ਰਜਿ: ਨੰ: PB/JL-124/2018-20
RNI Regd No. 23/1979

ਅਧਿਕਾਰਾਂ ਦੀ ਲੜਾਈ ’ਚ ਡਰਨ ਵਾਲੇ ਨਹੀਂ ਹਨ ਕਿਸਾਨ : ਰਾਹੁਲ
 
BY admin / June 09, 2021
ਨਵੀਂ ਦਿੱਲੀ, 9 ਜੂਨ, (ਯੂ. ਐਨ. ਆਈ.)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਵਿਰੋਧ ਪ੍ਰਦਰਸ਼ਨ ਦੌਰਾਨ ਹੁਣ ਤੱਕ 500 ਤੋਂ ਵੱਧ ਕਿਸਾਨ ਸ਼ਹਾਦਤ ਦੇ ਚੁੱਕੇ ਹਨ ਤੇ ਅਧਿਕਾਰਾਂ ਲਈ ਖੇਤ ਤੋਂ ਲੈ ਕੇ ਸਰਹੱਦ ਤੱਕ ਬਖੂਬੀ ਲੜਨ ‘ਚ ਮਾਹਿਰ ਅੰਨਦਾਤਾਵਾਂ ਨੂੰ ਕੋਈ ਡਰਾ ਨਹੀਂ ਸਕਦਾ । ਗਾਂਧੀ ਨੇ ਟਵੀਟ ਕੀਤਾ ‘ਖੇਤ ਦੇਸ਼ ਦੀ ਰੱਖਿਆ ਲਈ ਤਿਲ-ਤਿਲ ਮਰੇ ਹਨ ਕਿਸਾਨ, ਪਰ ਨਾ ਡਰੇ ਹਨ ਕਿਸਾਨ, ਅੱਜ ਵੀ ਖਰੇ ਹਨ ਕਿਸਾਨ।‘ ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਵੀ ਸਰਕਾਰ ਨੂੰ ਜਿੱਦ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਦਿਆਂ ਤਿੰਨੇ ਖੇਤੀ ਕਾਨੂੰਨ ਖਤਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਅਧਿਕਾਰਾਂ ਦੀ ਲੜਾਈ ਲੜ ਰਹੇ ਕਿਸਾਨਾਂ ਨੂੰ ਨਿਆਂ ਮਿਲਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿਸਾਨ ਨੂੰ ਭੀਖ ਨਹੀਂ, ਨਿਆਂ ਚਾਹੀਦਾ ਹੈ ਕਿਸਾਨ ਨੂੰ ਹੰਕਾਰ ਨਹੀਂ, ਅਧਿਕਾਰ ਚਾਹੀਦਾ ਹੈ ਘੁਮੰਡ ਦੇ ਸਿੰਘਾਸਨ ਤੋਂ ਉਤਰੋ, ਜਿੱਦ ਛੱਡੋ, ਤਿੰਨੇ ਕਾਲੇ ਕਾਨੂੰਨ ਖਤਮ ਕਰਨਾ ਹੀ ਇੱਕੋ ਇੱਕ ਰਸਤਾ ਹੈ।