ਰਜਿ: ਨੰ: PB/JL-124/2018-20
RNI Regd No. 23/1979

ਮੇਹੁਲ ਚੌਕਸੀ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਮੁਲਤਵੀ
 
BY admin / June 09, 2021
ਨਵੀਂ ਦਿੱਲੀ, 9 ਜੂਨ, (ਯੂ.ਐਨ.ਆਈ.)- ਡੋਮਿਨਿਕਾ ਹਾਈ ਕੋਰਟ ਨੇ ਭਗੌੜੇ ਹੀਰਾ ਵਪਾਰੀ ਮੇਹੁਲ ਚੌਕਸੀ ਦੀ ਜਮਾਨਤ ਅਰਜੀ ‘ਤੇ ਸੁਣਵਾਈ 11 ਜੂਨ ਤੱਕ ਮੁਲਤਵੀ ਕਰ ਦਿੱਤੀ ਹੈ। ਦਰਅਸਲ, ਮੈਜਿਸਟਰੇਟ ਵੱਲੋਂ ਜਮਾਨਤ ਦੀ ਅਰਜੀ ਰੱਦ ਕਰਨ ਤੋਂ ਬਾਅਦ ਚੌਕਸੀ ਨੇ ਹਾਈ ਕੋਰਟ ਪਹੁੰਚ ਕੀਤੀ ਸੀ। ਜਮਾਨਤ ਅਰਜੀ ‘ਤੇ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਜੱਜ ਵੈਨੰਟ ਐਡਰਿਅਨ ਰੌਬਰਟਸ ਦੁਆਰਾ ਕੀਤੀ ਗਈ। ਜੂਲੀਅਨ ਪ੍ਰੀਵੋਸਟ, ਵੇਨ ਨਾਰਡੇ, ਵੇਨ ਮਾਰਸ, ਕਾਰਾ ਸਿਿਲੰਗਫੋਰਡ ਮਾਰਸ ਚੋਕਸੀ ਲਈ ਅਦਾਲਤ ਵਿੱਚ ਪੇਸ ਹੋਏ। ਹਾਲਾਂਕਿ, ਸਰਕਾਰ ਦੀ ਤਰਫੋਂ, ਡਾਇਰੈਕਟਰ ਆਫ ਪਬਲਕਿ ਪ੍ਰੋਸਿਕਿਊਸ਼ਨ ਸੇਰਮਾ ਡੈਲਰਿੰਪਲ ਮੌਜੂਦ ਸਨ, ਜਿਨ੍ਹਾਂ ਨੇ ਚੋਕਸੀ ਦੀ ਜਮਾਨਤ ਦਾ ਸਖਤ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਚੋਕਸੀ ਦੇਸ ਛੱਡ ਕੇ ਭੱਜ ਸਕਦਾ ਹੈ। ਜੱਜ ਨੇ ਮਾਮਲੇ ਦੀ ਸੁਣਵਾਈ 11 ਜੂਨ ਤੱਕ ਮੁਲਤਵੀ ਕਰ ਦਿੱਤੀ। ਧਿਆਨ ਯੋਗ ਹੈ ਕਿ 23 ਮਈ ਨੂੰ ਚੋਕਸੀ ਰਹੱਸਮਈ ਹਾਲਤਾਂ ਵਿਚ ਐਂਟੀਗੁਆ ਅਤੇ ਬਾਰਬੁਡਾ ਤੋਂ ਲਾਪਤਾ ਹੋ ਗਿਆ ਸੀ ਅਤੇ ਗੁਆਂਢੀ ਦੇਸ ਡੋਮਿਨਿਕਾ ਵਿਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਵੇਲ੍ਹੇ ਫੜਿਆ ਗਿਆ ਸੀ।