ਰਜਿ: ਨੰ: PB/JL-124/2018-20
RNI Regd No. 23/1979

ਪੈਟਰੋਲ-ਡੀਜ਼ਲ ਰਿਕਾਰਡ ਪੱਧਰ ’ਤੇ ਪਹੁੰਚਿਆ, ਮੁੰਬਈ ‘ਚ 102 ਰੁਪਏ ਪ੍ਰਤੀ ਲੀਟਰ ਦੇ ਨੇੜੇ
 
BY admin / June 09, 2021
ਨਵੀਂ ਦਿੱਲੀ, 9 ਜੂਨ, (ਯੂ.ਐਨ.ਆਈ.)- ਪੈਟਰੋਲ-ਡੀਜਲ ਦੀ ਕੀਮਤ ਅੱਜ ਫੇਰ ਵਧੀ ਹੈ। ਲਗਾਤਾਰੇ ਵਾਧੇ ਕਾਰਨ ਕੀਮਤਾਂ ਇਸ ਸਮੇਂ ਸਾਰੇ ਸਹਿਰਾਂ ਵਿਚ ਰਿਕਾਰਡ ਦੇ ਪੱਧਰ ‘ਤੇ ਪਹੁੰਚ ਗਈ ਹੈ। ਇਕ ਪਾਸੇ ਜਿੱਥੇ ਮੁੰਬਈ ਵਿੱਚ ਪੈਟਰੋਲ 102 ਰੁਪਏ ਪ੍ਰਤੀ ਲੀਟਰ ਦੇ ਨੇੜੇ ਪਹੁੰਚ ਗਿਆ ਹੈ, ਉਥੇ ਹੀ ਕੁਝ ਸਹਿਰਾਂ ਵਿਚ ਇਹ ਅੰਕੜਾ ਵੀ ਪਾਰ ਕਰ ਗਿਆ ਹੈ। ਸਰਕਾਰੀ ਤੇਲ ਕੰਪਨੀਆਂ ਨੇ ਇਕ ਦਿਨ ਬਾਅਦ ਅੱਜ ਤੇਲ ਦੀ ਕੀਮਤ ਵਿਚ ਫਿਰ ਵਾਧਾ ਕੀਤਾ ਹੈ। ਅੱਜ ਪੈਟਰੋਲ ਦੀ ਦਰ ਵਿਚ 25 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ ਜਦਕਿ ਡੀਜਲ ਦੀ ਦਰ ਵਿਚ ਵੀ 25 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਸੋਮਵਾਰ ਨੂੰ ਪੈਟਰੋਲ ਦੀ ਕੀਮਤ ਵਿਚ 24-28 ਪੈਸੇ ਪ੍ਰਤੀ ਲੀਟਰ ਅਤੇ ਡੀਜਲ ਦੀ ਕੀਮਤ ਵਿਚ 26-28 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਤੇਲ ਦੀਆਂ ਕੀਮਤਾਂ ਮਈ ਤੋਂ ਰੁਕ-ਰੁਕ ਕੇ ਵਧ ਰਹੀਆਂ ਹਨ। ਪਿਛਲੇ 21 ਦਿਨਾਂ ਵਿਚ ਹੀ ਪੈਟਰੋਲ 4.99 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਇਸ ਦੇ ਨਾਲ ਹੀ ਡੀਜਲ ਦੀ ਕੀਮਤ ਵਿਚ 5.44 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। >> ਦਿੱਲੀ - 95.56 ਰੁਪਏ ਪ੍ਰਤੀ ਲੀਟਰ ਜਦਕਿ ਡੀਜਲ 86.47 ਰੁਪਏ ਪ੍ਰਤੀ ਲੀਟਰ ਹੈ >> ਮੁੰਬਈ- 101.76 ਰੁਪਏ ਪ੍ਰਤੀ ਲੀਟਰ, ਡੀਜਲ 93.85 ਰੁਪਏ ਪ੍ਰਤੀ ਲੀਟਰ ਹੈ >> ਕੋਲਕਾਤਾ- 95.52 ਰੁਪਏ ਪ੍ਰਤੀ ਲੀਟਰ, ਡੀਜਲ 89.32 ਰੁਪਏ ਪ੍ਰਤੀ ਲੀਟਰ ਹੈ >> ਚੇਨਈ - 96.94 ਰੁਪਏ ਪ੍ਰਤੀ ਲੀਟਰ, ਡੀਜਲ 91.15 ਰੁਪਏ ਪ੍ਰਤੀ ਲੀਟਰ ਹੈ >> ਜੈਪੁਰ - 102.14 ਰੁਪਏ ਪ੍ਰਤੀ ਲੀਟਰ, ਡੀਜਲ 95.37 ਰੁਪਏ ਪ੍ਰਤੀ ਲੀਟਰ >> ਬੰਗਲੁਰੂ - 98.75 ਰੁਪਏ ਪ੍ਰਤੀ ਲੀਟਰ, ਡੀਜਲ 91.67 ਰੁਪਏ ਪ੍ਰਤੀ ਲੀਟਰ >> ਨੋਇਡਾ- 92.91 ਰੁਪਏ ਪ੍ਰਤੀ ਲੀਟਰ, ਡੀਜਲ 86.95 ਰੁਪਏ ਪ੍ਰਤੀ ਲੀਟਰ ਹੈ >> ਭੋਪਾਲ- 103.71 ਰੁਪਏ ਪ੍ਰਤੀ ਲੀਟਰ, ਡੀਜਲ 95.05 ਰੁਪਏ ਪ੍ਰਤੀ ਲੀਟਰ >> ਸ੍ਰੀਗੰਗਾ ਨਗਰ - 106.64 ਰੁਪਏ ਪ੍ਰਤੀ ਲੀਟਰ, ਡੀਜਲ 99.50 ਰੁਪਏ ਪ੍ਰਤੀ ਲੀਟਰ >> ਰੀਵਾ- 105.93 ਰੁਪਏ ਪ੍ਰਤੀ ਲੀਟਰ, ਡੀਜਲ 97.11 ਰੁਪਏ ਪ੍ਰਤੀ ਲੀਟਰ ਹੈ ਤੁਹਾਨੂੰ ਦੱਸ ਦੇਈਏ ਕਿ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿਚ ਰੋਜਾਨਾ ਤਬਦੀਲੀ ਸਵੇਰੇ 6 ਵਜੇ ਹੁੰਦੀ ਹੈ। ਨਵੀਂਆਂ ਦਰਾਂ ਸਵੇਰੇ 6 ਵਜੇ ਤੋਂ ਲਾਗੂ ਹਨ। ਐਕਸਾਈਜ ਡਿਊਟੀ, ਡੀਲਰ ਕਮਿਸਨ ਅਤੇ ਹੋਰ ਚੀਜਾਂ ਨੂੰ ਪੈਟਰੋਲ ਅਤੇ ਡੀਜਲ ਦੀ ਕੀਮਤ ਵਿਚ ਸਾਮਲ ਕਰਨ ਤੋਂ ਬਾਅਦ, ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ। ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਰੋਜਾਨਾ ਇਸ ਦੇ ਅਧਾਰ ਤੇ ਬਦਲਦੀਆਂ ਹਨ ਕਿ ਵਿਦੇਸੀ ਮੁਦਰਾ ਰੇਟਾਂ ਦੇ ਨਾਲ ਅੰਤਰਰਾਸਟਰੀ ਬਾਜਾਰ ਵਿੱਚ ਕੱਚੇ ਭਾਅ ਕੀ ਹਨ।