਾਵਰਣ ਨੂੰ ਨੁਕਸਾਨ ਪਹੁੰਚਾਇਆ।ਵਿਕਾਸ ਦੀ ਅੰਨ੍ਹੀ ਦੌੜ ਵਿੱਚ ਜੰਗਲ ਘੱਟ ਹੁੰਦੇ ਗਏ, ਕਾਰਬਨ ਅਤੇ ਗ੍ਰੀਨ ਹਾਊਸ ਗੈਸਾਂ ਦੀ ਨਿਕਾਸੀ ਵਧਦੀ ਗਈ।ਧਰਤੀ ਦੇ ਆਮ ਤਾਪਮਾਨ ਵਿੱਚ ਵਾਧਾ ਹੋਣ ਲਗਿਆ। ਪੂਰੇ ਵਿਸ਼ਵ ਵਿੱਚ ਗਲੋਬਲ ਵਾਰਮਿੰਗ ਦੀ ਸਮੱਸਿਆ ਮਹਿਸੂਸ ਕੀਤੀ ਜਾਣ ਲਗੀ।ਜਿਸ ਦੇ ਸੁਰੂਆਤੀ ਬੁਰੇ ਪ੍ਰਭਾਵਾਂ ਨੂੰ ਦੁਨੀਆ ਦੇ ਦੇਸ਼ਾਂ ਨੇ ਮੌਸਮ ਪਰਿਵਰਤਨ, ਕਿਤੇ ਹੜ੍ਹ, ਕਿਤੇ ਸੋਕਾ, ਗਲੇਸ਼ੀਅਰਾਂ ਦਾ ਪਿਘਲਣਾ, ਸਮੁੰਦਰੀ ਪਾਣੀ ਦੇ ਪੱਧਰ ਦਾ ਵਧਣਾ ਅਤੇ ਜੈਵ ਵਿਵਿਧਤਾ ਵਿੱਚ ਕਮੀ ਆਦਿ ਰੂਪਾਂ ਵਿੱਚ ਮਹਿਸੂਸ ਕੀਤਾ। ਅਜਿਹੇ ਸਮੇਂ ਵਿੱਚ ਮਾਨਵ ਸੱਭਿਅਤਾ ਦੀ ਰੱਖਿਆ ਦੇ ਲਈ ਪਹਿਲਾਂ ਵਾਤਾਵਰਣ ਰੱਖਿਆ ’ਤੇ ਗੰਭੀਰਤਾ ਨਾਲ ਧਿਆਨ ਕੇਂਦਿ੍ਰਤ ਕਰਨਾ ਹੋਵੇਗਾ।ਸਾਨੂੰ ਆਪਣੀਆਂਪ੍ਰਾਚੀਨ ਵਾਤਾਵਰਣ ਰੱਖਿਆ ਦੀਆਂ ਰਵਾਇਤਾਂ ਉੱਪਰ ਮੁੜ ਵਿਚਾਰ ਕਰਨਾ ਹੋਵੇਗਾ।ਕਾਰਬਨ ਨਿਕਾਸੀਨੂੰ ਘੱਟ ਕਰਨਾ ਹੋਵੇਗਾ,ਵਿਆਪਕ ਰੁੱਖ ਲਗਾਉਣ ਦੇ ਯਤਨ ਕਰਨੇ ਹੋਣਗੇ।ਵਾਤਾਵਰਣ ਰੱਖਿਆ ਨੂੰ ਆਪਣੀਆਂ ਨੀਤੀਆਂ ਦਾ ਪ੍ਰਮੁੱਖ ਹਿੱਸਾ ਬਣਾਉਣਾ ਹੋਵੇਗਾ। ਭਾਰਤ ਸਰਕਾਰ ਦੀਆਂ ਵਰਤਮਾਨ ਨੀਤੀਆਂ ਵਾਤਾਵਰਣ ਰੱਖਿਆ ਦੇ ਲਈ ਪ੍ਰਤੀਬੱਧ ਹਨ।ਭਾਰਤ ਸ਼ੁਰੂ ਤੋਂ ਹੀ ਵਾਤਾਵਰਣ ਰੱਖਿਆ ਦੇ ਆਲਮੀ ਉਪਾਵਾਂ, ਸੰਮੇਲਨਾਂ ਅਤੇ ਸਮਝੌਤਿਆਂ ਦਾ ਹਿੱਸਾ ਰਿਹਾ ਹੈ। ਸਟਾਕਹੋਮ ਸੰਮੇਲਨ ਤੋਂ ਲੈ ਕੇ ਪੈਰਿਸ ਸਮਝੌਤੇ ਤੱਕ ਭਾਰਤਸ਼ੁਰੂ ਤੋਂ ਹੀ ਇਨ੍ਹਾਂ ਸਭ ਦੇ ਨਾਲ ਖੜ੍ਹਾ ਰਿਹਾ ਹੈ।2015 ਵਿੱਚ ਪੈਰਿਸ ਸਮਝੌਤੇ ਵਿੱਚ ਦੁਨੀਆ ਦੇ 196 ਦੇਸ਼ਾਂ ਨੇ ਟੀਚਾ ਨਿਰਧਾਰਿਤ ਕੀਤਾ ਕਿਆਲਮੀ ਔਸਤ ਤਾਪਮਾਨ ਨੂੰ ਇਸ ਸਦੀ ਦੇ ਅੰਤ ਤੱਕ ਉਦਯੋਗੀਕਰਨ ਤੋਂ ਪਹਿਲਾਂ ਦੇ ਸਮੇਂ ਦੇ ਤਾਪਮਾਨ ਦੇ ਪੱਧਰ ਤੋਂ 2 ਡਿਗਰੀ ਸੈਂਟੀਗ੍ਰੇਡਤੋਂ ਜਅਿਾਦਾ ਨਹੀਂ ਹੋਣ ਦੇਣਾ ਹੈ। ਇਹ ਟੀਚਾ ਗ੍ਰੀਨ ਹਾਊਸ ਗੈਸਾਂ ਦੇ ਪੈਦਾ ਹੋਣ ਦੀ ਮਾਤਰਾ ਨੂੰ ਸੀਮਤ ਕਰਨ ’ਤੇ ਅਧਾਰਿਤ ਹੈ।ਭਾਰਤ ਇਸ ਸਮਝੌਤੇ ਦਾ ਮਹੱਤਵਪੂਰਨ ਅੰਗ ਹੈ। ਇਸੇ ਦੇ ਅਨੁਸਾਰ ਭਾਰਤ ਨੇ ਵੀ ਆਪਣੇ ਟੀਚੇ ਨਿਰਧਾਰਿਤ ਕੀਤੇ ਹਨ। ਭਾਰਤ ਨੇ ਰਾਸਟਰੀ ਪੱਧਰ ’ਤੇ ਨਿਰਧਾਰਿਤ ਯੋਗਦਾਨ ਦੇ ਤਹਿਤ ਸਾਲ 2030 ਤੱਕ ਆਪਣੀ ਉਤਸਰਜਨ ਤੀਬਰਤਾ ਨੂੰ 2005 ਦੇ ਮੁਕਾਬਲੇ 33-35 ਫ਼ੀਸਦੀ ਤੱਕ ਘੱਟ ਕਰਨ ਦਾ ਟੀਚਾ ਰੱਖਿਆ ਹੈ।ਭਾਰਤ ਨੇ ਜੰਗਲ ਅਤੇ ਵਣ ਖੇਤਰ ਵਿੱਚ ਵਾਧੇ ਦੇ ਮਾਧਿਅਮ ਨਾਲ 2030 ਤੱਕ 2.5 ਤੋਂ 3 ਬਿਲੀਅਨ ਟਨ ਕਾਰਬਨ ਡਾਈਆਕਸਾਈਡ ਦੇ ਬਰਾਬਰ ਕਾਰਬਨ ਸਿੰਕ ਬਣਾਉਣ ਦਾ ਵੀ ਵਾਅਦਾ ਕੀਤਾ ਹੈ।ਭਾਰਤ ਦੇ ਮਾਣਯੋਗ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੁਆਰਾ ਸ਼ੁਰੂ ਕੀਤਾ ਗਿਆ ਸਵੱਛ ਭਾਰਤ ਮਿਸ਼ਨ ਵੀ ਮੁੱਖ ਰੂਪ ਵਿੱਚ ਵਾਤਾਵਰਣ ਰੱਖਿਆ ਨਾਲ ਜੁੜਿਆ ਹੋਇਆ ਹੀ ਇੱਕਆਯਾਮ ਹੈ।ਸਾਡੇ ਪ੍ਰਧਾਨਮੰਤਰੀ ਜਦੋਂ ਲਾਲ ਕਿਲੇ ਤੋਂ ਸਿੰਗਲ ਯੂਜ ਪਲਾਸਟਿਕ ਦੇ ਵਿਰੁੱਧ ਮੁਹਿੰਮਦਾ ਐਲਾਨ ਕਰਦੇ ਹਨ ਤਾਂ ਉਹ ਵਾਤਾਵਰਣ ਰੱਖਿਆ ਦੇ ਮਹੱਤਵਪੂਰਨ ਪਹਿਲੂ ਦੀਹੀ ਸ਼ਨਾਖ਼ਤ ਕਰਦੇ ਹਨ। ਵਾਤਾਵਰਣ ਰੱਖਿਆ ਦੇ ਇਹ ਯਤਨ ਸਰਕਾਰ ਅਤੇ ਜਨ ਭਾਗੀਦਾਰੀ ਨਾਲ ਹੀ ਪੂਰੇ ਹੋਣਗੇ। ਭਾਰਤ ਦਾ ਸੰਵਿਧਾਨਧਾਰਾ21 ਦੇ ਤਹਿਤ ਜ਼ਿੰਦਗੀ ਜੀਣ ਦੀ ਆਜਾਦੀ ਪ੍ਰਦਾਨ ਕਰਦਾ ਹੈ। ਭਾਰਤ ਦੀ ਸੁਪਰੀਮ ਕੋਰਟ ਦੁਆਰਾ ਆਪਣੇ ਫੈਸਲਿਆਂ ਵਿੱਚ ਜੀਵਨ ਜੀਣ ਦੀ ਆਜਾਦੀ ਦੇ ਤਹਿਤਗਰਿਮਾਮਈ ਜੀਵਨ ਨੂੰ ਜੀਣ ਦੀ ਗੱਲ ਕਹਿੰਦੇ ਹੋਏ ਸਵੱਛ ਵਾਤਾਵਰਣ ਪ੍ਰਾਪਤ ਕਰਨ ਨੂੰ ਵੀ ਮੂਲ ਅਧਿਕਾਰ ਦੇ ਰੂਪ ਵਿੱਚ ਰੱਖਿਆ ਗਿਆ ਹੈ।ਭਾਰਤੀ ਸੰਵਿਧਾਨ ਦੇ ਭਾਗ  4 ਵਿੱਚ ਨੀਤੀ ਨਿਰਦੇਸ਼ਕ ਸਿਧਾਂਤਾਂ ਦੇ ਤਹਿਤ ਵੀ ਧਾਰਾ48 (ਕੇ) ਦੇ ਅਨੁਸਾਰ ਇਹ ਉਮੀਦ ਕੀਤੀ ਗਈ ਹੈ ਕਿਰਾਜ ਵਾਤਾਵਰਣ ਦੀ ਰੱਖਿਆ ਅਤੇ ਵਾਧਾਕਰਨ ਅਤੇ ਜੰਗਲ ਅਤੇ ਜੰਗਲੀ ਜੀਵਾਂ ਦੀ ਰੱਖਿਆ ਕਰਨ।ਜਿੱਥੇ ਭਾਰਤੀ ਸੰਵਿਧਾਨ ਅਧਿਕਾਰਾਂ ਦੀ ਗੱਲ ਕਰਦਾ ਹੈ ਅਤੇ ਰਾਜ ਤੋਂ ਵਾਤਾਵਰਣ ਰੱਖਿਆ ਦੀ ਉਮੀਦ ਕਰਦਾ ਹੈ, ਤਾਂ ਉਹੀ ਸੰਵਿਧਾਨ ਦੁਆਰਾ ਨਾਗਰਿਕਾਂ ਦੇ ਕਰਤੱਵ ਵੀ ਸਪਸ਼ਟ ਕੀਤੇ ਗਏ ਹਨ। ਨਾਗਰਿਕਾਂ ਦੇ ਲਈ ਮੌਲਿਕ ਅਧਿਕਾਰਾਂ ਦੇ ਤਹਿਤ ਧਾਰਾ51 (ਕੇ) (7)ਵਿੱਚ ਕਿਹਾ ਗਿਆ ਹੈ ਕਿ ਕੁਦਰਤੀ ਵਾਤਾਵਰਣਜਿਸਦੇ ਅੰਦਰ ਵਣ, ਝੀਲਾਂ, ਨਦੀਆਂ ਅਤੇ ਜੰਗਲੀ ਜੀਵ ਆਉਂਦੇ ਹਨ,ਲੋਕ ਉਨ੍ਹਾਂ ਦੀ ਰੱਖਿਆ ਕਰਨ ਅਤੇ ਵਾਧਾਕਰਨ ਅਤੇ ਪ੍ਰਾਣੀਆਂ ਦੇ ਲਈ ਦਇਆ ਭਾਵਨਾ ਰੱਖਣ।ਇਸ ਤਰ੍ਹਾਂ ਸਪਸ਼ਟ ਹੈ ਕਿ ਅਸੀਂ ਸਰਕਾਰ ਅਤੇ ਜਨ ਭਾਗੀਦਾਰੀ ਦੇ ਸਹਿਯੋਗੀ ਯਤਨਾਂ ਨਾਲ ਵਾਤਾਵਰਣ ਰੱਖਿਆ ਦੇ ਨਿਰਧਾਰਿਤ ਟੀਚਿਆਂ ਨੂੰ ਪ੍ਰਾਪਤ ਕਰ ਸਕਦੇ ਹਾਂ। ਜਦੋਂ ਅਸੀਂ ਵਾਤਾਵਰਣ ਰੱਖਿਆ ਦੀ ਗੱਲ ਕਰਦੇ ਹਾਂ ਤਾਂ ਮੈਨੂੰ ਮੱਧਕਾਲ ਵਿੱਚ ਭਗਤੀ ਯੁਗ ਦੇ ਕੁਝ ਸੰਤਾਂ ਦੀ ਯਾਦ ਵੀ ਆਉਂਦੀ ਹੈ,ਜਿਨ੍ਹਾਂ ਨੇ ਕੁਦਰਤ ਅਤੇ ਵਾਤਾਵਰਣ ਦੀ ਰੱਖਿਆ ਦੀ ਗੱਲ ਕਹੀ ਅਤੇ ਪੇੜ-ਪੌਦਿਆਂਦੇ ਮਹੱਤਵ ਨੂੰ ਸਮਝਾਇਆ ਅਤੇਉਨ੍ਹਾਂ ਤੋਂ ਸਿੱਖਿਆ ਗ੍ਰਹਿਣ ਕਰਨ ਦੇ ਲਈ ਵੀ ਉਪਦੇਸ਼ ਦਿੱਤੇ। 
ਅਰਜੁਨ ਰਾਮ ਮੇਘਵਾਲ
]