ਰਜਿ: ਨੰ: PB/JL-124/2018-20
RNI Regd No. 23/1979

ਜਿਤਿਨ ਤੋਂ ਬਾਅਦ ਹੁਣ ਸਚਿਨ ਪਾਇਲਟ ਕਾਂਗਰਸ ਨਾਲ ਕਰਨਗੇ ਬਗਾਵਤ, ਘਰ ’ਚ ਹੋਈ 8 ਵਿਧਾਇਕਾਂ ਨਾਲ ਬੈਠਕ
 
BY admin / June 10, 2021
ਰਾਜਸਥਾਨ, 10 ਜੂਨ, (ਯੂ.ਐਨ.ਆਈ.)- ਜਿਤਿਨ ਪ੍ਰਸਾਦ ਤੋਂ ਬਾਅਦ ਸਚਿਨ ਪਾਇਲਟ ਦੇ ਭਾਜਪਾ ‘ਚ ਸਾਮਲ ਹੋਣ ਦੀਆਂ ਅਟਕਲਾਂ ਤੇਜ ਹੋ ਗਈਆਂ ਹਨ। ਸਚਿਨ ਪਾਇਲਟ ਆਪਣੀ ਰਿਹਾਇਸ ‘ਤੇ ਅੱਠ ਵਿਧਾਇਕਾਂ ਨਾਲ ਮੀਟਿੰਗ ਕਰ ਰਹੇ ਹਨ। ਹਾਲਾਂਕਿ ਇਸ ਬੈਠਕ ਨੂੰ ਕਿਉਂ ਬੁਲਾਇਆ ਗਿਆ ਜਾਂ ਕਿਸ ਲਈ, ਇਸ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ ਪਰ ਸੂਤਰਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸਚਿਨ ਪਾਇਲਟ ਮੁੱਖ ਮੰਤਰੀ ਅਸੋਕ ਗਹਿਲੋਤ ਤੋਂ ਨਾਰਾਜ ਹਨ। ਉਹ ਪਾਰਟੀ ਹਾਈ ਕਮਾਨ ਤੋਂ ਵੀ ਨਾਰਾਜ ਹਨ। ਰਾਜਸਥਾਨ ਵਿਚ, ਮੁੱਖ ਮੰਤਰੀ ਅਸੋਕ ਗਹਿਲੋਤ ਅਤੇ ਸਚਿਨ ਪਾਇਲਟ ਦਰਮਿਆਨ ਵਿਵਾਦ ਅਤੇ ਮਨਮੁਟਾਵ ਹੋਣ ਦੀਆਂ ਖਬਰਾਂ ਹਰ ਰੋਜ ਆਉਂਦੀਆਂ ਰਹਿੰਦੀਆਂ ਸਨ, ਪਰ ਕੁਝ ਸਮੇਂ ਤੋਂ ਦੋਵਾਂ ਨੇਤਾਵਾਂ ਦਰਮਿਆਨ ਰਾਜਨੀਤਿਕ ਤਕਰਾਰ ਤੇਜ ਹੋ ਗਈ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਸਚਿਨ ਪਾਇਲਟ ਗਹਿਲੋਤ ਤੋਂ ਪਾਰਟੀ ਤਾਲਮੇਲ ਕਮੇਟੀ ਨੂੰ ਨਾ ਮਿਲਣ ‘ਤੇ ਬਹੁਤ ਨਾਰਾਜ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਉਨ੍ਹਾਂ ਦੀਆਂ ਗੱਲਾਂ ਨੂੰ ਨਜਰ ਅੰਦਾਜ ਕਰ ਰਹੀ ਹੈ। ਇਸ ਦੇ ਨਾਲ ਹੀ ਕੇਂਦਰੀ ਲੀਡਰਸਪਿ ਵੀ ਇਸ ਵੱਲ ਧਿਆਨ ਨਹੀਂ ਦੇ ਰਹੀ ਹੈ। ਅਜਿਹੀ ਸਥਿਤੀ ਵਿਚ ਸਚਿਨ ਪਾਇਲਟ ਨਜਰ ਅੰਦਾਜ ਮਹਿਸੂਸ ਕਰ ਰਹੇ ਹਨ। ਦਰਅਸਲ, 11 ਜੂਨ ਸਚਿਨ ਪਾਇਲਟ ਦੇ ਪਿਤਾ ਰਾਜੇਸ ਪਾਇਲਟ ਦੀ ਮੌਤ ਦੀ ਵਰ੍ਹੇਗੰਢ ਹੈ, ਪਿਛਲੇ ਸਾਲ ਉਨ੍ਹਾਂ ਦੀ ਮੌਤ ਦੇ ਦਿਨ ਤੋਂ ਹੀ ਰਾਜਸਥਾਨ ਵਿਚ ਵਿਵਾਦ ਸੁਰੂ ਹੋਇਆ ਸੀ।