ਕੁਦਰਤ ਨੇ ਬਨਸਪਤੀ ਰਾਹੀਂ ਅਨਮੋਲ ਤੇ ਬੇ-ਸ਼ਕੀਮਤੀ ਸੌਗਾਤਾਂ ਸਾਡੇ ਲਈ ਬਖ਼ਸ਼ੀਆਂ ਪਰ ਅਸੀਂ ਅਣਗਹਿਲੀ ਨਾਲ ਆਲਾ ਦੁਆਲਾ ਰਹਿਣ ਸਹਿਣ ਨੂੰ ਗਲਤ ਤਰੀਕੇ ਨਾਲ ਨਸ਼ਟ ਕਰਨ ਦੇ ਰਸਤੇ ਪਏ ਹਾਂ। ਇਹੋ ਜਿਹੇ ਕਾਰਨਾਂ ਕਰਕੇ ਹੀ ਜਲਵਾਯੂ ਦਾ ਸੰਤੁਲਨ ਵਿਗੜਿਆ ਹੈ। ਮਨੁੱਖੀ ਗਲਤੀਆਂ ਕਾਰਨ ਵਾਤਾਵਰਣ ਪਾਣੀ ਆਦਿ ਪਲੀਤ ਹੋ ਗਏ ।ਪਵਨ ਗੁਰੂ ਪਾਣੀ ਪਿਤਾ ਧਰਤੀ ਨੂੰ ਮਾਤਾ ਦਾ ਦਿੱਤਾ ਹੋਇਆ ਉਪਦੇਸ਼ ਵੀ ਭੁੱਲ ਗਏ ਹਾਂ ਤੇ ਵਾਤਾਵਰਨ ਪ੍ਰਤੀ ਸੁਚੇਤ ਵੀ ਨਹੀਂ। ਅਜਿਹੇ ਵਾਤਾਵਰਨ ਵਿੱਚ ਬਹੁਤ ਬਿਮਾਰੀਆਂ ਨੇ ਜਨਮ ਲਿਆ ਕੋਰੋਨਾ ਦਾ ਪ੍ਰਕੋਪ ਦੇਖ ਲਿਆ ਹੈ। ਸਾਡੇ ਆਲੇ ਦੁਆਲੇ ਦੀ ਬਨਸਪਤੀ ਵਿੱਚ ਹੀ ਸਾਡੇ ਸਰੀਰ ਲਈ ਲਾਭਦਾਇਕ ਪੌਦੇ ਹਨ।
ਪਿਛਲੇ ਕੁਝ ਕੁ ਸਮੇਂ ਤੋਂ ਚਰਚਾ ਵਿੱਚ ਆਇਆ ਹੈ ਸੁਹੰਜਣੇ ਦਾ ਬੂਟਾ ਜੋ ਸਾਡੇ ਲਈ ਹੀ ਨਹੀਂ ਸਾਡੇ ਵਾਤਾਵਰਣ ਲਈ ਬਹੁਤ ਵੱਡੀ ਕੁਦਰਤੀ ਸੌਗਾਤ ਹੈ। ਸਾਡੇ ਸਰੀਰ ਨੂੰ ਅਨੇਕਾਂ ਪਾਸਿਆਂ ਤੋਂ ਲਾਭ ਦੇਣ ਵਾਲਾ ਸੁਹੰਢਣੇ ਦਾ ਰੁੱਖ ਵੀ ਬਹੁਤ ਘੱਟ ਥਾਵਾਂ ਉਤੇ ਲੱਗਿਆ ਹੋਇਆ ਹੈ। ਕਿਉਂਕਿ ਅਸੀਂ ਆਪਣੇ ਵਿਹੜੇ ਦਰੱਖਤਾਂ ਸਡਕਾਂ ਆਲੇ ਦੁਆਲੇ ਦਰੱਖ਼ਤ ਲਾਉਣ ਨੂੰ ਇਕ ਗੁਨਾਹ ਸਮਝਦੇ ਹਾਂ।ਸ ਸੁਹੰਜਣੇ ਦਾ ਬੂਟਾ ਨਰਸਰੀ ਵਿੱਚੋਂ ਜਾਂ ਹੋਰ ਕਿਤੋਂ ਵੀ ਚੰਗੀ ਨਸਲ ਦਾ ਪ੍ਰਾਪਤ ਕਰਕੇ ਕਿਤੇ ਵੀ ਲਾਇਆ ਜਾ ਸਕਦਾ ਹੈ। ਇਸ ਦੇ ਬੂਟੇ ਤੋਂ ਸਾਂਭ ਸੰਭਾਲ ਨਾਲ ਬਣਾਏ ਰੁੱਖ ਦੇ ਜੋ ਲਾਭ ਹਨ ਉਹ ਤਾਂ ਵਰਣਨ ਨਹੀਂ ਕੀਤੇ ਜਾ ਸਕਦੇ ਪਰ ਫਿਰ ਵੀ ਕੁਝ ਜਰੂਰੀ ਫ਼ਾਇਦੇ ਇਸ ਤਰ੍ਹਾਂ ਹਨ।
ਸੁਹੰਜਣੇ ਦੇ ਬੂਟੇ ਨੂੰ ਸਾਰੀ ਦੁਨੀਆਂ ਵਿੱਚ ਹੀ ਸਭ ਤੋਂ ਤਾਕਤਵਰ ਸੰਤੁਲਿਤ ਖ਼ੁਰਾਕ ਮੰਨਿਆ ਜਾ ਰਿਹਾ ਹੈ।
ਸੁਹੰਜਣੇ ਦੀ ਜੜ੍ਹ ਤੋਂ ਸ਼ੁਰੂ ਹੋ ਕੇ ਫੁੱਲ ਪੱਤੀ ਤਣਾ ਗੁਦਾ ਹਰ ਚੀਜ਼ ਉਪਯੋਗੀ ਹੁੰਦੀ ਹੈ ਤੇ ਅਨੇਕਾਂ ਤਰੀਕਿਆਂ ਨਾਲ ਵਰਤੀ ਜਾਂਦੀ ਹੈ।
ਇਸ ਵਿੱਚ ਕਈ ਵਿਟਾਮਿਨ ਕੈਲਸ਼ੀਅਮ ਪ੍ਰੋਟੀਨ ਆਦਿ ਹਨ ਜੋ ਸਾਡੇ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਤਾਕਤ ਨੂੰ ਵਧਾਉਂਦੇ ਹਨ।
ਅਨੇਕਾਂ ਦੇਸ਼ਾਂ ਵਿੱਚ ਸੁਹੰਢਣੇ ਨਾਲ ਮੋਟਾਪੇ ਨੂੰ ਕਾਬੂ ਕਰਨ ਦਾ ਯਤਨ ਵੀ ਸਾਹਮਣੇ ਆਇਆ ਹੈ।
ਗਠੀਆ ਲੀਵਰ ਸਮੱਸਿਆਵਾਂ ਆਦਿ ਦੇ ਇਲਾਜ ਲਈ ਲਾਹੇਵੰਦ।
ਇਸ ਦੇ ਪੱਤਿਆਂ ਨੂੰ ਭੁਰਜੀ ਦੇ ਰੂਪ ਵਿਚ ਖਾਣਾ ਸੋਨੇ ਤੇ ਸੁਹਾਗਾ ਹੈ।
ਇਸ ਦੀਆਂ ਜੜ੍ਹਾਂ ਦੇ ਆਚਾਰ ਨਾਲ ਮਰਦਾ ਤੇ ਔਰਤਾਂ ਦੀ ਸਰੀਰਕ ਸ਼ਕਤੀ ਵਧਦੀ ਹੈ ਤੇ ਸਰੀਰਕ ਸਮੱਸਿਆਵਾਂ ਵੀ ਠੀਕ ਹੁੰਦੀਆਂ ਹਨ । ਸਰੀਰ ਵਿਚ ਖੂਨ ਸਾਫ਼ ਕਰਨ ਲਈ ਸ਼ਾਨਦਾਰ ਪਾਊਡਰ ਸ਼ਾਮ ਸਵੇਰੇ ਵਰਤੋ।
ਹੱਡੀਆਂ ਜੋਡਾਂ ਦੇ ਦਰਦਾਂ ਲਈ ਬਹੁਤ ਹੀ ਲਾਹੇਵੰਦ।
ਮਿਲਾਵਟੀ ਤੇ ਗਲਤ ਭੋਜਨ ਦੇ ਸੇਵਨ ਨਾਲ ਬੱਚਿਆਂ ਦੀ ਸਿਹਤ ਤੇ ਪੈਂਦੇ ਅਸਰ ਲਈ ਸੁਹਾਂਜਣਾ ਜਰੂਰ ਵਰਤੋ।
ਕੁਦਰਤ ਵੱਲੋਂ ਬਨਾਸਪਤੀ ਵਿੱਚ ਬਖ਼ਸ਼ੇ ਗਏ ਅਨੇਕਾਂ ਫੁੱਲ ਬੂਟਿਆਂ ਜੜੀਆਂ ਬੂਟੀਆਂ ਤੋਂ ਲਾਹਾ ਲੈਂਦੇ ਹੋਏ। ਰੋਗਾਂ ਦੇ ਇਲਾਜ ਲਈ ਅਸੀਂ ਦੇਸੀ ਦਵਾਈਆਂ ਵਰਤਣ ਵੱਲ ਮੁੜੀਏ।ਗਲਤ ਵਾਤਾਵਰਨ ਮਿਲਾਵਟੀ ਜ਼ਹਿਰਾਂ ਵਾਲਾ ਖਾਣ ਪੀਣ ਤੇ ਹੋਰ ਅਨੇਕਾਂ ਕਾਰਨਾਂ ਕਰਕੇ ਅਸੀਂ ਬਿਮਾਰੀਆਂ ਵਿੱਚ ਗ੍ਰਸਤ ਹੁੰਦੇ ਜਾ ਰਹੇ ਹਾਂ।
ਬਲਬੀਰ ਸਿੰਘ ਬੱਬੀ
ਦੇਸੀ ਜੜ੍ਹੀ ਬੂਟੀਆਂ ਦਵਾਈਆਂ ਨਾਲ ਇਲਾਜ ਤੇ ਸੁਹੰਜਣਾ ਪ੍ਰਾਪਤ ਕਰਨ ਲਈ ਸੰਪਰਕ ਕਰੋ। 9217592531