ਰਜਿ: ਨੰ: PB/JL-124/2018-20
RNI Regd No. 23/1979

ਕਾਨਪੁਰ ਵਿਚ ਭਿਆਨਕ ਸੜਕ ਹਾਦਸੇ ’ਚ 17 ਲੋਕਾਂ ਦੀ ਮੌਤ
 
BY admin / June 09, 2021
ਕਾਨਪੁਰ, 9 ਜੂਨ, (ਯੂ.ਐਨ.ਆਈ.)- ਉੱਤਰ ਪ੍ਰਦੇਸ ਦੇ ਕਾਨਪੁਰ ਜਲਿੇ ਦੇ ਸਚੇਂਡੀ ਥਾਣਾ ਖੇਤਰ ਵਿੱਚ ਮੰਗਲਵਾਰ ਰਾਤ ਨੂੰ ਇੱਕ ਯਾਤਰੀ ਬੱਸ ਨੇ ਹਾਈਵੇਅ ਤੇ ਇੱਕ ਟੈਂਪੂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ 17 ਲੋਕਾਂ ਦੀ ਮੌਤ ਹੋ ਗਈ ਜਦਕਿ ਛੇ ਤੋਂ ਵੱਧ ਲੋਕ ਜਖਮੀ ਹੋ ਗਏ। ਜਖਮੀਆਂ ਨੂੰ ਕਾਨਪੁਰ ਦੇ ਹੈਲਟ ਹਸਪਤਾਲ ਭੇਜਿਆ ਗਿਆ ਹੈ। ਹਾਦਸੇ ਦਾ ਸਕਿਾਰ ਹੋਏ ਸਾਰੇ ਲੋਕ ਇਕ ਟੈਂਪੂ ਵਿਚ ਬਿਸਕੁਟ ਫੈਕਟਰੀ ਵਿਚ ਕੰਮ ਕਰਨ ਜਾ ਰਹੇ ਸਨ। ਘਟਨਾ ਤੋਂ ਬਾਅਦ ਉੱਚ ਅਧਿਕਾਰੀ ਹੈਲਟ ਹਸਪਤਾਲ ਪਹੁੰਚੇ ਅਤੇ ਜਖਮੀਆਂ ਦੀ ਹਾਲਤ ਨੂੰ ਵੇਖਦੇ ਹੋਏ ਕਾਰਵਾਈ ਸੁਰੂ ਕਰ ਦਿੱਤੀ। ਮੁੱਖ ਮੰਤਰੀ ਨੇ ਮਿ੍ਰਤਕਾਂ ਨਾਲ ਦੁੱਖ ਜਤਾਇਆ ਹੈ ਅਤੇ ਪਰਿਵਾਰਾਂ ਨੂੰ ਦੋ ਲੱਖ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸਾਹ ਨੇ ਵੀ ਮਿ੍ਰਤਕਾਂ ਲਈ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜਲਿੇ ਦੇ ਬਾਹਰੀ ਖੇਤਰ ਵਿਚ ਸਥਿਤ ਸਚੇਂਡੀ ਦੇ ਕਿਸਾਨ ਨਗਰ ਖੇਤਰ ਵਿਚ ਨਹਿਰ ਦੇ ਨਜਦੀਕ ਇਕ ਤੇਜ ਰਫਤਾਰ ਨਾਲ ਆ ਰਹੀ ਇਕ ਟੂਰਿਸਟ ਬੱਸ ਅਤੇ ਟੈਂਪੂ ਵਿਚਾਲੇ ਭਿਆਨਕ ਟੱਕਰ ਹੋ ਗਈ। ਟੱਕਰ ਦਾ ਪ੍ਰਭਾਵ ਇੰਨਾ ਜਬਰਦਸਤ ਸੀ ਕਿ ਸਵਾਰੀਆਂ ਚ ਚੀਖ ਪੁਕਾਰ ਮੱਚ ਗਈ ਅਤੇ ਹਾਈਵੇਅ ਜਾਮ ਹੋ ਗਿਆ। ਹਾਦਸੇ ਦੀ ਸੂਚਨਾ ਮਿਲਣ ‘ਤੇ ਸਚੇਂਡੀ ਥਾਣੇ ਦੀ ਪੁਲਿਸ ਮੌਕੇ‘ ਤੇ ਪਹੁੰਚੀ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਨੁਕਸਾਨੇ ਵਾਹਨਾਂ ‘ਚੋਂ ਜਖਮੀਆਂ ਨੂੰ ਬਾਹਰ ਕੱਢ ਕੇ ਰਾਹਤ ਕਾਰਜ ਆਰੰਭ ਦਿੱਤੇ। ਇਸ ਦੌਰਾਨ ਨੁਕਸਾਨੇ ਵਾਹਨਾਂ ਵਿੱਚ ਫਸੇ ਜਖਮੀਆਂ ਨੂੰ ਬਾਹਰ ਕੱਞਣ ਵਿੱਚ ਪੁਲਿਸ ਅਤੇ ਪਿੰਡ ਵਾਸੀਆਂ ਦਾ ਪਸੀਨਾ ਛੁੱਟ ਗਿਆ। ਦੱਸਿਆ ਜਾ ਰਿਹਾ ਹੈ ਕਿ ਯਾਤਰੀ ਬੱਸ ਮਾਂ ਪਿਤਾਂਬਰਾ ਟਰੈਵਲਜ ਦੀ ਹੈ ਅਤੇ ਘਟਨਾ ਦੌਰਾਨ ਯਾਤਰੀਆਂ ਨੂੰ ਅਹਿਮਦਾਬਾਦ ਲਿਜਾ ਰਹੀ ਸੀ। ਸਥਾਨਕ ਪਿੰਡ ਵਾਸੀਆਂ ਦੇ ਅਨੁਸਾਰ, ਘਟਨਾ ਦੌਰਾਨ ਟੂਰਿਸਟ ਬੱਸ ਦੀ ਰਫਤਾਰ 100 ਤੋਂ 120 ਦੇ ਵਿਚਕਾਰ ਹੋਣੀ ਚਾਹੀਦੀ ਹੈ। ਹਾਦਸੇ ਤੋਂ ਬਾਅਦ ਟੈਂਪੂ ਸੜਕ ਦੇ ਕਿਨਾਰੇ ਡਿੱਗ ਗਿਆ ਅਤੇ ਬੱਸ ਪਲਟ ਗਈ। ਗੰਭੀਰ ਰੂਪ ਨਾਲ ਜਖਮੀ ਯਾਤਰੀਆਂ ਨੂੰ ਐਂਬੂਲੈਂਸ ਰਾਹੀਂ ਹੈਲਟ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਅਨੁਸਾਰ ਇਸ ਹਾਦਸੇ ਵਿੱਚ 17 ਲੋਕਾਂ ਦੀ ਮੌਤ ਹੋ ਗਈ ਹੈ। ਜਦੋਂ ਕਿ ਅੱਧੀ ਦਰਜਨ ਜਖਮੀਆਂ ਨੂੰ ਇਲਾਜ ਲਈ ਕਾਨਪੁਰ ਦੇ ਹਲਟ ਹਸਪਤਾਲ ਲਿਆਂਦਾ ਗਿਆ। ਹਾਦਸੇ ਦੀ ਜਾਣਕਾਰੀ ‘ਤੇ ਮੈਡੀਕਲ ਕਾਲਜ ਦੇ ਪਿ੍ਰੰਸੀਪਲ ਡਾ.ਆਰਬੀ ਕਮਲ, ਸੀਐਮਓ ਡਾ: ਨੇਪਾਲ ਸਿੰਘ ਵੀ ਹਸਪਤਾਲ ਪਹੁੰਚੇ ਅਤੇ ਜਖਮੀਆਂ ਦਾ ਬਿਹਤਰ ਇਲਾਜ ਸੁਰੂ ਕੀਤਾ ਗਿਆ। ਉੱਤਰ ਪ੍ਰਦੇਸ ਦੇ ਕਾਨਪੁਰ ਜਲਿੇ ਦੇ ਸਚੇਂਡੀ ਵਿੱਚ ਵਾਪਰੇ ਭਿਆਨਕ ਹਾਦਸੇ ਵਿੱਚ 17 ਲੋਕਾਂ ਦੀ ਮੌਤ ਹੋਣ ਦੀ ਘਟਨਾ ਦਾ ਦੇਸ ਦੇ ਪੀਐਮਓ ਅਤੇ ਗ੍ਰਹਿ ਮੰਤਰੀ ਨੇ ਨੋਟਿਸ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ ਦੇ ਗ੍ਰਹਿ ਮੰਤਰੀ ਅਮਿਤ ਸਾਹ ਨੇ ਆਪਣੇ ਟਵਿਟਰ ਹੈਂਡਲ ਤੋਂ ਪੋਸਟ ਕਰਕੇ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਜਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।