ਰਜਿ: ਨੰ: PB/JL-124/2018-20
RNI Regd No. 23/1979

ਪੰਜਾਬ ਐਸ ਸੀ ਕਮਿਸ਼ਨ ਨੇ ਡਿਵੀਜ਼ਨਲ ਕਮਿਸ਼ਨਰ ਫਿਰੋਜ਼ਪੁਰ ਨੂੰ ਸੌਂਪੀ ਜਾਂਚ

BY admin / June 10, 2021
ਪੰਜਾਬ ਐਸ ਸੀ ਕਮਿਸ਼ਨ ਨੇ ਡਿਵੀਜ਼ਨਲ ਕਮਿਸ਼ਨਰ ਫਿਰੋਜ਼ਪੁਰ ਨੂੰ ਸੌਂਪੀ ਜਾਂਚ
                       ਮਾਮਲਾ ਸੇਵਾਮੁਕਤ ਪਟਵਾਰੀ ਦੇ ਲਾਭ ਰੋਕਣ ਦਾ
ਬਠਿੰਡਾ,10 ਜੂਨ ( ਸੁਖਵਿੰਦਰ ਸਿੰਘ ਸਰਾਂ, ਗੋਬਿੰਦ ਬੀਬੀਵਾਲਾ ) ਪੰਜਾਬ ਰਾਜ ਐਸ ਸੀ ਕਮਿਸ਼ਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਨੇ ਪਹੁੰਚ ਕੇ ਦਲਿਤ ਪਰਿਵਾਰਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਉਨਾਂ ਸਬੰਧਿਤ ਅਧਿਕਾਰੀਆਂ ਨੂੰ ਲੋੜੀਂਦੇ ਆਦੇਸ਼ ਵੀ ਦਿੱਤੇ।   ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਸੇਵਾ ਮੁਕਤ ਪਟਵਾਰੀ ਨੇ ਫਾਜ਼ਲਿਕਾ ਪ੍ਰਸਾਸ਼ਨ ਤੇ ਭੇਦ ਭਾਵ ਕਰਨ ਅਤੇ ਵਿਭਾਗੀ ਲਾਭ ਨਾ ਦੇਣ ਦੀ ਸ਼ਿਕਾਇਤ ਪੰਜਾਬ ਰਾਜ ਐਸਸੀ ਕਮਿਸ਼ਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਕੋਲ ਕੀਤੀ ਹੈ। ਸਰਕਟ ਹਾਊਸ ਵਿਖੇ ਡਾ. ਸਿਆਲਕਾ ਨਾਲ ਕਈ ਪੀੜਤ ਦਲਿਤ ਪਰਿਵਾਰਾਂ ਨੇ ਮੁਲਾਕਾਤ ਕੀਤੀ ਅਤੇ ਆਪਣੀਆਂ ਮੁਸ਼ਕਿਲਾਂ ਤੋਂ ਉਨਾਂ ਨੂੰ ਜਾਣੂ ਕਰਵਾਇਆ।ਇਸ ਮੌਕੇ ਸ਼ਿਕਾਇਤ ਦੀ ਕਾਪੀ ਲੈ ਕੇ ਕਮਿਸ਼ਨ ਨੂੰ ਮਿਲਣ ਪਹੁੰਚੇ ਸ਼ਿਕਾਇਤ ਕਰਤਾ ਸਾਬਕਾ ਪਟਵਾਰੀ ਸ.ਮਨਜੀਤ ਸਿੰਘ ਪੁੱਤਰ ਪਿ੍ਰਥੀ ਸਿੰਘ ਮਕਾਨ ਨੰਬਰ 279, ਗਲੀ ਨੰ 7/ਸੀ ਅਬੋਹਰ ਰੋਡ ਸ੍ਰੀ ਮੁਕਤਸਰ ਸਾਹਿਬ ਨੇ ਕਾਪੀ ਕਮਿਸ਼ਨ ਦੇ ਮੈਂਬਰ ਡਾ. ਟੀਐਸ ਸਿਆਲਕਾ ਨੂੰ ਸੌਂਪਦਿਆਂ ਹੋਇਆ ਦੱਸਿਆ ਕਿ 31 ਅਗਸਤ 2019 ਦਾ ਮੈਂ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋਇਆ ਹਾਂ, ਪਰ ਅਜੇ ਤੱਕ ਡੀਸੀ ਦਫਤਰ ਫਾਜ਼ਲਿਕਾ ਨੇ ਮੈਂਨੂੰ ਬਣਦੇ ਵਿਭਾਗੀ ਲਾਭ ਨਹੀਂ ਦਿੱਤੇ ਹਨ।ਉਨਾਂ ਨੇ ਕਮਿਸ਼ਨ ਨੂੰ ਮਿਲਣ ਤੋਂ ਬਾਅਦ ਪ੍ਰੈਸ ਨੂੰ ਦੱਸਿਆ ਕਿ ਮੇਰੇ ਨਾਲ ਵਿਭਾਗੀ ਮਾਮਲੇ ਦੀ ਜਾਂਚ ਵਿੱਚ ਸ਼ਾਮਿਲ ਪਟਵਾਰੀ ਅਤੇ ਕਾਨੂੰਗੋ ਨੂੰ ਸਾਰੇ ਵਿਭਾਗੀ ਲਾਭ ਮਿਲ ਰਹੇ ਹਨ, ਪਰ ਮੈਨੂੰ ਮਹਿਕਮਾ ਸੇਵਾ ਮੁਕਤੀ ਤੋਂ ਬਾਦ ਮਿਲਣ ਵਾਲੇ ਲਾਭ ਦੇਣ ਤੋਂ ਟਾਲ ਮਟੋਲ ਕਰਦਾ ਆ ਰਿਹਾ ਹੈ।ਪਟਵਾਰੀ ਨੇ ਦੱਸਿਆ ਕਿ ਡੀਸੀ ਦਫ਼ਤਰ ਮੈਂਨੂੰ ਪੇਸ਼ੀ ‘ਤੇ ਬੁਲਾ ਲੈਦਾ ਹੈ, ਪਰ ਮੇਰੀ ਸੁਣਵਾਈ ਨਹੀਂ ਕਰ ਰਿਹਾ ਹੈ। ਇਸ ਦੌਰਾਨ ਡਾ. ਤਰਸੇਮ ਸਿੰਘ ਸਿਆਲਕਾ ਨੇ ਦੱਸਿਆ ਕਿ ਅੱਜ ਇਥੇ ਕਮਿਸ਼ਨ ਨੂੰ ਅਨੁਸੂਚਿਤ ਜਾਤੀ ਨਾਲ ਸਬੰਧਤ ਸਾਬਕਾ ਪਟਵਾਰੀ ਸ੍ਰ ਮਨਜੀਤ ਸਿੰਘ ਨੇ ਜੋ ਸ਼ਿਕਾਇਤ ਕਮਿਸ਼ਨ ਨੂੰ ਸੌਂਪੀ ਹੈ। ਉਸ ਵਿੱਚ ਜਾਤੀ ਭੇਦ ਭਾਵ ਦਾ ਵੀ ਜ਼ਿਕਰ ਕੀਤਾ ਗਿਆ ਹੈ। ਕਮਿਸ਼ਨ ਦੇ ਮੈਂਬਰ ਡਾ. ਸਿਆਲਕਾ ਨੇ ਦੱਸਿਆ ਕਿ 2019 ਤੋਂ ਆਪਣਾ ਹੱਕ ਪ੍ਰਾਪਤ ਕਰਨ ਲਈ ਆਪਣੇ ਹੀ ਸੀਨੀਅਰ ਅਫ਼ਸਰਾਂ ਦੇ ਦਫ਼ਤਰਾਂ ਦੇ ਚੱਕਰ ਕੱਢ ਰਿਹਾ ਹੈ। ਉਨਾਂ ਨੇ ਦੱਸਿਆ ਕਿ ਸਾਬਕਾ ਪੀੜਤ ਪਟਵਾਰੀ ਦੀ ਸ਼ਿਕਾਇਤ ਦੀ ਜਾਂਚ ਦਾ ਜਿੰਮਾ ਡਵੀਜਨ ਕਮਿਸ਼ਨਰ ਫਿਰੋਜ਼ਪੁਰ ਨੂੰ ਸੌਂਪਦਿਆਂ ਹੋਇਆਂ 30 ਜੂਨ 2021 ਨੂੰ ਕੀਤੀ ਗਈ ਜਾਂਚ ਦੀ ਸਟੇਟਸ ਰਿਪੋਰਟ ਭੇਜਣ ਲਈ ਲਿਖਿਆ ਜਾ ਚੁੱਕਾ ਹੈ।