ਰਜਿ: ਨੰ: PB/JL-124/2018-20
RNI Regd No. 23/1979

ਅਕਾਲੀ ਪੱਤਿ੍ਰਕਾ ਅਖਬਾਰ ਦੀ ਖਬਰ ਵੇਖਦਿਆ  ਹੀ ਐਸ ਡੀ ਐਮ ਪੱਟੀ ਰਜੇਸ ਕੁਮਾਰ ਸਰਮਾਂ ਨੇ ਗਰੀਬ ਪਰਿਵਾਰ ਦੀ ਲੜਕੀ ਦੇ ਅਨੰਦ ਕਾਰਜ ਲਈ ਭੇਜੀ ਪੰਜ ਹਜਾਰ ਦੀ ਨਗਦ  ਰਾਸੀ

BY admin / June 10, 2021
ਭਿੱਖੀਵਿੰਡ ਖਾਲੜਾ 10/ ਜੂਨ (ਨੀਟੂ ਅਰੋੜਾ ਜਗਤਾਰ ਸਿੰਘ)  ਬੀਤੇ ਕੱਲ ਅਕਾਲੀ ਪੱਤਿ੍ਰਕਾ ਅਖਬਾਰ ਵਲੋ ਪਿੰਡ ਮੰਮਣਕੇ ਦੇ ਇਕ ਗਰੀਬ ਪਰਿਵਾਰ ਦੀ ਲੜਕੀ ਦੇ ਅਨੰਦ ਕਾਰਜ ਦੀ ਖਬਰ ਪ੍ਮੁਖਤਾ ਨਾਲ ਪ੍ਕਾਸਿਤ ਹੋਣ ਤੋ ਬਾਅਦ ਖਬਰ ਨੂੰ ਦੇਖਦਿਆ ਐਸ ਡੀ ਐਮ ਪੱਟੀ ਨੇ ਮੀਰੀ ਪੀਰੀ ਸੇਵਾ ਸੋਸਾਇਟੀ ਦੇ ਸੇਵਾਦਾਰ ਸਮਾਜਸੇਵੀ ਵੀਰ  ਸਰਵਨ ਸਿੰਘ ਦਿਆਲਪੁਰਾ ਹਰਚਰਨ ਸਿੰਘ ਮਰਗਿੰਦਪੁਰਾ ਰਾਹੀ ਪੰਜ ਹਜਾਰ ਰੁਪਏ ਦੀ ਨਗਦ ਰਾਸੀ ਭੇਜੀ  ਗਈ । ਇਸ ਮੌਕੇ ਇਹ ਰਾਸੀ ਲੋੜਵੰਦ ਲੜਕੀ ਦੀ ਮਾਤਾ ਸਰਨਜੀਤ ਕੌਰ ਦੇ ਹਵਾਲੇ ਕੀਤੀ ਗਈ । ਇਸ ਮੌਕੇ  ਐਸ ਡੀ ਐਮ ਰਜੇਸ ਕੁਮਾਰ  ਪੱਟੀ ਅਤੇ ਅਦਾਰਾ ਲੋਕ ਭਲਾਈ ਦਾ ਸੁਨੇਹਾ ਅਖਬਾਰ ਟੀਮ ਦਾ ਧੰਨਵਾਦ ਕਰਦਿਆ   ਕਿਹਾ ਕਿ ਸਿਰਫ ਅਨੰਦ ਕਾਰਜ ਵਿਚ ਛੇ ਦਿੰਨ ਬਾਕੀ ਹਨ ਅਸੀ ਇਹੋ ਸਮਾਜਸੇਵੀ ਵੀਰ ਵੀਰਾ ਦਾ ਧੰਨਵਾਦ ਕਰਦੇ ਹਾ ਜਿੰਨਾ ਨੇ ਸਾਡੀ ਲੋੜ ਵੇਲੇ ਬਾਹ ਫੜੀ ਹੈ ।