ਰਜਿ: ਨੰ: PB/JL-124/2018-20
RNI Regd No. 23/1979

ਕਾਲੇ ਖੇਤੀ ਕਾਨੂੰਨਾਂ ਨੂੰ  ਤੁਰੰਤ ਰੱਦ ਕਰੇ ਮੋਦੀ ਸਰਕਾਰ 
 
BY admin / June 10, 2021
ਜੁਗਿਆਲ ਸਾਹਪੁਰ ਕੰਢੀ, 10 ਜੂਨ-(ਸੁੱਖਵਿੰਦਰ  ਜੰਡੀਰ)ਕਰਾਂਤੀਕਾਰੀ ਨੌਜਵਾਨ ਕਿਸਾਨ ਸਭਾ  ਦੇ ਜੁਝਾਰੂ  ਸਾਥੀਆਂ ਵਲੋਂ  ਸ਼੍ਰੀ  ਰਵਿੰਦਰ ਰਿੱਕੀ ਪਰਧਾਨ  ਅਤੇ ਸਕੱਤਰ ਤੇਗ ਅਲੀ  ਦੀ ਰਹਿਨੁਮਾਈ ਹੇਠ  ਕੋਵਿਡ ਦੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਤੇ ਮਾਸਕ  ਪਹਿਨ ਕੇ ਇਕ ਮੀਟਿੰਗ ਕੀਤੀ  ਜਿਸ ਵਿਚ ਨੌਜਵਾਨ  ਕਿਸਾਨ  ਅਤੇ ਵਿਧਾਨ ਸਭਾ ਹਲਕਾ ਇਨਚਾਰਜ ਸ਼੍ਰੀ ਅਮਿਤ  ਸਿੰਘ ਮੰਟੂ  ਉਚੇਚੇ ਰੂਪ ਵਿਚ ਪੁਜੇ ਉਨਾਂ  ਨੌਜਵਾਨ ਕਿਸਾਨਾਂ  ਨੂੰ  ਸੰਬੋਧਨ ਕਰਦਿਆਂ ਕਿਹਾ ਕਿ  ਅਜ ਦੀ ਮੀਟਿੰਗ ਵਿਚ ਇਹ ਮਤਾ ਪਾਸ ਕਰਦੇ ਹਾਂ ਕਿ ਕੇਦਰ ਦੀ ਤਾਨਾਸ਼ਾਹ ਮੋਦੀ ਸਰਕਾਰ  ਤੁਰੰਤ ਕਾਲੇ ਖੇਤੀ ਕਾਨੂੰਨਾਂ  ਤੇ ਬਿਜਲੀ ਸੋਧ ਬਿੱਲ  ਨੂੰ  ਰੱਦ ਕਰੇ  ਉਨਾਂ  ਦਸਿਆ ਕਿ ਕਰਾਂਤੀਕਾਰੀ  ਨੌਜਵਾਨ ਕਿਸਾਨ ਸਭਾ  ਦੇ ਇਨਕਲਾਬੀ ਸਾਥੀ ਪਠਾਨਕੋਟ  ਅਤੇ ਸੁਜਾਨਪੁਰ  ਹਲਕੇ ਦੇ  ਹਰ ਪਿੰਡ ਵਿਚ ਘਰ ਘਰ ਜਾ ਕੇ   ਜਨ ਗਣ ਮਨ ਨੂੰ  ਕਿਸਾਨਾ ਮਜਦੂਰਾਂ ਮੁਲਾਜਮਾਂ  ਤੇ ਮਧ ਵਰਗ ਲਈ ਮਾਰੂ ਤੇ ਖਤਰਨਾਕ  ਖੇਤੀ ਕਾਨੂੰਨਾ ਖਿਲਾਫ ਲਾਮਬੰਦ ਕਰ ਰਹੇ ਹਨ ਸ਼੍ਰੀ  ਮੰਟੂ ਨੇ  ਕੇਂਦਰ ਸਰਕਾਰ ਤੇ ਵਰਦਿਆਂ ਕਿਹਾ ਕਿ ਪਿਛਲੇ 6 ਮਹੀਨਿਆਂ  ਵਿਚ  ਸੈਕੜੇ ਹੀ  ਕਿਸਾਨ   ਅਜਾਦੀ ਦੀ ਦੂਜੀ ਲੜਾਈ  ਇਸ ਕਿਸਾਨ  ਅੰਦੋਲਨ  ਵਿਚ ਸ਼ਹੀਦ ਹੋ ਚੁੱਕੇ ਹਨ  ਪਰ ਕੇਂਦਰ ਸਰਕਾਰ ਸ਼ਰੇਆਮ  ਕਾਰਪੋਰੇਟ ਘਰਾਣਿਆਂ ਦੇ ਹਕ ਵਿਚ  ਭੁਗਤ ਰਹੀ ਹੈ ਅਤੇ ਗਰੀਬ  ਮਜਦੂਰ  ਕਿਸਾਨ  ਸੜਕਾਂ  ਤੇ ਰੁਲ ਰਹੇ ਹਨ ਕਰਾਂਤੀਕਾਰੀ  ਨੌਜਵਾਨ ਕਿਸਾਨ ਸਭਾ ਕਿਸਾਨ ਸੰਘਰਸ਼ ਵਿਚ  ਤਨ ਮਨ ਧਨ ਨਾਲ ਸਹਿਯੋਗ ਅਤੇ ਸਮਰੱਥਨ  ਕਰਦੀ ਰਹੇਗੀ ਇਸ ਮੌਕੇ ਸ਼੍ਰੀ  ਅਮਿਤ ਸਿੰਘ ਮੰਟੂ  ਅਤੇ ਉਨਾਂ  ਦੇ ਨੌਜਵਾਨ ਕਿਸਾਨ  ਸਾਥੀਆਂ ਵਲੋਂ ਕਰੋਨਾ ਮਹਾਂਮਾਰੀ ਦੇ ਦੌਰਾਨ ਵੀ  ਕਿਸਾਨ ਅੰਦੋਲਨ ਦੀ ਸ਼ਾਨਦਾਰ  ਰਿਪੋਰਟਿੰਗ  ਕਰਨ ਵਾਲੇ ਪਤਰਕਾਰ ਭਾਈਚਾਰੇ ਦੇ ਮਹਾਨਾਇਕਾਂ ਦਾ ਸਨਮਾਨ  ਗੁਰੂ ਮਹਾਰਾਜ ਜੀ ਦਾ ਸਿਰੋਪਾ ਅਤੇ ਸਮਰਿਤੀ ਚਿੰਨ ਭੇਂਟ ਕਰਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਕੀਤਾ  
ਉਨ੍ਹਾਂ  ਪਤਰਕਾਰ  ਭਾਈਚਾਰੇ  ਦੀ ਬਹਾਦਰੀ ਦੀ ਸ਼ਲਾਘਾ ਕਰਦਿਆਂ  ਕਿਹਾ ਕਿ ਕਿਸਾਨ  ਸੰਘਰਸ਼  ਦੀ ਦਿਨ ਰਾਤ ਇਮਾਨਦਾਰ  ਰਿਪੋਰਟਿੰਗ  ਕਰਕੇ ਪਤਰਕਾਰ ਵੀਰਾਂ  ਨੇ ਬਹਾਦਰੀ ਦੀ ਨਵੀਂ ਮਿਸਾਲ ਕਾਇਮ ਕੀਤੀ ਹੈ ਜਿਸ ਨੂੰ  ਦੇਸ਼ ਅਤੇ ਸਮਾਜ ਕਦੇ ਭੁੱਲਾ  ਨਹੀਂ ਸਕੇਗਾ ਅਜ ਕੇਦਰ ਦੀ ਮੋਦੀ ਸਰਕਾਰ ਕਿਸਾਨ  ਅੰਦੋਲਨ ਨੂੰ ਕੁਚਲਣ ਲਈ  ਨਿਧੜਕ ਪਤਰਕਾਰਾਂ  ਨੂੰ ਵੀ ਨਿਸ਼ਾਨਾ  ਬਣਾ ਰਹੀ ਹੈ ਜਿਸ ਨੂੰ ਦੇਸ਼ ਕਦੇ ਸਹਿਨ ਨਹੀ  ਕਰੇਗਾ ਲੋਕਤੰਤਰ  ਦੇ ਚੌਥੇ ਥੰਮ ਦੀ ਰਖਿਆ  ਹਰ ਕੁਰਬਾਨੀ  ਕਰਕੇ ਕਰ ਰਹੇ ਪਤਰਕਾਰ  ਵੀਰਾਂ  ਨੂੰ  ਸਲਾਮ ਹੈ