ਰਜਿ: ਨੰ: PB/JL-124/2018-20
RNI Regd No. 23/1979

ਵਧ ਲਾਡ-ਪਿਆਰ ਅਤੇ ਸਹੂਲਤਾਂ ਪੰਜਾਬੀ ਬੱਚਿਆਂ ਅਤੇ ਨੌਜਵਾਨਾਂ ਨੂੰ ਕਮਜ਼ੋਰ ਅਤੇ ਅਨੁਸ਼ਾਸਨਹੀਨ ਕਰ ਰਿਹਾ

BY admin / June 09, 2021
ਅੱਜ ਕੋਰੋਨਾ ਮਹਾਮਾਰੀ ਅਤੇ ਦੂਸਰੀਆਂ ਬਿਮਾਰੀਆਂ ਕਾਰਨ ਬੱਚੇ ਅਤੇ ਨੋਜਵਾਨ ਵੱਧ ਪੀੜਤ ਹੋ ਰਹੇ ਹਨ ਜਦਕਿ ਬਜੁਰਗ , ਕਿਸਾਨ, ਮਜਦੂਰ ਸਰੀਰਕ ਤੌਰ ਤੇ ਮਿਹਨਤੀ ਲੋਕ ਵੱਧ ਸਿਹਤਮੰਦ ਤੰਦਰੁਸਤ ਅਮਨਸ਼ਾਂਤ ਅਤੇ ਖੁਸ਼ਹਾਲ ਹਨ ਕਿਉਂਕਿ ਬਜੁਰਗਾਂ ਨੇ ਆਪਣੇ ਮਾਪਿਆ, ਸਬੰਧੀਆ,ਪੜੋਸੀਆ, ਨਿਯਮਾਂ ਕਾਨੂੰਨਾਂ ਅਸੂਲਾਂ,  ਮਰਿਆਦਾਵਾਂ ਮਾਪਿਆ ਦੇ ਹੁਕਮਾਂ ਅਨੁਸਾਰ ਸਖਤ ਮਿਹਨਤਾ ਕਰਕੇ ਸਖਤ ਸਜਾਵਾਂ ਅਤੇ ਗਰੀਬੀ ਇਮਾਨਦਾਰੀ ਮਜਬੂਰੀਆ ਵਿੱਚ ਡਰ ਡਰਕੇ ਅਨੁਸ਼ਾਸਨ ਵਿੱਚ ਰਹਿਕੇ ਜਿੰਦਗੀ ਬਤੀਤ ਕੀਤੀ ਸੀ ਪਰ ਅੱਜ ਦੇ ਬੱਚੇ ਅਤੇ ਨੋਜਵਾਨ ਆਗਿਆਪਾਲਣ ਅਨੁਸ਼ਾਸਨ ਸਬਰ ਸਾਤੀ ਧਰਮ ਮਰਿਆਦਾਵਾ ਫਰਜਾ ਜੁਮੇਵਾਰੀਆ ਸਖਤ ਮਿਹਨਤ ਗਰੀਬੀ    ਸਧਾਰਨ ਜੀਵਨ, ਸਾਧੇ ਘਰੇਲੂ ਭੋਜਨਾ ਤੋ ਬਹੁਤ ਦੂਰ ਹਨ, ਸਚਾਈ ਇਹ ਹੈ ਕਿ 1980 ਦੇ ਖਤਮ ਹੋਣ ਮਗਰੋਂ ਘਰ ਪਰਿਵਾਰਾਂ ਰਿਸਤਿਆ ਵਿੱਚ ਚਲਦੇ ਇਨਸਾਨੀਅਤ ਵਾਲੇ ਰਿਸਤੇ, ਪ੍ਰੇਮ ਹਮਦਰਦੀ ਨਿਮਰਤਾ ਸਦਭਾਵਨਾ ਅਨੁਸ਼ਾਸਨ ਦੁੱਖ ਦਰਦ ਸੁੱਖ ਵਿੱਚ ਮਦਦ ਕਰਨ ਦੇ ਮਾਹੋਲ ਖਤਮ ਹੋਣੇ ਸ਼ੁਰੂ ਹੋ ਗਏ ਸਨ ਅਤੇ ਰਿਸਤੇ ਮਤਲਵ ਜਰੂਰਤਾਂ ਲਾਲਚ ਫਾਇਦਿਆ ਅਨੁਸਾਰ ਚਲਣ ਲਗੇ। । 2000 ਦੇ ਸੁਰੂ ਹੁੰਦੇ ਹੀ ਘਰਾਂ ਅੰਦਰ ਪੈਦਾ ਹੋਏ ਬੱਚਿਆਂ ਨੂੰ ਬੱਚੇ ਨਹੀਂ  ਰਾਜਕੁਮਾਰ ਰਾਜਕੁਮਾਰੀਆ ਸਹਿਬਜਾਦੇ ਵਾਗ ਲੋਕ ਸੁੱਖ ਸਹੂਲਤਾਂ ਅਨੰਦ ਸਨਮਾਨ ਦੇਣ ਲਗ ਪਏ ਜਿਸ ਕਾਰਨ ਬੱਚਿਆ ਅਤੇ ਨੋਜਵਾਨਾਂ ਵਿੱਚ ਆਰਾਮਪ੍ਰਸਤੀ ਵੱਧਣ ਲਗੀ ਅੱਜ ਦੇ 50/60/70 ਸਾਲਾਂ ਦੇ ਬਜੁਰਗਾਂ ਵਿੱਚ ਬਹੁਤ ਚੰਗੀ ਸਿਹਤ ਤੰਦਰੁਸਤੀ ਤਾਕਤ ਹਿੰਮਤ ਜੋਸ ਸਖਤ ਮਿਹਨਤ ਗਰਮੀ ਸਰਦੀ ਧੁੱਪ ਸਹਿਣ ਕਰਨ ਦੀਆ ਆਦਤਾਂ ਸਬਰ ਸਾਤੀ ਹਮਦਰਦੀ ਵਿਸਵਾਸ ਨਿਮਰਤਾ ਨਿਡਰਤਾ ਆਪਣਾਪਣ ਅਤੇ ਧਾਰਮਿਕ ਸੰਸਕਾਰ ਮਰਿਆਦਾਵਾਂ ਕਾਇਮ ਹਨ ਕਿਉਂਕਿ ਉਨ੍ਹਾਂ ਨੇ ਆਪਣੇ ਮਾਪਿਆ, ਅਧਿਆਪਕਾਂ, ਬਜੁਰਗਾਂ, ਗਲੀ ਮੁਹੱਲਿਆਂ ਦੇ ਸਿਆਣੇ ਲੋਕਾਂ ਤੋ ਚਾਚਾ ਚਾਚੀ ਤਾਇਆ ਤਾਈ ਭੈਣ ਭਰਾਵਾਂ ਦੇ ਸਨਮਾਨਿਤ ਰਿਸਤਿਆ ਤੋਂ ਪਿਆਰ ਲਾਡ ਹਮਦਰਦੀ ਆਰਾਮਪ੍ਰਸਤੀ ਸੰਵਾਦਪ੍ਰਸਤੀ ਧੰਨ ਦੌਲਤ ਐਸਪ੍ਰਸਤੀ ਹਿਤ ਕੁਝ ਵੀ ਨਹੀਂ ਪ੍ਰਾਪਤ ਕੀਤੇ ਸਗੋ ਤਪਦੀ ਗਰਮੀ ਵਿੱਚ ਕਸਰਤ ਅਤੇ ਸਖਤ ਮਿਹਨਤਾ ਕਰਕੇ ਅਨੁਸ਼ਾਸਨ ਜੁਮੇਵਾਰੀਆ ਪਰਿਵਾਰਕ ਰਿਸਤੇ ਅਤੇ ਫਰਜ ਨਿਭਾਏ ਹਨ ਮਾਪਿਆ ਅਤੇ ਬਜੁਰਗਾਂ ਤੋ ਗੁਰੂਆ ਪੀਰਾ ਅਵਤਾਰਾ ਯੋਧਿਆਂ ਦੇਸ ਭਗਤਾ ਅਤੇ ਮਹਾਨ ਪ੍ਰਾਪਤੀਆਂ ਕਰਨ ਵਾਲਿਆ ਦੀਆ ਕਥਾ ਕਹਾਣੀਆਂ ਸੁਣਕੇ ਉਨਾਂ ਵਰਗੇ ਮਹਾਨ ਬਨਣ ਦੇ ਯਤਨ ਕੀਤੇ ਸਨ । ਪਰ ਇਸ ਸਮੇਂ 45 ਸਾਲਾਂ ਤੋਂ ਘੱਟ ਉਮਰ ਦੇ ਵਿਅਕਤੀਆ ਅਤੇ ਅੱਜ ਦੇ ਨੋਜਵਾਨਾਂ ਬੱਚਿਆ ਵਿੱਚ ਆਕੜ ਹੇਰਾ-ਫੇਰੀ, ਲਾਲਚ, ਚਲਾਕੀਆ ਲੁੱਟਮਾਰ ਬੇਇਮਾਨੀ ਹੰਕਾਰ ਜਿੱਦ ਅਧਿਕਾਰਾ ਅਤੇ ਹੱਕਾ ਲਈ ਲੜਣ ਦੀ ਇਰਾਦੇ ਅਤੇ ਮਤਲਵ- ਪ੍ਰਸਤੀਆ ਲਈ ਸਮਝਦਾਰੀਆ ਬਹੁਤ ਜਿਆਦਾ ਹਨ। ਕਿਉਂਕਿ ਉਨਾ ਨੇ ਗਰੀਬੀ ਲਾਚਾਰੀ ਭੁੱਖਮਰੀ ਸਖਤ ਮਿਹਨਤ ਆਰਾਮ ਪ੍ਰਸਤੀ ਸੇਵਾਭਾਵਨਾ ਆਗਿਆਪਾਲਣ ਵਾਲੇ ਹਾਲਾਤ ਨਹੀਂ ਦੇਖੇ। ਬਿਨਾਂ ਬਿਜਲੀ ਲਾਇਟ ਪੱਖਿਆ ਟੀਵੀ ਦੇ ਸਮਾ ਗੁਜਾਰਿਆ ਹੀ ਨਹੀਂ। ਕਿਉਂਕਿ ਅੱਜ ਦੇ ਮਾਪਿਆਂ ਨੂੰ ਉਨਾ ਦੇ ਬਜੁਰਗਾਂ ਨੇ ਆਰਾਮਪ੍ਰਸਤੀ ਐਸਪ੍ਰਸਤੀ ਮੋਜ ਮਸਤੀ ਲਈ ਧੰਨ ਦੌਲਤ ਕੋਠੀਆ, ਆਰਾਮਪ੍ਰਸਤ ਬੈਡ ਹਰ ਕਮਰੇ ਵਿੱਚ ਵੱਡੇ ਵੱਡੇ ਟੀਵੀ ਬਾਥਰੂਮ ਏਸੀ ਸਕੂਟਰ  ਮੋਟਰਸਾਈਕਲ ਕਾਰਾ ਨੋਟਾਂ ਨਾਲ ਭਰੀਆ ਜੇਬਾ, ਫਾਸਟ ਫੂਡ ਜੰਕ ਫੂਡ ਦੀਆ ਸਹੂਲਤਾਂ ਦੇਣੀਆ ਸੁਰੂ ਕਰ ਦਿੱਤੀਆ ਸਨ ਅਤੇ ਪੰਜਾਬੀ ਬੱਚੇ ਨੋਜਵਾਨ ਆਰਾਮ ਪ੍ਰਸਤ ਬਣਾ ਦਿੱਤੇ। ਹੁਣ ਜਾ ਅੱਜ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਉਸ ਤੋ ਵੀ ਵੱਧ ਰਾਜਕੁਮਾਰਾ ਰਾਜਕੁਮਾਰੀਆ ਵਾਲੀਆ ਸਹੂਲਤਾਂ ਦੇਣ ਹਿਤ ਸਾਰੇ ਮਾਪੇ ਯਤਨ ਕਰ ਰਹੇ ਹਨ ਜਿਸ ਹਿਤ ਉਹ ਕਰਜ ਤੇ ਕਰਜ ਵੀ ਲੈ ਰਹੇ ਹਨ ਬੇਇਮਾਨੀ ਹੇਰਾ-ਫੇਰੀ, ਲੁੱਟਮਾਰ ਰਿਸਵਰਖੋਰੀ ਅਪਰਾਧ ਵੀ ਕਰ ਰਹੇ ਹਨ ਅੱਜ ਦੇ ਬੱਚੇ ਅਤੇ ਨੋਜਵਾਨ ਇਨਾ ਆਰਾਮਪ੍ਰਸਤ ਸਹੂਲਤਾਂ ਦੇ ਇਤਨੇ ਆਦਿ ਹੋ ਚੁੱਕੇ ਹਨ ਕਿ ਉਨਾਂ ਦੇ ਸਰੀਰ ਰਾਜਿਆ ਮਹਾਰਾਜਿਆ ਮੰਤਰੀਆ ਕਰੋੜਾਂ ਅਰਬਾਂਪਤੀ ਦੇ ਮਹਿਲਾ ਵਿੱਚ ਪਾਲੇ ਹੋਏ ਜਾਨਵਰਾਂ ਦੇ ਬੱਚਿਆਂ ਵਰਗੇ ਕੋਮਲ ਆਰਾਮਪ੍ਰਸਤ ਐਸਪ੍ਰਸਤ ਹਾਥੀ ਦੇ ਬੱਚਿਆਂ ਵਾਗ ਫੁਲੇ ਹੋਏ ਬਣ ਰਹੇ ਹਨ।  ਅੱਜ ਦੇ ਬੱਚਿਆ ਅਤੇ ਨੋਜਵਾਨਾਂ ਨੂੰ  ਮਾਪੇ 50/100 ਕਦਮ ਵੀ ਪੈਦਲ ਨਹੀਂ ਚਲਣ ਦਿੰਦੇ, ਬੱਚੇ ਨੋਜਵਾਨ ਬਿਨਾਂ ਏਸੀ ਤੋ ਸੋ ਨਹੀਂ ਸਕਦੇ ਬਿਨਾ ਫਾਸਟ ਫੂਡ ਜੰਕ ਫੂਡ ਕੋਲਡ ਡਰਿੰਕ ਮੋਬਾਈਲ ਨੈੱਟ ਤੋ ਰਹਿ ਹੀ ਨਹੀਂ ਸਕਦੇ। ਜਦਕਿ 50/60/70 ਸਾਲਾਂ ਦੇ ਸੀਨੀਅਰ ਸਿਟੀਜਨ ਬਜੁਰਗ ਹਰਰੋਜ 10/20 ਕਿਲੋਮੀਟਰ ਪੈਦਲ ਚਲਦੇ ਸਨ, ਭਾਰ ਚੁੱਕਕੇ 500/1000 ਕਦਮ ਪੈਦਲ ਚਲਦੇ ਸਨ, ਘਰ ਦੇ ਸਾਰੇ ਕੰਮ ਧੰਦੇ ਕਰਦੇ ਸਨ, ਬਿਨਾਂ ਬਿਜਲੀ ਲਾਇਟ ਪੱਖਿਆਂ ਤੋ ਜਿੰਦਗੀ ਬਤੀਤ ਕਰਦੇ ਸਨ, ਘਰਾਂ ਅੰਦਰ ਬਣਿਆ ਸਾਧਾਰਨ ਖਾਣਾ  ਫਲ ਸਬਜੀਆਂ ਖਾਇਆ ਕਰਦੇ ਸਨ। ਵਿਆਹ ਸਾਦੀਆ ਸਧਾਰਨ ਤਰੀਕੇ ਨਾਲ ਘਰਾਂ ਵਿੱਚ ਹੀ ਹੁੰਦੀਆ ਸਨ,  ਪਰ ਹੁਣ ਤਾ ਭੋਗ ਵੀ ਹੋਟਲਾਂ ਜਾ ਮੈਰਿਜ ਪੈਲੇਸਾਂ ਵਿੱਚ ਹੋ ਰਹੇ ਹਨ। ਨੋਜਵਾਨਾਂ ਦੀ ਮਰਜੀ ਨਾਲ ਸਾਰਾ ਕੁਝ ਕੀਤਾ ਜਾਦਾ ਹੈ, ਵੱਧ ਸਹੂਲਤਾਂ ਲਾਡ ਪਿਆਰ ਸੰਵਾਦਪ੍ਰਸਤੀ ਅਤੇ ਐਸਪ੍ਰਸਤੀ ਦੀਆ ਚੀਜਾ ਝਟਪਟ ਬਿਨਾਂ ਮੰਗੇ ਮਿਲਣ ਕਾਰਨ ਅੱਜ ਦੇ ਬੱਚੇ ਅਤੇ ਨੋਜਵਾਨ ਸਰੀਰਕ ਮਾਨਸਿਕ ਸਮਾਜਿਕ ਧਾਰਮਿਕ ਵਿਦਿਅਕ ਰੋਜ਼ਗਾਰ ਧੰਨ ਦੌਲਤ ਅਮੀਰੀ ਲੜਾਈ ਝਗੜਿਆਂ ਦੀਆ ਬਿਮਾਰੀਆ ਵਿੱਚ ਇਤਨਾ ਜਾਈਦਾ ਫਸ ਚੁੱਕੇ ਹਨ ਕਿ ਉਨਾਂ ਦੇ ਸਰੀਰ ਦਿਮਾਗ ਤਾਕਤ ਆਦਤਾਂ ਇਨਾ ਸਹੂਲਤਾਂ ਦੇ ਗੁਲਾਮ ਜਾ ਨਸਈ ਬਣ ਚੁੱਕੇ ਹਨ ਜਿਸ ਕਰਕੇ ਅੱਜ ਬੱਚਿਆ ਅਤੇ ਨੋਜਵਾਨਾਂ ਵਿੱਚ ਨਸ਼ਿਆ, ਕਾਹਲੀ, ਲਾਪ੍ਰਵਾਹੀ, ਤੇਜੀ ਬੇਸਬਰੀ ਮਨਮਰਜੀ ਕਰਨ ਦੀਆ ਬਿਮਾਰੀਆ ਕਾਰਨ ਪਾਗਲਪਣ ਆਤਮ ਹੱਤਿਆਵਾਂ ਮਰਨ ਮਾਰਨ ਦੀ ਮੋਤ ਦਰ ਬਜੁਰਗਾਂ ਅਤੇ ਜਾਨਵਰਾਂ ਨਾਲੋ ਕਈ ਗੁਣਾਂ ਵੱਧ ਹੈ। ਅਪਰਾਧ ਨਸ਼ੇ ਕਤਲ ਕਰਨੇ ਲੜਾਈ ਝਗੜੇ ਨਫਰਤਾਂ ਬੇਇਨਸਾਫੀ ਲੁੱਟਮਾਰ ਧੱਕੇਸ਼ਾਹੀਆਂ ਨੋਜਵਾਨਾਂ ਦੀਆ ਆਦਤਾਂ ਅਤੇ ਫੈਸਨ ਬਣ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਸਿਹਤਮੰਦ ਤੰਦਰੁਸਤ ਜੁਮੇਵਾਰੀਆ ਵਫਾਦਾਰੀਆ ਸਖਤ ਮਿਹਨਤ ਨਿਯਮਾਂ ਅਸੂਲਾਂ ਮਰਿਆਦਾਵਾਂ ਅਨੁਸ਼ਾਸਨ ਅਨੁਸਾਰ ਕਾਰਜ ਕਰਨ ਵਾਲੇ ਆਗਿਆਕਾਰੀ ਮਾਪਿਆ ਵਾਤਾਵਰਣ ਧਰਮ ਗੁਰੂਆਂ ਅਵਤਾਰਾ ਨੂੰ ਦਿਲੋ ਪਿਆਰ ਕਰਨ ਵਾਲੇ ਬੱਚੇ ਅਤੇ ਨੋਜਵਾਨ ਬਹੁਤ ਘੱਟ ਹੀ ਮਿਲਣਗੇ ਜਿਹੜੇ ਹਨ ਉਹ ਵਿਦੇਸ਼ਾ ਵਿੱਚ ਜਾ ਰਹੇ ਹਨ ਕਿਉਂਕਿ ਮਾਪਿਆ ਘਰਾਂ ਸਿੱਖਿਆ ਸੰਸਥਾਵਾਂ ਦੇਸ ਸਮਾਜ ਕੰਮ ਵਾਲੀਆ ਥਾਵਾਂ ਤੋਂ ਪ੍ਰੇਮ ਹਮਦਰਦੀ ਨਿਮਰਤਾ ਤਿਆਗ ਅਨੁਸ਼ਾਸਨ ਆਗਿਆਪਾਲਣ ਵਫਾਦਾਰੀਆ ਨਿਯਮਾਂ ਕਾਨੂੰਨਾਂ ਮਰਿਆਦਾਵਾਂ ਦੀ ਪਾਲਣਾ ਕਰਨ ਦੇ ਮਾਹੋਲ ਅਤੇ ਅਸੂਲ ਖਤਮ ਹੋ ਰਹੇ ਹਨ। ਸੱਭ ਕੁਝ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਮੰਤਰੀਆ ਦੀ ਮਰਜੀ ਨਾਲ ਹੋ ਰਿਹਾ ਹੈ ਇਨਸਾਨੀਅਤ ਫਰਜ ਧਰਮ ਲਿਹਾਜ ਜੁਮੇਵਾਰੀਆ ਦੇਸ ਭਗਤੀ ਬਜੁਰਗ ਸਨਮਾਨ ਸੱਭ ਖਤਮ ਹੋ ਗਏ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਜਿਥੇ ਮੰਦਰ ਗੁਰੂਦੁਆਰਾ ਮਸਜਿਦ ਜਾ ਚਰਚ ਬਣਦੇ ਸਨ ਤਾ ਉਥੇ ਇੱਕ ਗੁਰੂਕੁਲ ਸਕੂਲ ਉਸਦੇ ਨਾਲ ਹੀ ਇੱਕ ਅਖਾੜਾ ਜਰੂਰ ਬਣਾਏ ਜਾਂਦੇ ਸਨ ਤਾਜੋ ਬੱਚੇ ਕੁਝ ਸਮਾਂ ਪ੍ਰਮਾਤਮਾ ਕੁਦਰਤ ਗੁਰੂਆਂ ਅਵਤਾਰਾ ਦੀਆ ਸਕਤੀਆ ਬਾਰੇ ਸੁਣ ਸਮਝ ਅਤੇ ਉਸ ਅਨੁਸਾਰ ਜੀਵਨ ਬਤੀਤ ਕਰਨ, ਅਖਾੜੇ ਵਿੱਚ ਬੱਚੇ ਅਤੇ ਨੋਜਵਾਨ ਦੋ ਘੰਟੇ ਕਸਰਤ ਕਰਨ, ਪਸੀਨੇ ਬਣਾਉਣ, ਗਰਮੀ ਸਰਦੀ ਸਹਿਕੇ ਮਹਾਨ ਯੋਧੇ ਬਨਣ ਤਾ ਜੋ ਬਚਪਨ ਆਰਾਮਪ੍ਰਸਤੀ ਸੁਸਤੀ ਕਮਜ਼ੋਰੀ ਬਿਮਾਰੀਆ ਰਾਹੀ ਬਰਬਾਦ ਨਾ ਹੋਵੇ ਸਗੋ ਦੇਸ ਪਰਿਵਾਰ ਸਮਾਜ ਦੀ ਸੁਰੱਖਿਆ ਬਚਾਓ ਮਦਦ ਉਨੱਤੀ ਖੁਸ਼ਹਾਲੀ ਹਿਤ ਸਕਤੀਸਾਲੀ ਆਗਿਆਕਾਰੀ ਵਫਾਦਾਰ ਪੁੱਤਰ ਪੁਤੱਰੀਆ ਯੋਧਾ ਨਾਗਰਿਕ ਮਿਲਦੇ ਰਹਿਣ। ਅਤੇ ਅਸੂਲਾਂ ਮਰਿਆਦਾਵਾਂ ਤੋ ਬਿਨਾ ਨਾ ਘਰ ਚਲ ਸਕਦੇ ਅਤੇ ਨਾ ਧਰਮ ਨਾ ਕਾਰੋਬਾਰ ਅਤੇ ਨਾ ਹੀ ਦੇਸ।         
]
ਮਿਸ ਹੈਮਿਕਾ ਵਰਮਾ
ਮੋ. 87279-58578