ਰਜਿ: ਨੰ: PB/JL-124/2018-20
RNI Regd No. 23/1979

ਜ਼ਮੀਨ ਨੂੰ ਲੈ ਕੇ ਦੋ ਸਕੇ ਭਰਾ ਤਾਏ - ਚਾਚੇ ਦੇ ਲੜਕਿਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਡੇਰੇ ਦੇ ਘਰ ਅੰਦਰ ਦਾਖਿਲ ਹੋ ਕੇ ਕਾਤਲਾਨਾ ਹਮਲਾ ਕਰਕੇ ਰਫੂ ਚੱਕਰ 

BY admin / June 10, 2021
ਨੂਰਮਹਿਲ 10 ਜੂਨ ( ਨਰਿੰਦਰ ਭੰਡਾਲ ) ਕੁਲਵਿੰਦਰ ਸਿੰਘ ਅਤੇ ਰਛਪਾਲ  ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਗੁੰਮਟਾਲਾ ਤਹਿਸੀਲ ਫਿਲੌਰ ਥਾਣਾ ਬਿਲਗਾ ਜਿਲਾ ਜਲੰਧਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੈ ਕਿ 7 ਜੂਨ 2021 ਸ਼ਾਮ ਕਰੀਬ 6.20 ਦੇ ਕਰੀਬ ਜ਼ਮੀਨੀ ਦਾ ਰੌਲਾ ਨੂੰ ਲੈ ਕੇ ਡੇਰੇ ਤੇ ਪੰਚਾਇਤ ਨੇ ਦੋਨੋਂ ਧਿਰਾਂ ਨੂੰ ਬੁਲਾਇਆ ਗਿਆ। ਜਦੋਂ ਪੰਚਾਇਤ ਵਿਚ ਕੁਲਵਿੰਦਰ ਸਿੰਘ ਅਤੇ ਰਛਪਾਲ ਸਿੰਘ ਦੇ ਤਾਇਆ ਦੇ ਘਰ ਦੀਆਂ ਨੂੰ ਪੰਚਾਇਤ ਬਲਵੀਰ ਸਿੰਘ ਪੁੱਤਰ ਉਜਾਗਰ ਸਿੰਘ ਅਤੇ ਦਿਲਬਾਗ ਸਿੰਘ ਅਤੇ ਉਸ ਦੇ ਲੜਕੇ ਜਤਿੰਦਰ ਸਿੰਘ ਪੁੱਤਰ ਦਿਲਬਾਗ ਸਿੰਘ , ਲੱਖੀ ਪੁੱਤਰ ਦਿਲਬਾਗ ਸਿੰਘ ਅਤੇ ਹਰਮਨ ਪੁੱਤਰ ਗੁਰਦੀਪ ਸਿੰਘ ਬੁਲਾਇਆ ਗਿਆ ਜਦੋਂ ਇੱਕ ਦੂਜੇ ਦੀ ਗੱਲਬਾਤ ਸੁਣੀ ਤਾਂ ਗੱਲਬਾਤ ਰਾਜੀਨਾਮੇ ਤੱਕ ਪਹੁੰਚ ਗਈ। ਜੋ ਸਾਡੇ ਭਤੀਜੇ ਨਾਲ ਫੋਰ ਚੋਨਰ ਗੱਡੀ ਪੀ.ਬੀ.37-ਐਚ-0054 ਵਿਚ ਬੈਠ ਕੇ ਪਿੰਡ ਸਰੀਂਹ ਦੇ ਰਹਿਣ ਵਾਲਾ ਸਿਮਰਨ ਉਰਫ ਕਾਲਾ ਪੁੱਤਰ ਭੰਮਾ 20-22 ਅਣਪਛਾਤੇ ਵਿਅਕਤੀਆਂ ਅਤੇ ਮੋਟਰਸਾਈਕਲਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਸਾਡੇ ਡੇਰੇ ਦੇ ਘਰ ਅੰਦਰ ਵੜਕੇ ਕਿ੍ਰਪਾਨਾਂ ਨਾਲ ਗੇਟ ਤੋੜਿਆ ਤੇ ਕੋਠੇ ਉੱਪਰ ਚੜ੍ਹਕੇ ਇੱਟਾਂ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਸਾਡੇ ਘਰ ਦੇ ਅੰਦਰ ਖੜ੍ਹਾ ਮੋਟਰਸਾਈਕਲ ਭੰਨ ਤੋੜ ਕੀਤੀ ਤੇ ਮੇਰੇ ਬੇਟੇ ਗੁਰਪ੍ਰੀਤ ਸਿੰਘ ਪੁੱਤਰ ਰਸ਼ਪਾਲ ਅਤੇ ਦਵਿੰਦਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਬੇਟਾ ਪੁੱਤਰ ਕੁਲਵਿੰਦਰ ਸਿੰਘ ਉੱਪਰ ਕਾਤਲਾਨਾ ਹਮਲਾ ਕਰਕੇ ਕਰਕੇ ਰਫੂ ਚੱਕਰ ਹੋ ਗਏ। ਅਸੀਂ ਦੋਨੋਂ ਲੜਕੇ ਦਵਿੰਦਰ ਸਿੰਘ ਅਤੇ ਗੁਰਪ੍ਰੀਤ ਨੂੰ ਜਖ਼ਮੀ ਹਾਲਤ ਵਿਚ ਬਿਲਗਾ ਸਿਵਲ ਹਸਪਤਾਲ ਦਾਖਿਲ ਕਰਵਾਇਆ ਗਿਆ। ਇਨਾਂ ਦੀ ਜਿਆਦਾ ਹਾਲਤ ਹੋਣ ਕਰਕੇ ਸਿਵਲ ਹਸਪਤਾਲ ਬਿਲਗਾ ਤੋਂ ਜਲੰਧਰ ਰੈਫਰ ਕਰ ਦਿੱਤਾ ਗਿਆ। ਇਸ ਸੂਚਨਾਂ ਤਰੁੰਤ 181 ਤੇ ਵੀ ਦਿੱਤੀ ਗਈ। ਬਿਲਗਾ ਪੁਲਿਸ ਨੇ ਤਰੁੰਤ ਮੌਕਾ ਵੇਖਿਆ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁੱਖੀ ਹਰਦੀਪ ਸਿੰਘ ਮਾਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਹੈ ਕਿ ਇਸ ਇਨਕੁਆਰੀ ਕਰ ਰਹੇ ਹਾਂ ਜੋ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।