ਰਜਿ: ਨੰ: PB/JL-124/2018-20
RNI Regd No. 23/1979

ਮਾਮਲਾ ਪੋਸਟ ਮੈਟ੍ਰਕਿ ਸਕਾਲਰਸ਼ਿਪ 2 ਲੱਖ ਵਿਦਿਆਰਥੀਆਂ ਦੇ” ਭਵਿੱਖ ਬਰਬਾਦੀ ਲਈ ਰਾਖਵੀਆਂ ਸੀਟਾਂ ਤੋਂ ਜਿੱਤੇ ਐਮ.ਪੀ.ਤੇ ਵਿਧਾਇਕ ਜਿੰਮੇਵਾਰ-“ਸੰਤ ਸਮਾਜ ਸੰਘਰਸ਼ ਕਮੇਟੀ”
 
BY admin / June 10, 2021
ਹੁਸ਼ਿਆਰਪੁਰ 10  ਜੂਨ ( ਤਰਸੇਮ ਦੀਵਾਨਾ ) ਸੰਤ ਸਮਾਜ ਸੰਘਰਸ਼ ਕਮੇਟੀ ਦੇ ਚੇਅਰਮੈਨ ਸੰਤ ਪ੍ਰਗਟ ਨਾਥ,ਵਾਈਸ ਚੇਅਰਮੈਨ ਮਹੰਤ ਗੁਰਵਿੰਦਰ ਸਿੰਘ,ਸੰਤ ਸਰਵਣ ਦਾਸ ਸਲੇਮਟਾਵਰੀ ਪ੍ਰਧਾਨ,ਸੰਤ ਜਗੀਰ ਸਿੰਘ ਸਕੱਤਰ,ਸੰਤ ਸੁਰਿੰਦਰ ਦਾਸ ਪ੍ਰਧਾਨ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਵਲੋਂ ਵਿਸ਼ੇਸ਼ ਪ੍ਰੈਸ ਬਿਆਨ ਜਾਰੀ ਕਰਦਿਆਂ ਮੁੱਖ ਬਲਾਰਾ ਸੰਤ ਸਮਾਜ ਸ਼ੰਘਰਸ਼ ਕਮੇਟੀ ਸੰਤ ਸਤਵਿੰਦਰ ਹੀਰਾ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਨੇ ਕਿਹਾ ਕਿ ਕੇਂਦਰ ਸਰਕਾਰ ਪੋਸਟ ਮੈਟ੍ਰਕਿ ਸਕਾਲਰਸ਼ਿਪ ਅਧੀਨ ਕਰੋੜਾਂ ਰੁਪਏ ਫੰਡਜ ਪੰਜਾਬ ਸਰਕਾਰ ਨੂੰ ਭੇਜਣ ਦੇ ਦਾਅਵੇ ਕਰ ਰਹੀ ਹੈ,ਪਰ ਦੂਸਰੇ ਪਾਸੇ ਸੂਬੇ ਦੇ ਨਿੱਜੀ ਕਾਲਜਾਂ ਵਲੋਂ ਉਨਾਂ ਨੂੰ ਫੰਡਜ ਨਾ ਮਿਲਣ ਕਰਕੇ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੇ ਰੋਲ ਨੰਬਰ ਰੋਕੇ ਜਾ ਰਹੇ ਹਨ ਤੇ ਉਨਾਂ ਨੂੰ ਇਮਿਤਿਹਾਨਾਂ ਵਿੱਚ ਬੈਠਾਉਣ ਤੋਂ ਇੰਨਕਾਰ ਕੀਤਾ ਜਾ ਰਿਹਾ ਹੈ।ਜਿਸ ਕਰਕੇ ਕਰੀਬ 2 ਲੱਖ ਅਨੁਸੂਚਿਤ ਜਾਤੀਆਂ ਦੇ ਬੱਚਿਆਂ ਦਾ ਭਵਿੱਖ ਬਰਬਾਦੀ ਦੇ ਕਿਨਾਰੇ ਖੜਾ ਹੈ।ਉਨਾਂ ਕਿਹਾ ਸੰਤ ਸਮਾਜ ਇਸ ਘਟੀਆ ਦਰਜੇ ਦੀ ਰਾਜਨੀਤੀ ਦੀ ਭੇਟ ਚੜ ਰਹੇ ਬੱਚਿਆਂ ਦੇ ਭਵਿੱਖ ਪ੍ਰਤੀ ਚੁੱਪ ਕਰਕੇ ਨਹੀਂ ਬੈਠ ਸਕਦਾ।“ਸੰਤ ਸਮਾਜ ਸ਼ੰਘਰਸ਼ ਕਮੇਟੀ” ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਪੋਸਟ ਮੈਟ੍ਰਕਿ ਸਕਾਲਰਸ਼ਿਪ ਦਾ 15.49 .06 ਕਰੋੜ ਕਾਲਜਾਂ ਨੂੰ ਜਾਰੀ ਨਹੀਂ ਕੀਤੇ ਤਾਂ ਇਸ ਵਿੱਚ ਅਨੁਸੂਚਿਤ ਜਾਤੀ ਵਿਦਿਆਂਰਥੀਆਂ ਦਾ ਕੀ ਕਸੂਰ ਹੈ? “ਸੰਤ ਸਮਾਜ ਸ਼ੰਘਰਸ਼ ਕਮੇਟੀ” ਨੇ ਇਸ ਲਈ ਰਾਖਵੀਆਂ ਸੀਟਾਂ ਤੋਂ ਜਿੱਤੇ ਐਮ.ਪੀ. ਅਤੇ ਐਮ.ਐਲ.ਏ ਨੂੰ ਜਿੰਮੇਵਾਰ ਠਹਿਰਾਦਿਆਂ ਕਿਹਾ ਰਾਖਵੀਆਂ ਸੀਟਾਂ ਤੋਂ ਜਿੱਤੇ ਐਮ.ਪੀ.,ਵਿਧਾਇਕ ਅਤੇ ਵੱਖ ਵੱਖ ਪਾਰਟੀਆਂ ਵਿੱਚ ਬੈਠੇ ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਆਗੂਗੂੰਗੇ,ਬੋਲੇ ਤੇ ਵਹਿਰੇ ਬਣ ਕਿਉਂ ਬੈਠੇ  ਹਨ,ਜਦਕਿ ਇਸ ਸਮੇਂ ਉਚੇਰੀ ਅਤੇ ਤਕਨੀਕੀ ਸਿੱਖਿਆ ਦੇ ਇਮਤਿਹਾਨਾਂ ਦਾ ਸਮਾਂ ਸਿਰ ਤੇ ਹੈ।ਸੰਤ ਸਤਵਿੰਦਰ ਹੀਰਾ ਮੁੱਖ ਬੁਲਾਰਾ ਸੰਤ ਸਮਾਜ ਸ਼ੰਘਰਸ਼ ਕਮੇਟੀ ਨੇ ਕਿਹਾ ਕਿ ਜਲਦ ਹੀ ਇਸ ਸਬੰਧੀ ਸਮੁੱਚੇਸੰਤ ਸਮਾਜ ਦੀ ਇੱਕ ਖੁੱਲੀ ਮੀਟਿੰਗ ਬੁਲਾਈ ਜਾਵੇਗੀ ਜਿਸ ਵਿੱਚ ਵਿਦਿਆਰਥੀਆਂ ਦੇ ਭਵਿੱਖ ਦੀ ਬਰਬਾਦੀ ਨੂੰ ਰੋਕਣ ਲਈ ਸ਼ਖਤ ਪ੍ਰੋਗਰਾਮ ਉਲੀਕੇ ਜਾਣਗੇ ।