ਰਜਿ: ਨੰ: PB/JL-124/2018-20
RNI Regd No. 23/1979

ਕਿਸੇ ਦਲਿਤ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਵੇ  -  ਸੁਰਜੀਤ ਥਾਪਰ
 
BY admin / June 10, 2021
ਜਲੰਧਰ 10 ਜੂਨ ( ਜੇ.ਐੱਸ. ਸੋਢੀ ) ਸਥਾਨਕ ਪ੍ਰੈਸ ਕਲੱਬ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ  ਅੰਬੇਡਕਰ ਸਮਾਜ ਸੈਨਾ ਦੇ ਪ੍ਰਧਾਨ ਸ੍ਰੀ ਸੁਰਜੀਤ ਸਿੰਘ ਥਾਪਰ ਨੇ ਕਿਹਾ ਕਿ ਪੰਜਾਬ ਵਿੱਚ ਦਲਿਤ ਭਾਈਚਾਰੇ ਦੀ 32 % ਦੇ ਕਰੀਬ ਵੋਟ ਹੈ ਅਤੇ ਵੱਖ - ਵੱਖ ਸਿਆਸੀ ਪਾਰਟੀਆ ਦਲਿਤ ਵੋਟ ਬੈਂਕ ਨਾਲ ਹੀ ਸਰਕਾਰ ਬਣਾਉਂਦੀਆ ਹਨ ।  ਇਸਦੇ ਬਾਵਜੂਦ ਵੀ ਅੱਜ ਤੱਕ ਨਾ ਤੇ ਕਿਸੇ ਦਲਿਤ ਨੂੰ ਪੰਜਾਬ ਦਾ ਮੁੱਖ ਮੰਤਰੀ ਅਤੇ ਨਾ ਹੀ ਉਪ ਮੁੱਖ ਮੰਤਰੀ ਬਣਾਇਆ ਗਿਆ ਹੈ । ਉਨ੍ਹਾਂ ਕਿਹਾ ਕਿ ਸਾਡਾ ਮਕਸਦ ਸਰਕਾਰ ਵਿੱਚ ਐਮ.ਐਲ.ਏ. ਜਾਂ ਬੋਰਡ ਕਾਰਪੋਰੇਸਨਾਂ ਵਿੱਚ ਚੇਅਰਮੈਨ ਜਾਂ ਮੈਂਬਰ ਲੱਗਣਾ ਨਹੀਂ ਸਗੋਂ ਦਲਿਤ ਸਮਾਜ ਵਿੱਚੋਂ ਕਿਸੇ ਇੱਕ ਨੁਮਾਇੰਦੇ ਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਉਣਾ ਹੈ ਅਤੇ ਉਨ੍ਹਾਂ ਕਿਹਾ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਦਲਿਤ ਭਾਈਚਾਰੇ ਨੂੰ ਰਾਜਨੀਤਿਕ ਅਤੇ ਧਾਰਮਿਕ ਪੱਖੋਂ ਕਮਜੋਰ ਕੀਤਾ ਜਾ ਰਿਹਾ ਹੈ , ਪੰਜਾਬ ਸਰਕਾਰ ਨੇ ਭਗਵਾਨ ਵਾਲਮੀਕਿ ਆਸਰਮ ਦੀ ਦੇਖ - ਰੇਖ ਨੂੰ ਆਪਣੇ ਹੱਥਾਂ ਵਿੱਚ ਰੱਖਿਆ ਹੈ ਜਦਕਿ ਇਹ ਸਾਰੀ ਦੇਖਰੇਖ ਵਾਲਮੀਕਿ ਸੰਤ ਸਮਾਜ ਨੂੰ ਸੌਂਪ ਦੇਣੀ ਚਾਹੀਦੀ ਹੈ । ਇਸ ਮੌਕੇ ਕਿ੍ਰਸਚਨ ਭਾਈਚਾਰੇ ਵੱਲੋਂ ਗੱਲ ਕਰਦਿਆ ਪਾਸਟਰ ਜੇ ਐਨ . ਬਾਜਵਾ ਨੇ ਕਿਹਾ ਕਿ ਪਿਛਲੇ ਕਰੀਬ ਡੇਢ ਸਾਲ ਤੋਂ ਸਾਰੀਆ ਚਰਚਾਂ ਬੰਦ ਪਈਆ ਹਨ ਕਿਉਂਕਿ ਸਰਕਾਰ ਨੇ ਹਮੇਸਾ ਹੀ ਕਿ੍ਰਸਚਨ ਭਾਈਚਾਰੇ ਨਾਲ ਮਤਰਈ ਮਾਵਾਂ ਵਾਲਾ ਵਤੀਰਾ ਅਪਨਾਇਆ ਹੈ ਅਤੇ ਹਮੇਸਾ ਹੀ ਕਿ੍ਰਸਚਨ ਭਾਈਚਾਰੇ ਦੀ ਆਵਾਜ ਨੂੰ ਦਬਾਉਣ ਦੀ ਕੋਸਸਿ ਕੀਤੀ ਹੈ । ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਾਰੀਆ ਚਰਚਾਂ ਪਹਿਲਾਂ ਵਾਂਗ ਖੋਲ੍ਹਿਆ ਜਾਣ ਨਹੀਂ ਤਾਂ ਆਉਣ ਵਾਲੇ ਇਲੈਕਸਨਾਂ ਵਿੱਚ ਇਸਦਾ ਖਾਮਿਆਜਾ ਸਰਕਾਰ ਭੁਗਤਣ ਲਈ ਤਿਆਰ ਰਹੇ । ਸੁਰਜੀਤ ਥਾਪਰ ਨੇ ਕਿਹਾ ਕਿ ਅੰਬੇਡਕਰ ਸਮਾਜ ਸੈਨਾ ਜਿਨੀ ਦੇਰ ਤੱਕ ਦਲਿਤ ਭਾਈਚਾਰੇ ਵਿੱਚ ਮੁੱਖ ਮੰਤਰੀ ਅਤੇ ਕਿ੍ਰਸਚਨ ਭਾਈਚਾਰੇ ਨੂੰ ਕੈਬਿਨੇਟ ਰੈਂਕ ਨਹੀਂ ਮਿਲਦਾ ਅਤੇ ਸਕੂਲਾਂ ਵਿੱਚ ਭਗਵਾਨ ਸ੍ਰੀ ਵਾਲਮੀਕਿ ਅਤੇ ਪ੍ਰਭੂ ਯਿਸੂ ਮਸੀਂਹ ਅਤੇ ਹਜਰਤ ਮੁੰਹਮਦ ਜੀ , ਬਾਬਾ ਜੀਵਨ ਸਿੰਘ ਜੀ ਦਾ ਇਤਹਾਸ ਸਕੂਲਾਂ ਵਿੱਚ ਨਹੀਂ ਪੜਾਇਆ ਜਾਂਦਾ ਉਨੀ ਦੇਰ ਤੱਕ ਅੰਬੇਡਕਰ ਸਮਾਜ ਸੈਣਾ ਸੰਘਰਸ ਕਰਦਾ ਰਹੇਗਾ । ਇਸ ਮੌਕੇ ਸ੍ਰੀ ਪੀਟਰ ਮਸੀਂਹ ਬੁਲੰਦਪੁਰ , ਹਰਵਿੰਦਰ ਸਿੰਘ ਭੱਟੀ , ਸੁਭਾਸ ਹੰਸ , ਜਤਿੰਦਰ ਹੰਸ ਹਾਜਰ ਸਨ।