ਰਜਿ: ਨੰ: PB/JL-124/2018-20
RNI Regd No. 23/1979

ਅਕਾਲੀ ਆਗੂਆਂ ਅਤੇ ਵਰਕਰਾਂ ਨੇ ਕੇਜਰੀਵਾਲ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਕੀਤਾ ਵਿਰੋਧ
 
BY admin / June 21, 2021
ਅੰਮਿ੍ਰਤਸਰ, 21 ਜੂਨ, (ਨਿਰਮਲ ਸਿੰਘ ਚੋਹਾਨ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਦਰਸ਼ਨ ਕਰਨ ਤੋਂ ਰੋਕਣ ਲਈ ਨੋ ਪਾਰਕਿੰਗ ਏਰੀਆ ਐਲਾਨ ਕੀਤਾ ਸੀ ਤੇ ਉਲੰਘਣਾ ਕਰਨ ਵਾਲੇ ਨੂੰ 20,000 ਰੁਪਏ ਜੁਰਮਾਨਾ ਕੀਤਾ ਜਾਂਦਾ ਸੀ  ਅੱਜ ਅੰਮਿ੍ਰਤਸਰ ਵਿਖੇ ਆ ਕੇ ਕੁਵੰਰ ਵਿਜੇ ਪ੍ਰਤਾਪ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕਰਨ ਲਈ ਆਉਣ ਦੀ ਖਬਰ ਆਉਣ ਤੇ ਰਾਜਾਸਾਂਸੀ ਏਅਰਪੋਰਟ ਦੇ ਬਾਹਰ  ਵਰਕਰਾਂ ਤੇ ਆਗੂਆਂ ਨੇ ਕੇਜਰੀਵਾਲ ਦੇ ਅੰਮਿ੍ਰਤਸਰ ਪਹੁੰਚਣ ਤੇ  ਕਾਲੀਆ ਝੰਡੀਆਂ ਵਿਖਾਈਆ ਗਈਆ ਤੇ ਜੰਮਕੇ ਨਾਅਰੇਬਾਜ਼ੀ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾ ਵਾਲਾ, ਮਨਪ੍ਰੀਤ ਸਿੰਘ ਮਾਹਲ, ਸੁਰਿੰਦਰ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਆਪ ਪਾਰਟੀ ਕਾਂਗਰਸ ਦੀ ਬੀ ਟੀਮ ਹੈ। ਕੇਜਰੀਵਾਲ ਨੇ ਗੁਰਦੁਆਰਾ ਸੀਸ ਗੰਜ ਸਾਹਿਬ ਦਰਸ਼ਨ ਕਰਨ ਵਾਲੀਆ ਸੰਗਤਾਂ ਜਾਣ ਤੋਂ ਰੋਕਣ ਲਈ ਨੋ ਪਾਰਕਿੰਗ ਏਰੀਆ ਐਲਾਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਿਸ ਕਾਰਨ ਸੰਗਤਾਂ ਦੇ ਹਿਰਦੇ ਵੰਲੂਦਰੇ ਗਏ, ਇਸ ਦੇ ਵਿਰੋਧ ਵਿੱਚ ਕੇਜਰੀਵਾਲ ਨੂੰ ਕਾਲੀਆ ਝੰਡੀਆਂ ਵਿਖਾਕੇ ਵਿਰੋਧ ਕੀਤਾ ਗਿਆ। ਉਨ੍ਹਾਂ ਨੇ ਕਿਹਾ ਹਾਈਕੋਰਟ ਕੋਰਟ ਨੇ ਕਿਹਾ ਸੀ ਕਿ ਬੇਅਦਬੀ ਦੀ ਰਿਪੋਰਟ ਸਿਆਸਤ ਪ੍ਰੇਰਿਤ ਹੈ ਹੁਣ ਪਤਾ ਲੱਗਾ ਕਿ ਬੇਅਦਬੀ ਤੇ ਸਿਆਸਤ ਕੋਣ ਕਰ ਰਿਹਾ ਕੇਜਰੀਵਾਲ ਤੇ ਕੁੰਵਰ ਵਿਜੈ ਪ੍ਰਤਾਪ ਕਰ ਰਹੇ ਸੀ। ਇਨ੍ਹਾਂ ਦਾ ਅਸਲੀ ਚਿਹਰੇ ਲੋਕਾਂ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕੇਜਰੀਵਾਲ ਨੇ ਕਦੀ ਵੀ ਪੰਜਾਬ ਦੇ ਲੋਕਾਂ ਦੀ ਗੱਲ ਨਹੀਂ ਕੀਤੀ ਇਹ ਸਿਰਫ ਆਪਣੀ ਸਿਆਸਤ ਕਰਕੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰਦਾ ਹੈ। ਉਨ੍ਹਾਂ ਨੇ ਕਿਹਾ ਪੰਜਾਬ ਦੇ ਲੋਕ ਸਿਆਣੇ ਹਨ ਤੇ ਇਸ ਦੀਆਂ ਗੱਲਾਂ ਵਿਚ ਨਹੀਂ ਆਉਣਗੇ। ਇਸ ਮੌਕੇ ਰਜਿੰਦਰ ਸਿੰਘ ਸਾਬਾ, ਮਨਪ੍ਰੀਤ ਸਿੰਘ ਬੋਨੀ, ਦਲਜੀਤ ਸਿੰਘ ਚਾਹਲ, ਜਗੀਰ ਸਿੰਘ, ਪੁਸ਼ਪਿੰਦਰ ਸਿੰਘ ਪਾਰਸ, ਹਰਪ੍ਰੀਤ ਸਿੰਘ ਮਨੀ, ਨਵਜੀਤ ਸਿੰਘ ਲੱਕੀ, ਪਵਨ ਗਿੱਲ, ਗੁਰਿੰਦਰ ਸਿੰਘ ਮਾਹਲ, ਗੁਰਮੇਜ ਸਿੰਘ ਬੱਬੀ, ਗੁਰਪ੍ਰੀਤ ਸਿੰਘ ਭਾਟੀਆ, ਅਮਰਜੀਤ ਸਿੰਘ, ਜਗਪ੍ਰੀਤ ਸਿੰਘ ਸ਼ੈਪੀ, ਬੰਟੀ ਵੇਰਕਾ, ਦਲਜੀਤ ਸਿੰਘ ਫੌਜੀ ਆਦਿ ਮੌਜੂਦ ਸਨ।