ਰਜਿ: ਨੰ: PB/JL-124/2018-20
RNI Regd No. 23/1979

ਸਹਿਰ ਵਿੱਚ ਲੱਗੇ ਗੰਦਗੀ ਦੇ ਢੇਰਾਂ ਲਈ ਪੰਜਾਬ ਸਰਕਾਰ ਹੈ ਜੁੰਮੇਵਾਰ, ਸਫਾਈ ਕਰਮਚਾਰੀਆਂ ਦੀਆਂ ਮੰਗਾਂ ਬਿਲਕੁੱਲ ਜਾਇਜ ਹਨ:- ਸਤਨਾਮ ਸਿੰਘ ਜਲਵਾਹਾ
 
BY admin / June 10, 2021
ਨਵਾਂਸਹਿਰ 10 ਜੂਨ (   ਚਰਨਦੀਪ ਸਿੰਘ ਰਤਨ ) ਅੱਜ ਆਮ ਆਦਮੀ ਪਾਰਟੀ ਹਲਕਾ ਨਵਾਂਸਹਿਰ ਦਾ ਇੱਕ ਵਫਦ ਨਗਰ ਕੌਂਸਲ ਨਵਾਂਸਹਿਰ ਦੇ ਦਫਤਰ ਵਿਚ ਪਿਛਲੇ 27 ਦਿਨਾਂ ਤੋਂ ਲਗਾਤਾਰ ਹੜਤਾਲ ਉਤੇ ਬੈਠੇ ਸਫਾਈ ਕਰਮਚਾਰੀਆਂ ਦੀਆਂ ਸਾਰੀਆਂ ਜਾਇਜ ਮੰਗਾਂ ਦਾ ਸਮਰਥਨ ਕਰਨ ਲਈ ਵਿਸੇਸ ਤੌਰ ਤੇ ਪਹੁੰਚਿਆ। ਇਸ ਮੌਕੇ ਯੂਥ ਵਿੰਗ ਪੰਜਾਬ ਦੇ ਸੂਬਾ ਸੰਯੁਕਤ ਸਕੱਤਰ ਸਤਨਾਮ ਸਿੰਘ ਜਲਵਾਹਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ ਬੇਹੱਦ ਦੁੱਖੀ ਅਤੇ ਪ੍ਰੇਸਾਨ ਹੈ। ਸਫਾਈ ਕਰਮਚਾਰੀਆਂ ਦੀਆਂ ਸਾਰੀਆਂ ਮੰਗਾਂ ਬਿਲਕੁੱਲ ਜਾਇਜ ਹਨ ਅਤੇ ਪੰਜਾਬ ਸਰਕਾਰ ਨੂੰ ਤੁਰੰਤ ਇਹ ਸਾਰੀਆਂ ਮੰਗਾਂ ਮੰਨਕੇ ਜਿਥੇ ਇਨ੍ਹਾਂ ਸਫਾਈ ਕਰਮਚਾਰੀਆਂ ਦੀ ਬਾਂਹ ਫੜਨੀ ਚਾਹੀਦੀ ਹੈ ਉਥੇ ਕਰੋਨਾ ਕਾਲ ਦੌਰਾਨ ਪੰਜਾਬ ਦੇ ਸਾਰੇ ਸਹਿਰਾਂ ਵਿੱਚ ਫੈਲੀ ਗੰਦਗੀ ਨੂੰ ਵੀ ਤੁਰੰਤ ਸਾਫ ਕਰਵਾਇਆ ਜਾਵੇ। ਇਸ ਮੌਕੇ ਇਸਤਰੀ ਵਿੰਗ ਦੀ ਜਲ੍ਹਿਾ ਪ੍ਰਧਾਨ ਰਾਜਦੀਪ ਸਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਾਰੇ ਸਫਾਈ ਕਰਮਚਾਰੀਆਂ ਨਾਲ ਮੋਢੇ ਨਾਲ ਮੋਢਾ ਲਾਕੇ ਖੜ੍ਹੀ ਹੈ ਅਤੇ ਖੜੀ ਰਹੇਗੀ।  ਗਗਨ ਅਗਨੀਹੋਤਰੀ ਨੇ ਕਿਹਾ ਕਿ ਸਾਰਾ ਸਹਿਰ ਇਨ੍ਹਾਂ ਸਫਾਈ ਸੈਨਿਕਾਂ ਦੇ ਨਾਲ ਇਸ ਕਰਕੇ ਚਟਾਨ ਵਾਂਗ ਖੜ੍ਹਾ ਹੈ ਕਿਉਂਕਿ ਇਨ੍ਹਾਂ ਸਾਰੇ ਸਫਾਈ ਸੈਨਿਕਾਂ ਦੀਆਂ ਸਾਰੀਆਂ ਮੰਗਾਂ ਬਿਲਕੁੱਲ ਜਾਇਜ ਹਨ ਇਸ ਲਈ ਅੱਜ ਹਰ ਸਹਿਰ ਵਾਸੀ ਹਰ ਤਰ੍ਹਾਂ ਨਾਲ ਇਨ੍ਹਾਂ ਕਰਮਚਾਰੀਆਂ ਨਾਲ ਖੜਾ ਹੈ। ਇਸ ਮੌਕੇ ਸਤਨਾਮ ਸਿੰਘ ਜਲਵਾਹਾ ਨੇ ਸਾਰੇ ਸਫਾਈ ਕਰਮਚਾਰੀਆਂ ਨੂੰ  ਵਿਸਵਾਸ ਦਵਾਂਉਦਿਆਂ ਕਿਹਾ ਕਿ ਅਸੀਂ ਪਹਿਲਾਂ ਤਾਂ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦੇ ਹਾਂ ਕਿ ਉਹ ਤੁਰੰਤ ਇਨ੍ਹਾਂ ਸਾਰੇ ਸਫਾਈ ਸੈਨਿਕਾਂ ਨੂੰ ਪੱਕੇ ਕਰਕੇ ਇਨ੍ਹਾਂ ਦੀ ਤਨਖਾਹ ਵਧਾਈ ਜਾਵੇ ਅਤੇ ਜੇਕਰ ਪੰਜਾਬ ਸਰਕਾਰ ਇਨ੍ਹਾਂ ਸਫਾਈ ਕਰਮਚਾਰੀਆਂ ਦੀਆਂ ਜਾਇਜ ਮੰਗਾਂ ਨਹੀਂ ਮੰਨਦੀ ਤਾਂ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਰੇ ਸਾਥੀ ਡੱਟਕੇ ਝਾੜੂ ਦਾ ਸਾਥ ਦੇਣ ਤਾਂ ਜੋ ਦਿੱਲੀ ਵਾਂਗ ਸਾਰੇ ਸਫਾਈ ਕਰਮਚਾਰੀਆਂ ਨੂੰ ਪੱਕੇ ਕਰਕੇ ਵਾਜਿਬ ਤਨਖਾਹ ਵੀ ਵਧਾਈ ਜਾਵੇਗੀ ਅਤੇ ਸਾਰੇ ਨੂੰ ਪੱਕੇ ਵੀ ਕੀਤਾ ਜਾਵੇਗਾ।
 
ਇਸ ਦੀ ਜਾਣਕਾਰੀ ਚੰਦਰ ਮੋਹਨ ਜੇਡੀ ਜਿਲ੍ਹਾ ਮੀਡੀਆ ਪ੍ਰਧਾਨ ਨੇ ਮੀਡੀਆ ਨੂੰ ਦਿੱਤੀ। ਇਸ ਮੌਕੇ ਯੂਥ ਵਿੰਗ ਦੇ ਜਲ੍ਹਿਾ ਪ੍ਰਧਾਨ ਮਨਦੀਪ ਸਿੰਘ ਅਟਵਾਲ , ਕਿਸਾਨ ਵਿੰਗ ਦੇ ਜਲ੍ਹਿਾ ਪ੍ਰਧਾਨ ਸੁਰਿੰਦਰ ਸਿੰਘ ਸੰਘਾ, ਬਲਾਕ ਪ੍ਰਧਾਨ ਤਜਿੰਦਰ ਤੇਜਾ,ਇਸਤਰੀ ਵਿੰਗ ਦੀ ਜਲ੍ਹਿਾ ਸਕੱਤਰ ਮੈਡਮ ਰਾਜ ਰਾਣੀ, ਚਰਨਜੀਤ ਕਟਾਰੀਆ, ਲੱਡੂ ਮਹਾਲੋਂ, ਰਕੇਸ ਚੈਂਬਰ, ਭਗਵਾਨ ਦਾਸ, ਅਸੋਕ ਕੁਮਾਰ ਆਦਿ ਸਾਥੀ ਹਾਜਰ ਸਨ।