ਰਜਿ: ਨੰ: PB/JL-124/2018-20
RNI Regd No. 23/1979

ਲਗਾਤਾਰ ਦੂਜੇ ਦਿਨ ਇਕ ਲੱਖ ਤੋਂ ਘੱਟ ਕੋਰੋਨਾ ਕੇਸ, 2219 ਮੌਤਾਂ
 
BY admin / June 09, 2021
ਨਵੀਂ ਦਿੱਲੀ, 9 ਜੂਨ, (ਯੂ.ਐਨ.ਆਈ.)- ਭਾਰਤ ਵਿਚ ਕੋਰੋਨਾ ਦੀ ਦੂਜੀ ਲਹਿਰ ਮੱਠੀ ਪੈਂਦੀ ਨਜਰ ਆ ਰਹੀ ਹੈ। ਮੰਗਲਵਾਰ ਨੂੰ ਲਗਾਤਾਰ ਦੂਜੇ ਦਿਨ ਨਵੇਂ ਕੋਰੋਨਾ ਕੇਸ ਇਕ ਲੱਖ ਤੋਂ ਘੱਟ ਆਏ ਹਨ। ਪਿਛਲੇ 24 ਘੰਟਿਆਂ ਵਿੱਚ 92 ਹਜਾਰ 596 ਲੋਕਾਂ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ। ਇਸ ਦੌਰਾਨ, 2219 ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ। ਇਸ ਦੇ ਨਾਲ ਹੀ 1 ਲੱਖ 62 ਹਜਾਰ 664 ਲਾਗ ਵਾਲੇ ਲੋਕ ਠੀਕ ਹੋ ਕੇ ਘਰ ਪਰਤੇ। ਐਕਟਿਵ ਕੇਸਾਂ ਵਿਚ 71 ਹਜਾਰ 792 ਦੀ ਗਿਰਾਵਟ ਦਰਜ ਕੀਤੀ ਗਈ ਸੀ। ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ ਦੇਸ ਵਿੱਚ ਹੁਣ ਤੱਕ 2 ਕਰੋੜ 90 ਲੱਖ 89 ਹਜਾਰ 69 ਕੋਰੋਨਾ ਸੰਕਰਮਿਤ ਹੋਏ ਹਨ। ਇਨ੍ਹਾਂ ਵਿਚੋਂ ਹੁਣ ਤੱਕ 2 ਕਰੋੜ 75 ਲੱਖ 4 ਹਜਾਰ 126 ਵਿਅਕਤੀ ਠੀਕ ਹੋ ਚੁੱਕੇ ਹਨ। ਇਸ ਵਾਇਰਸ ਕਾਰਨ ਹੁਣ ਤੱਕ 3 ਲੱਖ 53 ਹਜਾਰ 528 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ 12 ਲੱਖ 31 ਹਜਾਰ 415 ਮਰੀਜਾਂ ਦਾ ਇਲਾਜ ਚੱਲ ਰਿਹਾ ਹੈ।