ਰਜਿ: ਨੰ: PB/JL-124/2018-20
RNI Regd No. 23/1979

ਵਿਗਿਆਪਨ ਵਿਭਾਗ ਦੇ ਟੈਕਸ ਰਿਕਵਰੀ ਨੋਟਿਸ ਪਾਉਣਗੇ ਭਾਜੜਾਂ
 
BY admin / June 10, 2021
ਅੰਮਿ੍ਰਤਸਰ, 10 ਜੂਨ (ਅਰਵਿੰਦਰ ਵੜੈਚ)- ਮਹਾਨਗਰ ਵਿਚ ਵਿਗਿਆਪਨ ਪਾਲਸੀ ਨੂੰ ਲੈ ਕੇ ਨਗਰ ਨਿਗਮ ਦੇ ਗੱਲੇ ਨੂੰ ਲੱਖਾਂ ਦਾ ਚੂੰਨਾ ਲਗਾਇਆ ਜਾ ਰਿਹਾ ਹੈ। ਜਿਥੇ ਟੈਕਸ ਚੋਰਾਂ ਵੱਲੋਂ ਟੈਕਸ ਅਦਾ ਨਹੀਂ ਕੀਤਾ ਜਾ ਰਿਹਾ ਹੈ ਉਥੇ ਪਿਛਲੇ ਸਮੇਂ ਦੌਰਾਨ ਟੈਕਸ ਜਮ੍ਹਾਂ ਕਰਵਾਉਣ ਵਾਲਿਆਂ ਨੂੰ ਚੋਰ ਮੌਰੀ ਰਸਤੇ ਦੱਸਦੇ ਹੋਏ ਟੈਕਸ ਨੂੰ ਬਚਾ ਕੇ ਕਾਫੀ ਹੱਦ ਤੱਕ ਪੈਸਾ ਨਿਜੀ ਜੇਬਾਂ ਤੱਕ ਪਹੁੰਚਾਇਆ ਗਿਆ। ਟੈਕਸ ਦੇ ਹੇਠਾਂ ਜਾਂਦੇ ਗਰਾਫ ਅਤੇ ਸਾਲਾਨਾ ਟਾਰਗੇਟ ਪੂਰਾ ਨਾ ਹੋਣ ਦੇ ਬਾਵਜੂਦ ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਨਗਰ ਨਿਗਮ ਕਮਿਸਨਰ ਵੱਲੋਂ ਵੀ ਕੋਈ ਸਖਤ ਕਦਮ ਨਹੀਂ ਉਠਾਏ ਗਏ। ਜਿਸ ਦੌਰਾਨ ਵਿਗਿਆਪਨ ਟੈਕਸ ਦੌਰਾਨ ਹੋਣ ਵਾਲੀ ਘਪਲੇਬਾਜੀ ਜੱਗ ਜਾਹਿਰ ਨਹੀ ਹੋ ਸਕੀ ਹੈ। ਇਸ ਸਬੰਧੀ ਮੇਅਰ ਅਤੇ ਕਮਿਸਨਰ ਵੱਲੋਂ ਸੀ ਬੀ ਆਈ ਜਾਂ ਵਿਜੀਲੈਂਸ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਹੈਰਾਨੀਜਨਕ ਨਤੀਜੇ ਜਨਤਾ ਸਾਹਮਣੇ ਜੱਗ-ਜਾਹਿਰ ਹੋਣਗੇ।  ਨਗਰ ਨਿਗਮ ਦੇ ਵਿਗਿਆਪਨ ਵਿਭਾਗ ਵਿੱਚ ਤਾਇਨਾਤ ਅਧਿਕਾਰੀ ਸੁਸਾਂਤ ਭਾਟੀਆ ਵੱਲੋਂ ਵਿਗਿਆਪਨ ਟੈਕਸਾਂ ਦਾ ਭੁਗਤਾਨ ਨਾ ਕਰਨ ਵਾਲਿਆਂ ਨੂੰ ਲਗਾਤਾਰ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਜਿਸ ਵਿੱਚ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਅਗਰ ਟੈਕਸ ਜਮਾਂ ਨਾ ਕਰਵਾਇਆ ਗਿਆ ਪੰਜਾਬ ਮਿਊਂਸੀਪਲ ਐਕਟ 1976 ਅਧੀਨ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸੁਸਾਂਤ ਭਾਟੀਆ ਵੱਲੋਂ ਡਾਇਰੀ ਨੰਬਰ 1639 ਮਿਤੀ 2 ਜੂਨ 2001 ਤਹਿਤ ਮਜੀਠਾ- ਫਤਿਹਗੜ੍ਹ ਚੂੜੀਆਂ ਚੌਂਕ ਬਾਈਪਾਸ ਸਥਿਤ ਮੈਟਰੋ ਮਾਲ (ਕੈਸ ਐਂਡ ਕੈਰੀ ਇੰਡੀਆ ਪ੍ਰਾਈਵੇਟ ਲਿਮਟਿਡ) ਨੂੰ ਨੋਟਿਸ ਜਾਰੀ ਕਰਦਿਆਂ ਸਾਲ 2018 ਤੋਂ ਲੈ ਕੇ 2022 ਤੱਕ ਦੇ ਚਾਰ ਸਾਲਾਂ ਦੇ ਸਲਾਨਾ ਵਗਿਆਪਣ ਟੈਕਸ 38 ਲੱਖ 19 ਹਜਾਰ 120 ਰੁਪਏ ਦੀ ਅਦਾਇਗੀ ਕਰਨ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਡਾਇਰੀ ਸੰਖਿਆ 145 , ਮਿਤੀ 7 ਜੂਨ 2021 ਤਹਿਤ ਸਰਕੂਲਰ ਰੋਡ ਸਥਿਤ ਇਨਔਕਸ ਲੀਸਿਉਰ ਲਿਮਟਿਡ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ। ਕਿਹਾ ਗਿਆ ਹੈ ਕਿ ਤੁਹਾਡੇ ਵੱਲੋਂ ਜੇਕਰ ਕੋਈ ਸੋਅ ਟੈਕਸ ਦੀ ਅਦਾਇਗੀ ਨਗਰ ਨਿਗਮ ਕੀਤੀ ਗਈ ਹੈ ਤਾਂ ਇਸ ਦੀ ਡਿਟੇਲ ਬਣਾ ਕੇ ਵਿਗਿਆਪਨ ਵਿਭਾਗ ਵਿਖੇ ਤਿੰਨ ਦਿਨਾਂ ਦੇ ਅੰਦਰ ਮੁਹਇਆ ਕਰਵਾਈ ਜਾਵੇ।    ਅਗਰ ਨਗਰ ਨਿਗਮ ਵੱਲੋਂ ਅਜਿਹੇ ਨੋਟਿਸ ਲਗਾਤਾਰ ਜਾਰੀ ਰੱਖੇ ਗਏ ਤਾਂ ਨਿਗਮ ਦੇ ਖਾਤੇ ਵਿਚ ਕਰੋੜਾਂ ਰੁਪਏ ਆਉਣ ਦੇ ਆਸਾਰ ਹੋਣਗੇ। ਵਿਗਿਆਪਨ ਵਿਭਾਗ ਦੇ ਅਧਿਕਾਰੀ ਨਾਲ ਮੇਅਰ ਅਤੇ ਕਮਿਸਨਰ ਟੈਕਸ ਦੀ ਰਕਮ ਨੂੰ ਲੈ ਕੇ ਕਿੰਨੇ ਕੁ ਹੋਰ ਨੋਟਿਸ ਜਾਰੀ ਕਰਦੇ ਜਾਂ ਕਰਵਾਉਂਦੇ ਹਨ। ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।