ਰਜਿ: ਨੰ: PB/JL-124/2018-20
RNI Regd No. 23/1979

ਸਿਮਰਜੀਤ ਬੈਂਸ ’ਤੇ ਹੁਣ ਇਕ ਹੋਰ ਮਹਿਲਾ ਨੇ ਲਗਾਏ ਜਿਨਸੀ ਸ਼ੋਸ਼ਣ ਦੇ ਇਲਜ਼ਾਮ
 
BY admin / June 10, 2021
ਚੰਡੀਗੜ੍ਹ, 10 ਜੂਨ, (ਯੂ.ਐਨ.ਆਈ.)- ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਇਕ ਵਾਰ ਫਿਰ ਵਿਵਾਦਾਂ ‘ਚ ਘਿਰ ਗਏ ਹਨ। ਲੁਧਿਆਣਾ ‘ਚ ਇੱਕ ਹੋਰ ਮਹਿਲਾਂ ਨੇ ਸਿਮਰਜੀਤ ਬੈਂਸ ‘ਤੇ ਸਰੀਰਕ ਸ਼ੋਸ਼ਣ ਕਰਨ ਦੇ ਇਲਜ਼ਾਮ ਲਾਏ ਹਨ। ਮਹਿਲਾਂ ਨੇ ਦਾਅਵਾ ਕੀਤਾ ਹੈ ਕਿ ਬੈਂਸ ਨੇ ਉਸ ਦਾ ਮਸਲਾ ਹੱਲ ਕਰਵਾਉਣ ਨੂੰ ਲੈ ਕੇ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ। ਇਸ ਦੀ ਸ਼ਿਕਾਇਤ ਮਹਿਲਾਂ ਨੇ ਲੁਧਿਆਣਾ ਪੁਲਿਸ ਨੂੰ ਇਕ ਈਮੇਲ ਰਾਹੀਂ ਕੀਤੀ ਹੈ। ਇਸ ਤੋਂ ਬਾਅਦ ਪੁਲਿਸ ਕਮਿਸ਼ਨਰ ਨੇ ਸ਼ਿਕਾਇਤ ਰੂਰਲ ਜੁਆਇੰਟ ਕਮਿਸ਼ਨਰ ਨੂੰ ਮਾਰਕ ਕਰ ਦਿੱਤੀ ਹੈ। ਜਿਸ ਤੋ ਬਾਅਦ ਸਿਮਰਜੀਤ ਬੈਂਸ ਵਿਵਾਦਾਂ ‘ਚ ਆਏ ਹਨ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਇਕ ਮਹਿਲਾ ਵੱਲੋਂ ਜਾਇਦਾਦ ਦਾ ਮਸਲਾ ਸੁਲਝਾਉਣ ਦਾ ਲਾਰਾ ਲਾਉਂਦੇ ਹੋਏ ਜਿਨਸੀ ਸੋਸ਼ਣ ਦਾ ਇਲਜ਼ਾਮ ਲਾਇਆ ਸੀ। ਜਿਸਦਾ ਅਜੇ ਤਕ ਕੋਈ ਫੈਸਲਾ ਨਹੀਂ ਹੋਇਆ , ਉਥੇ ਹੀ ਇਕ ਹੋਰ ਮਹਿਲਾ ਨੇ ਇਲਜ਼ਾਮ ਲਾਏ ਹਨ ਕਿ ਬੈਂਸ ਨੇ ਆਪਣੇ ਫਾਰਮ ਹਾਊਸ ਚ ਜਾਕੇ ਉਸ ਨਾਲ ਜਿਨਸੀ ਸੋਸ਼ਣ ਕੀਤਾ ਮਹਿਲਾ ਨੇ ਅਪੀਲ ਕੀਤੀ ਹੈ ਕਿ ਉਸ ਨੂੰ ਇਨਸਾਫ ਦਵਾਈਆਂ ਜਾਵੇ। ਇਸ ਦੇ ਨਾਲ ਹੀ ਇਹ ਵੀ ਦਸ ਦਈਏ ਕਿ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਕੋਲ ਵੀ ਭੇਜਿਆ ਹੈ , ਇਸ ਦੇ ਨਾਲ ਹੀ ਮਹਿਲਾ ਕਮਿਸ਼ਨ ਨੂੰ ਵੀ ਸ਼ਿਕਾਇਤ ਦਿਤੀ ਹੈ , ਹੁਣ ਇਸ ਮਾਮਲੇ ਚ ਕੀ ਤਥ ਸਾਹਮਣੇ ਆਉਂਦੇ ਹਨ , ਤੇ ਸਿਮਰਜੀਤ ਬੈਂਸ ਕੀ ਕਹਿੰਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।