ਰਜਿ: ਨੰ: PB/JL-124/2018-20
RNI Regd No. 23/1979

ਬਿਹਾਰ ਦੇ ਬੈਂਕ ’ਚ ਹੋਈ ਵੱਡੀ ਡਕੈਤੀ, 1.19 ਕਰੋੜ ਰੁਪਏ ਲੁੱਟ ਕੇ ਫਰਾਰ ਹੋਏ ਲੁਟੇਰੇ
 
BY admin / June 10, 2021
ਵੈਸ਼ਾਲੀ (ਬਿਹਾਰ), 10 ਜੂਨ, (ਯੂ.ਐਨ.ਆਈ.)- ਲੁਟੇਰਿਆਂ ਦੇ ਹੌਸਲੇ ਅੱਜ-ਕੱਲ੍ਹ ਪੂਰੀ ਤਰ੍ਹਾਂ ਬੁਲੰਦ ਹੁੰਦੇ ਜਾ ਰਹੇ ਹਨ। ਪੁਲਿਸ ਦਾ ਕੋਈ ਖੌਫ਼ ਉਨ੍ਹਾਂ ਨੂੰ ਨਹੀਂ ਹੁੰਦਾ ਤੇ ਉਹ ਦਿਨ-ਦਿਹਾੜੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਹਨ। ਤਾਜ਼ਾ ਘਟਨਾ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਦੀ ਆ ਰਹੀ ਹੈ, ਜਿੱਥੇ ਲੁਟੇਰਿਆਂ ਨੇ ਬੈਂਕ ‘ਚੋਂ 1.19 ਕਰੋੜ ਰੁਪਏ ਦੀ ਵੱਡੀ ਡਕੈਤੀ ਨੂੰ ਅੰਜਾਮ ਦਿੱਤਾ ਤੇ ਹਵਾ ‘ਚ ਹਥਿਆਰ ਲਹਿਰਾਉਂਦੇ ਹੋਏ ਫਰਾਰ ਹੋ ਗਏ। ਵੈਸ਼ਾਲੀ ਜ਼ਿਲ੍ਹੇ ਦੇ ਹਾਜੀਪੁਰ ‘ਚ ਸਥਿਤ ਐਚਡੀਐਫਸੀ ਬੈਂਕ ਦੀ ਬ੍ਰਾਂਚ ਵਿੱਚ ਵਾਪਰੀ ਇਸ ਘਟਨਾ ਕਾਰਨ ਇਲਾਕੇ ਵਿੱਚ ਹੜਕੰਪ ਮਚ ਗਿਆ। ਪੁਲਿਸ ਨੇ ਨਾਕਾਬੰਦੀ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲਾਂ ‘ਤੇ ਸਵਾਰ ਪੰਜ ਬਦਮਾਸ਼ਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਜਾਣਕਾਰੀ ਮੁਤਾਬਕ ਬੈਂਕ ਖੁੱਲ੍ਹਣ ਮਗਰੋਂ ਕੁਝ ਦੇਰ ਬਾਅਦ ਹੀ ਬਦਮਾਸ਼ ਬ੍ਰਾਂਚ ਵਿੱਚ ਵੜ ਗਏ। ਉਨ੍ਹਾਂ ਨੇ ਹਥਿਆਰਾਂ ਦੀ ਨੋਕ ‘ਤੇ ਸਾਰੇ ਕਰਮਚਾਰੀਆਂਨੂੰ ਬੰਧਕ ਬਣਾ ਲਿਆ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕੁੱਲ ਪੰਜ ਬਦਮਾਸਾਂ ਨੇ ਇਸ ਲੁੱਟ ਨੁੰ ਅੰਜਾਮ ਦਿੱਤਾ। ਜਦੋਂ ਲੁਟੇਰੇ ਫਰਾਰ ਹੋ ਗਏ ਤਾਂ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਇਸ ਸਨਸਨੀਖੇਜ ਵਾਰਦਾਤ ਤੋਂ ਬਾਰਅਦ ਐਚਡੀਐਫਸੀ ਬੈਂਕ ਦੀ ਬ੍ਰਾਂਚ ਦੇ ਮੁੱਖ ਗੇਟ ਨੂੰ ਬੰਦ ਕਰ ਦਿੱਤਾ ਗਿਆ। ਨਾਲ ਹੀ ਮੀਡੀਆ ਦੀ ਐਂਟਰੀ ‘ਤੇ ਵੀ ਪਾਬੰਦੀ ਲਗਾ ਦਿੱਤੀ ਗੲ। ਪੁਲਿਸ ਅਧਿਕਾਰੀ ਮਨੀਸ਼ ਕੁਮਾਰ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਵਾਰਦਾਤ ਦੀ ਸੂਚਨਾ ਮਿਲਦੇ ਹੀ ਸ਼ਹਿਰ ਵਿੱਚ ਨਾਕਾਬੰਦ ਕਰ ਦਿੱਤੀ ਗਈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਸੀਸੀਟੀਵੀ ਫੁਟੇਜ ਰਾਹੀਂ ਮੁਲਜ਼ਮਾਂ ਦਾ ਹੁਲੀਆ ਪਤਾ ਲੱਗ ਚੁੱਕਾ ਹੈ। ਉਸ ਦੇ ਆਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।