ਰਜਿ: ਨੰ: PB/JL-124/2018-20
RNI Regd No. 23/1979

ਕੀ ਮੈਂ ਅਫਗਾਨਿਸਤਾਨ ਦੇ ਰਾਸ਼ਟਰਪਤੀ ਨੂੰ ਮਿਲਿਆ? ਮਮਤਾ ਬੈਨਰਜੀ ਨਾਲ ਮੀਟਿੰਗ ਦੇ ਸਵਾਲ ’ਤੇ ਭੜਕੇ ਰਾਕੇਸ਼ ਟਿਕੈਤ
 
BY admin / June 10, 2021
ਨਵੀਂ ਦਿੱਲੀ/ਗਾਜੀਆਬਾਦ, 10 ਜੂਨ, (ਯੂ.ਐਨ.ਆਈ.)- ਤਿੰਨੋਂ ਕੇਂਦਰੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਦਾ ਪ੍ਰਦਰਸ਼ਨ 6 ਮਹੀਨਿਆਂ ਬਾਅਦ ਵੀ ਜਾਰੀ ਹੈ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਰਾਸਟਰੀ ਰਾਕੇਸ ਟਿਕੈਤ ਨੇ ਬੁੱਧਵਾਰ ਨੂੰ ਕੋਲਕਾਤਾ ‘ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਬਾਰੇ ਸਵਾਲ ਉੱਠਣੇ ਲਾਜਮੀ ਸੀ ਤੇ ਇਸ ‘ਤੇ ਕਿਸਾਨ ਆਗੂ ਰਾਕੇਸ ਟਿਕੈਤ ਭੜਕ ਗਏ। ਪੱਛਮੀ ਬੰਗਾਲ ਦੀ ਸੀਐਮ ਮਮਤਾ ਬੈਨਰਜੀ ਨਾਲ ਮੁਲਾਕਾਤ ਦੇ ਸਵਾਲ ‘ਤੇ ਰਾਕੇਸ ਟਿਕੈਤ ਨੇ ਨਾਰਾਜਗੀ ਜਾਹਿਰ ਕਰਦਿਆਂ ਕਿਹਾ ਕਿ ਮੈਂ ਸੀਐਮ ਨਾਲ ਮਿਲਿਆ ਨਾ ਕਿ ਪਾਰਟੀ ਮੁਖੀ ਨਾਲ। ਉਨ੍ਹਾਂ ਨੇ ਨਾਰਾਜਗੀ ਭਰੇ ਅੰਦਾਜ ‘ਚ ਕਿਹਾ ਕਿ ਕੀ ਮੈਂ ਅਫਗਾਨਿਸਤਾਨ ਦੇ ਰਾਸਟਰਪਤੀ ਨਾਲ ਮੁਲਾਕਾਤ ਕੀਤੀ? ਜਿਸ ਲਈ ਮੈਨੂੰ ਭਾਰਤ ਸਰਕਾਰ ਦੀ ਇਜਾਜਤ ਲੈਣੀ ਪਵੇ? ਸੀਐਮ ਮਮਤਾ ਬੈਨਰਜੀ ਨਾਲ ਮੁਲਾਕਾਤ ਨੂੰ ਲੈ ਕੇ ਉਠਣ ਵਾਲੇ ਸਵਾਲਾਂ ‘ਤੇ ਰਾਕੇਸ਼ ਟਿਕੈਤ ਨੇ ਕਿਹਾ ਕਿ ਕੀ ਸੀਐਮ ਨਾਲ ਮਿਲਣ ਲਈ ਵੀਜਾ ਦੀ ਜਰੂਰਤ ਹੁੰਦੀ ਹੈ? ਸਾਡੀਆਂ ਨੀਤੀਆਂ ਨੂੰ ਲੈ ਕੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮਿਲਣਗੇ। ਉਤਰਾਖੰਡ ‘ਚ ਭਾਜਪਾ ਦੀ ਸਰਕਾਰ ਹੈ ਤੇ ਪੰਜਾਬ ‘ਚ ਕਾਂਗਰਸ ਦੀ ਸਰਕਾਰ ਹੈ ਅਸੀਂ ਉਨ੍ਹਾਂ ਵੀ ਮਿਲਾਂਗੇ। ਜਕਿਰਯੋਗ ਹੈ ਕਿ ਬੁੱਧਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਸਾਰੇ ਸੂਬਾ ਸਰਕਾਰਾਂ ਨਾਲ ਉਨ੍ਹਾਂ ਦੇ ਅੰਦੋਲਨ ਨੂੰ ਸਮਰਥਨ ਕਰਨ ਦੀ ਮੰਗ ਕੀਤੀ ਹੈ। ਮੁਲਾਕਾਤ ਤੋਂ ਬਾਅਦ ਰਾਕੇਸ ਟਿਕੈਤ ਨੇ ਕਿਹਾ ਕਿ ਮੈਂ ਬੰਗਾਲ ਦੇ ਲੋਕਾਂ ਨੂੰ ਇੰਨੀ ਵੱਡੀ ਜਿੱਤ ਲਈ ਵਧਾਈ ਦਿੰਦਾ ਹਾਂ। ਮੈਂ ਸੀਐਮ ਮਮਤਾ ਬੈਨਰਜੀ ਦਾ ਧੰਨਵਾਦ ਕਰਦਾ ਹਾਂ। ਇਸ ਨਾਲ ਕਿਹਾ ਕਿ ਸਾਨੂੰ ਦਿੱਲੀ ‘ਚ ਚੱਲ ਰਹੇ ਕਿਸਾਨ ਅੰਦੋਲਨ ਲਈ ਬਿਹਤਰ ਤਾਲਮੇਲ ਦੀ ਲੋੜ ਹੈ। ਰਾਕੇਸ ਟਿਕੈਤ ਨੇ ਕਿਹਾ ਕਿ ਮਮਤਾ ਬੈਨਰਜੀ ਨੇ ਸਾਨੂੰ ਸਮਰਥਨ ਦਾ ਭਰੋਸਾ ਦਿੱਤਾ ਹੈ। ਉਸਨੇ ਕਿਹਾ ਕਿ ਅਸੀਂ ਮਮਤਾ ਦੀਦੀ ਨੂੰ ਬੇਨਤੀ ਕਰਨ ਆਏ ਹਾਂ ਕਿ ਤੁਸੀਂ ਵੱਡੇ ਦੁਸਮਣ ਨੂੰ ਹਰਿਆ ਹੈ। ਹੁਣ ਤੁਹਾਨੂੰ ਅਜਿਹਾ ਮਾਡਲ ਤਿਆਰ ਕਰਨਾ ਚਾਹੀਦਾ ਹੈ ਜਿਸਦਾ ਹਰ ਕੋਈ ਫਾਲੋ ਕਰੇ।