ਰਜਿ: ਨੰ: PB/JL-124/2018-20
RNI Regd No. 23/1979

ਬੰਗਾਲ ’ਚ ਅਜੇ ਵੀ ਜਾਰੀ ‘ਖੇਲਾ’, ਬੀ.ਜੇ.ਪੀ. ਵਿੱਚ ਸ਼ੁਰੂ ਹੋਈ ਹਲਚਲ, ਟੀ.ਐੱਮ.ਸੀ. ’ਚ ਵਾਪਸੀ ਕਰ ਸਕਦੇ ਹਨ ਵੱਡੇ ਆਗੂ
 
BY admin / June 09, 2021
ਕੋਲਕਾਤਾ, 9 ਜੂਨ, (ਯੂ.ਐਨ.ਆਈ.)- ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਤਿ੍ਰਣਮੂਲ ਕਾਂਗਰਸ ਵਿਚਾਲੇ ਸਖਤ ਮੁਕਾਬਲਾ ਹੋਇਆ ਸੀ। ਪਰ ਬੰਗਾਲ ‘ਚ ਚੱਲੇ ਮਹਾਮੁਕਾਬਲੇ ਵਿੱਚ ਟੀ.ਐੱਮ.ਸੀ. ਦੇ ‘ਖੇਲਾ ਹੋਬੇ‘ ਦੇ ਨਾਅਰੇ ਨੇ ਬਾਜ਼ੀ ਮਾਰ ਲਈ ਸੀ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਜਦੋਂ ਤਿ੍ਰਣਮੂਲ ਕਾਂਗਰਸ ਦੇ 30 ਤੋਂ ਵੱਧ ਨੇਤਾ ਭਾਜਪਾ ਵਿੱਚ ਸ਼ਾਮਿਲ ਹੋਏ ਸਨ, ਤਦ ਭਾਜਪਾ ਦਾ ਪੱਲੜਾ ਭਾਰੀ ਲੱਗ ਰਿਹਾ ਸੀ। ਪਰ ਹੁਣ ਖੇਡ ਪੂਰੀ ਤਰ੍ਹਾਂ ਬਦਲ ਗਈ ਹੈ ਅਤੇ ਹੁਣ ਬਹੁਤ ਸਾਰੇ ਨੇਤਾ ਘਰ ਪਰਤਣ ਦੀ ਤਿਆਰੀ ਕਰ ਰਹੇ ਹਨ। ਸੂਤਰਾਂ ਅਨੁਸਾਰ ਭਾਰਤੀ ਜਨਤਾ ਪਾਰਟੀ ਦੇ ਕੌਮੀ ਉਪ ਪ੍ਰਧਾਨ ਮੁਕੁਲ ਰਾਏ, ਜੋ ਕਿਸੇ ਸਮੇਂ ਮਮਤਾ ਬੈਨਰਜੀ ਦੇ ਨਜਦੀਕੀ ਮੰਨੇ ਜਾਂਦੇ ਸਨ, ਦੁਬਾਰਾ ਟੀਐਮਸੀ ਵਿੱਚ ਵਾਪਿਸ ਆ ਸਕਦੇ ਹਨ। ਇਹ ਅਟਕਲਾਂ ਉਦੋਂ ਹੋਰ ਤੇਜ ਹੋ ਗਈਆਂ ਜਦੋਂ ਅਭਿਸੇਕ ਬੈਨਰਜੀ ਹਸਪਤਾਲ ਪਹੁੰਚੇ ਜਿੱਥੇ ਮੁਕੁਲ ਰਾਏ ਦੀ ਪਤਨੀ ਦਾ ਇਲਾਜ ਚੱਲ ਰਿਹਾ ਹੈ। ਸਿਰਫ ਮੁਕੁਲ ਰਾਏ ਹੀ ਨਹੀਂ ਬਲਕਿ ਕਈ ਹੋਰ ਨੇਤਾਵਾਂ ਨੇ ਵੀ ਟੀਐਮਸੀ ਵਿੱਚ ਉਨ੍ਹਾਂ ਦੇ ਘਰ ਪਰਤਣ ਦਾ ਸੰਕੇਤ ਦਿੱਤਾ ਹੈ। ਇਸ ਤੋਂ ਇਲਾਵਾ ਸੋਨਾਲੀ ਗੁਹਾ, ਜੋ ਕਿ ਟੀਐਮਸੀ ਵਿਧਾਇਕ ਸੀ, ਨੇ ਮਮਤਾ ਬੈਨਰਜੀ ਨੂੰ ਇੱਕ ਪੱਤਰ ਲਿਖ ਕੇ ਪਾਰਟੀ ਛੱਡਣ ਦੇ ਫੈਸਲੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਮਮਤਾ ਨੂੰ ਲਿਖਿਆ ਕਿ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਮੈਂ ਤੁਹਾਡੇ ਬਗੈਰ ਨਹੀਂ ਰਹਿ ਸਕਦੀ। ਦੀਦੀ, ਮੈਨੂੰ ਮਾਫ ਕਰਨਾ, ਮੈਂ ਜੀ ਨਹੀਂ ਸਕਾਂਗੀ ਜੇ ਤੁਸੀਂ ਮਾਫ ਨਾ ਕੀਤਾ। ਉੱਤਰੀ ਦਿਨਾਜਪੁਰ ਤੋਂ ਵਿਧਾਇਕ ਅਮੋਲ ਅਚਾਰੀਆ ਦਾ ਕਹਿਣਾ ਹੈ ਕਿ ਉਹ ਭਾਜਪਾ ਛੱਡ ਰਹੇ ਹਨ, ਕਿਉਂਕਿ ਸੀਬੀਆਈ ਜਿਸ ਤਰੀਕੇ ਨਾਲ ਟੀਐਮਸੀ ਨੇਤਾਵਾਂ ਖਿਲਾਫ ਕਾਰਵਾਈ ਕਰ ਰਹੀ ਹੈ, ਉਹ ਗਲਤ ਹੈ। ਅਮੋਲ ਆਚਾਰੀਆ ਨੇ ਭਾਜਪਾ ‘ਤੇ ਬਦਲਾ ਲੈਣ ਦੀ ਰਾਜਨੀਤੀ ਕਰਨ ਦਾ ਦੋਸ ਲਾਇਆ ਹੈ। ਟਿਕਟਾਂ ਦੀ ਵੰਡ ਨੂੰ ਲੈ ਕੇ ਨਾਰਾਜ ਸਰਲਾ ਮਰਮੂ ਨੇ ਚੋਣਾਂ ਤੋਂ ਪਹਿਲਾਂ ਟੀਐਮਸੀ ਛੱਡ ਦਿੱਤੀ ਸੀ ਅਤੇ ਭਾਜਪਾ ‘ਚ ਸ਼ਾਮਿਲ ਹੋ ਗਏ ਸੀ। ਪਰ ਹੁਣ ਉਨ੍ਹਾਂ ਨੇ ਇਸ ਨੂੰ ਇੱਕ ਗਲਤੀ ਮੰਨਦਿਆਂ ਕਿਹਾ ਕਿ ਜੇ ਮਮਤਾ ਬੈਨਰਜੀ ਨੇ ਉਨ੍ਹਾਂ ਨੂੰ ਸਵੀਕਾਰ ਕਰ ਲਿਆ ਤਾਂ ਉਹ ਉਨ੍ਹਾਂ ਦੇ ਨਾਲ ਰਹੇਗੀ ਅਤੇ ਪਾਰਟੀ ਲਈ ਕੰਮ ਕਰੇਗੀ। ਸਾਬਕਾ ਵਿਧਾਇਕ ਦੀਪੇਂਦੁ ਵਿਸਵਾਸ ਨੇ ਵੀ ਮਮਤਾ ਬੈਨਰਜੀ ਨੂੰ ਪੱਤਰ ਲਿਖ ਕੇ ਮੁਆਫੀ ਮੰਗ ਲਈ ਹੈ। ਜਦੋਂ ਟੀਐਮਸੀ ਨੇ ਚੋਣਾਂ ਤੋਂ ਪਹਿਲਾਂ ਟਿਕਟ ਨਹੀਂ ਦਿੱਤੀ ਸੀ, ਤਦ ਦੀਪੇਂਦੁ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ। ਦੀਪੇਂਦੁ ਉੱਤਰੀ 24 ਪਰਗਾਨਾਂ ਦੇ ਦੱਖਣ ਬਸਿਰਹਾਟ ਤੋਂ ਵਿਧਾਇਕ ਰਹਿ ਚੁੱਕੇ ਹਨ। ਮਮਤਾ ਨੂੰ ਲਿਖੇ ਪੱਤਰ ਵਿੱਚ ਦੀਪੇਂਦੁ ਨੇ ਕਿਹਾ ਕਿ ਪਾਰਟੀ ਛੱਡਣ ਦਾ ਫੈਸਲਾ ਗਲਤ ਅਤੇ ਭਾਵੁਕ ਸੀ, ਹੁਣ ਉਹ ਵਾਪਿਸ ਆਉਣਾ ਚਾਹੁੰਦੇ ਹਨ। ਉੱਤਰਪਾੜਾ ਤੋਂ ਸਾਬਕਾ ਟੀਐਮਸੀ ਵਿਧਾਇਕ ਪ੍ਰਬੀਰ ਘੋਸਾਲ ਨੇ ਭਾਜਪਾ ਵਿੱਚ ਆਪਣੀ ਨਾਰਾਜਗੀ ਜ਼ਾਹਿਰ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਬੀਰ ਘੋਸਾਲ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਮਾਂ ਦੀ ਮੌਤ ਹੋ ਗਈ ਸੀ, ਟੀਐਮਸੀ ਦੇ ਸੰਸਦ ਮੈਂਬਰ, ਵਿਧਾਇਕਾ ਨੇ ਉਨ੍ਹਾਂ ਨਾਲ ਗੱਲ ਕੀਤੀ। ਮਮਤਾ ਬੈਨਰਜੀ ਨੇ ਉਨ੍ਹਾਂ ਦੀ ਤਰਫੋਂ ਇੱਕ ਸੰਦੇਸ ਵੀ ਭੇਜਿਆ, ਪਰ ਭਾਜਪਾ ਵਿੱਚ ਸਿਰਫ ਸਥਾਨਕ ਨੇਤਾਵਾਂ ਨੇ ਸੋਗ ਜਤਾਇਆ। ਇਹ ਮੈਨੂੰ ਬਹੁਤ ਦੁਖੀ ਕਰਦਾ ਹੈ। ਦੱਸ ਦੇਈਏ ਕਿ ਪ੍ਰਬੀਰ ਘੋਸਾਲ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਿਲ ਹੋਏ ਸਨ, ਪਰ ਉੱਤਰਪਾੜਾ ਤੋਂ ਚੋਣ ਹਾਰ ਗਏ ਸਨ। ਰਾਜੀਵ ਬੈਨਰਜੀ ਬਾਰੇ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਵਾਪਿਸ ਟੀਐਮਸੀ ਜਾ ਸਕਦੇ ਹਨ। ਰਾਜੀਵ ਬੈਨਰਜੀ ਪਿਛਲੇ ਸਮੇਂ ‘ਚ ਮਮਤਾ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਹਨ, ਪਰ ਚੋਣਾਂ ਤੋਂ ਪਹਿਲਾਂ ਭਾਜਪਾ ‘ਚ ਸ਼ਾਮਿਲ ਹੋਏ ਸਨ। ਹਾਲ ਹੀ ਦਿੱਤੇ ਗਏ ਉਨ੍ਹਾਂ ਦੇ ਬਿਆਨ ਚਰਚਾ ਦਾ ਵਿਸਾ ਬਣੇ ਹੋਏ ਹਨ, ਉਨ੍ਹਾਂ ਨੇ ਕਈ ਵਾਰ ਭਾਜਪਾ ਦੀਆਂ ਨੀਤੀਆਂ ‘ਤੇ ਵੀ ਸਵਾਲ ਖੜੇ ਕੀਤੇ ਹਨ।