ਰਜਿ: ਨੰ: PB/JL-124/2018-20
RNI Regd No. 23/1979

ਪੰਜ ਸਾਲਾਂ ਦੇ ਸ਼ਾਸ਼ਨ ਕਾਲ ਦੌਰਾਨ ਘਪਲਿਆ ਦੀ ਸੈਚੁਰੀ ਪੂਰੀ ਕਰ ਲਵੇਗੀ ਕੈਪਟਨ ਸਰਕਾਰ- ਬੋਨੀ ਅਜਨਾਲਾ 
 
BY admin / June 10, 2021
ਰਮਦਾਸ 10 ਜੂਨ (ਹਰਪਾਲ ਸਿੰਘ ਵਾਹਲਾ ) ਸ੍ਰੋਮਣੀ ਅਕਾਲੀ ਦਲ ਬਾਦਲ ਦੇ ਨਵ ਨਿਯੁਕਤ ਜਿਲ੍ਹਾ ਜਰਨਲ ਸਕੱਤਰ ਬਲਜੀਤ ਥੋਬਾ ਦੇ ਸਨਮਾਨ ਵਿੱਚ ਰੱਖੇ ਗਏ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਉਚੇਚੇ ਤੌਰ ਤੇ ਪਹੁੰਚੇ ਅਕਾਲੀ ਦਲ ਬਾਦਲ ਦੇ ਕੌਮੀ ਮੀਤ ਪ੍ਰਧਾਨ ਤੇ ਸਾਬਕਾ ਪਾਰਲੀਮਾਨੀ ਸਕੱਤਰ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਕਿਹਾ ਕਿ ਕਾਂਗਰਸ ਘਪਲਿਆ ਦੀ ਸਰਕਾਰ ਬਣ ਚੁੱਕੀ ਹੈ ਤੇ ਪਹਿਲਾ ਰੇਤ ਮਾਫੀਆ, ਭੂ ਮਾਫੀਆ ਵਰਗੇ ਘਪਲੇ ਸਾਹਮਣੇ ਆਏ ਸਨ ਜਦ ਕਿ ਹੁਣ ਕੋਵਿਡ-19  ਦੀ ਮਹਾਮਾਰੀ ਦੌਰਾਨ ਵੈਕਸੀਨ ਘਪਲਾ ਤੇ ਫਤਿਹ ਕਿੱਟ ਵਰਗੇ ਘਪਲੇ ਸਾਹਮਣੇ ਆਏ ਹਨ । ਜਿੰਨ੍ਹਾ ਤੋ ਲਗਦਾ ਹੈ ਕਿ 5 ਸਾਲਾਂ ਵਿੱਚ ਕਾਂਗਰਸ ਘਪਲਿਆ ਦੀ ਸ਼ੈਂਚੁਰੀ ਪੂਰੀ ਕਰ ਲਵੇਗੀ । ਉਹਨਾ ਕਿਹਾ ਕਿ 2022 ਦੀਆ ਚੋਣਾ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਡੀ ਜਿੱਤ ਪ੍ਰਾਪਤ ਕਰਕੇ ਲੋਕ ਹਿਤੈਸ਼ੀ ਸਰਕਾਰ ਦਾ ਗਠਨ ਕਰੇਗਾ ਜਿਸ ਲਈ ਉਹਨਾ ਅਕਾਲੀ ਵਰਕਰਾਂ ਤੇ ਆਗੂਆ ਨੂੰ ਹਦਾਇਤਾ ਜਾਰੀ ਕੀਤੀਆ ਕਿ ਘਰ ਘਰ ਅਕਾਲੀ ਦਲ ਦੀਆ ਨੀਤੀਆ ਦਾ ਪ੍ਰਚਾਰ ਕਰਨ । ਇਸ ਸਮੇ ਬੋਨੀ ਅਜਨਾਲਾ ਨੇ ਬਲਜੀਤ ਥੋਬਾ ਨੂੰ ਵਿਸ਼ੇਸ਼ ਤੌਰ  ਤੇ ਸਨਮਾਨਿਤ ਵੀ ਕੀਤਾ । ਇਸ ਮੌਕੇ ਬਗੀਚਾ ਸਿੰਘ, ਪ੍ਰਗਟ ਸਿੰਘ, ਰਸ਼ਪਾਲ ਸਿੰਘ, ਸਿੰਦਰ ਮਸੀਹ, ਕਮਲ ਥੋਬਾ, ਸਰਬਜੀਤ ਗੋਲਡੀ, ਸਾਬਕਾ ਸਰਪੰਚ ਦਲਜੀਤ ਕੌਰ, ਸਾਬਕਾ ਸਰਪੰਚ ਸੁਖਵਿੰਦਰ ਸਿੰਘ, ਬੀਬੀ ਸਵਿੰਦਰ ਕੌਰ, ਨਰਿੰਦਰ ਕੌਰ, ਰਜਿੰਦਰ ਕੌਰ, ਸੁਖਜੀਤ ਸਿੰਘ ਬੌਬੀ, ਸੁੱਚਾ ਭਲਵਾਨ, ਲਾਭ ਮਸੀਹ, ਤਰਸੇਮ ਮਸੀਹ, ਸੁਰਜੀਤ ਮਸੀਹ ਤੇ ਪੱਪੂ ਮਸੀਹ ਤੋ ਇਲਾਵਾ ਕਈ ਆਗੂ ਹਾਜਰ ਸਨ ।