ਰਜਿ: ਨੰ: PB/JL-124/2018-20
RNI Regd No. 23/1979

ਸਿੱਖਿਅਕ ਅਦਾਰਿਆਂ ਅੰਦਰ ਯੋਗ ਆਸਣ ਨੂੰ ਚੋਣਵੇਂ ਵਿਸ਼ੇ ਵਜੋਂ ਲਾਗੂ ਕਰੇ ਸਰਕਾਰ

BY admin / July 19, 2021
ਯੋਗ ਆਸਣ ਭਾਰਤੀ ਕਸਰਤ ਦੀ ਇਕ ਪੁਰਾਣੀ ਵਿਧੀ ਹੈ ਇਹ ਵਿਧੀ ਸਰੀਰਕ ਬਨਾਵਟ ਦੇ ਅਨੁਕੂਲ ਹੈ ਅਤੇ ਪੂਰੇ ਤੌਰ ਤੇ ਵਿਗਿਆਨਕ ਹੈ। ਦੇਸ-ਵਿਦੇਸ ਦੇ ਡਾਕਟਰਾਂ ਅਤੇ ਸਰੀਰਕ ਸਿੱਖਿਆ ਦੇ ਅਧਿਆਪਕਾਂ ਨੇ ਇਸ ਦੀ ਸਲਾਘਾ ਕੀਤੀ ਹੈ। ਵਿਦੇਸਾ ਵਿਚ ਇਹ ਕਸਰਤ ਵਿਧੀ ਬਹੁਤ ਹੀ ਹਰਮਨ ਪਿਆਰੀ ਤੇ ਪ੍ਰਚੱਲਿਤ ਹੋ ਗਈ ਹੈ ਅਤੇ ਦਿਨੋ-ਦਿਨ  ਇਸ ਦਾ ਪ੍ਰਚਾਰ ਤੇ ਪ੍ਰਸਾਰ ਵਧ ਰਿਹਾ ਹੈ। ਅਸਲ ਵਿੱਚ ਯੋਗ ਆਸਣ ਪ੍ਰਚੀਨ ਸਮੇਂ ਤੋਂ ਹੋਂਦ ਵਿਚ ਆਇਆ। ਪਹਿਲੇ ਪਹਿਲ ਇਹ ਆਸਣ ਕੇਵਲ ਯੋਗੀ ਹੀ ਕਰਿਆ ਕਰਦੇ ਸਨ ਪ੍ਰੰਤੂ ਬਦਲਦੇ ਸਮੇਂ  ਦੀ ਰਫ਼ਤਾਰ ਨੇ ਆਖਿਰ ਸਾਬਤ ਕਰ ਦਿਤਾ ਕਿ ਅੱਜ ਯੋਗ ਆਸਣ ਕੇਵਲ ਯੋਗੀਆ ਲਈ ਹੀ ਨਹੀਂ ਬਲਕਿ ਸਧਾਰਨ ਲੋਕ ਵੀ ਯੋਗ ਆਸਣਾ ਰਾਹੀਂ ਸਿਹਤਮੰਦ ਸੁੰਦਰ ਅਤੇ ਤਾਕਤਵਰ ਬਣ ਸਕਦੇ ਹਨ। ਯੋਗ ਸੰਸਕਿ੍ਰਤੀ ਦੇ ਸਬਦ ‘ਯੁਜ‘  ਤੋਂ ਲਿਆ ਹੈ ਜਿਸ ਦਾ ਅਰਥ ਹੈ ਬੈਠਣਾ, ਜੋੜਨਾ, ਨਾਲ ਲਾਉਣਾ, ਆਪਣਾ ਧਿਆਨ ਇਕਾਗਰ ਕਰਨਾ ਅਤੇ ਨਿਰਦੇਸ਼ ਦੇਣਾ। ਇਸ ਤੋਂ ਇਲਾਵਾ ਏਕਤਾ ਅਤੇ ਸੰਗਤ ਵੀ ਇਸ ਦਾ ਭਾਵ ਦੱਸਿਆ ਜਾਂਦਾ ਹੈ। ਯੋਗ ਆਸਣਾ ਨੂੰ ਅਸੀਂ ਸਰੀਰ ਦੇ ਮਨ ਦਾ ਸੰਜੋਗ ਕਹਿ ਸਕਦੇ ਹਾਂ। ਰੋਗ ਮਨੁੱਖ ਦੇ ਗੁਣਾ-ਤਾਕਤਾਂ ਜਾਂ ਸਕਤੀਆਂ ਦਾ ਆਪਸ ਵਿਚ ਮਿਲਣਾ ਹੈ। ਯੋਗ  ਇਕ ਤਰੀਕਾ ਹੈ ਜਿਸ ਰਾਹੀਂ ਮਨੁੱਖ ਦੀਆਂ ਗੁੱਝੀਆਂ ਤਾਕਤਾਂ ਦਾ ਵਿਕਾਸ ਕੀਤਾ ਜਾਂਦਾ ਹੈ। ਯੋਗ ਧਰਮ ਦਰਸਨ ਮਨੋ ਵਿਗਿਆਨਿਕ ਅਤੇ ਸਰੀਰਕ ਸੱਭਿਅਤਾ ਦਾ ਇਕੱਠ ਹੈ। ਯੋਗ ਪ੍ਰਣਾਲੀ ਰਾਹੀ ਆਦਮੀ ਨੂੰ ਪੂਰਨ ਸਵੈ ਭਰੋਸਾ ਪ੍ਰਾਪਤ ਹੁੰਦਾ ਹੈ।  ਯੋਗ ਦਾ ਮੰਤਵ ਸਰੀਰ ਨੂੰ ਲਚਕਦਾਰ, ਆਰੋਗ, ਜੋਸ਼ੀਲਾ ਤੇ ਜੰਿਦਗੀ ਦੀਆਂ ਆਮ ਜਰੂਰਤਾਂ ਤੋਂ ਜਅਿਾਦਾ ਸਿਹਤਮੰਦ ਰਖਣਾ ਹੈ। ਸਰੀਰ ਦੀ ਤੰਦਰੁਸਤੀ ਉਸ ਦੇ ਸਰੀਰ ਨੂੰ ਨਰੋਆ ਰੱਖਣ ਲਈ ਯੋਗ ਰਾਹੀ ਤਰੀਕਾ ਪਤੰਜਲੀ ਰਿਸੀ ਨੇ ਦੱਸਿਆ ਹੈ ਕੇ ਉਸ ਨੂੰ ਅਸਟਮ ਯੋਗ ਕਿਹਾ ਜਾਂਦਾ ਹੈ ਜਿਸ ਦੇ 8 ਅੰਗ ਦੱਸੇ ਗਏ ਹਨ ਜੋ ਯਗ, ਨਿਯਮ, ਆਸਣ, ਪ੍ਰਾਣਾਯਾਮ, ਪ੍ਰਤਿਹਾਰ, ਧਰਨਾ, ਧਿਆਨ ਅਤੇ ਸਮਾਧੀ ਵਰਨਣਯੋਗ ਹਨ। ਯਗ:  ਅਨੁਸਾਸਨ ਦੇ ਉਹ ਸਾਧਨ ਹਨ ਜੋ ਮਨੁੱਖ ਦੇ ਮਨਾ ਪ੍ਰਤੀ ਸਬੰਧ ਰੱਖਦੇ ਹਨ।
ਨਿਯਮ:  ਉਹ ਢੰਗ ਜੋ ਮਨੁਖ ਦੇ ਸਰੀਰਕ ਅਨੁਸਾਸਨ ਨਾਲ ਸਬੰਧਤ ਹਨ। 
ਆਸਣ:  ਮਨੁੱਖੀ ਸਰੀਰ ਨੂੰ  ਵੱਧ ਤੋਂ ਵੱਧ ਇੱਕ ਖਾਸ ਸਥਿਤੀ ਵਿਚ ਰੱਖਣ। 
ਪ੍ਰਾਣਾਯਾਮ:  ਇਕ ਸਥਿਰ ਜਗ੍ਹਾ  ਤੇ ਬੈਠ ਕੇ ਕਿਸੇ ਖਾਸ ਵਿਧੀ ਰਾਹੀਂ ਸਾਹ ਨੂੰ ਬਾਹਰ ਕੱਢਣਾ ਅਤੇ ਅੰਦਰ ਰੁਝਾਣ ਦੀ ਕਿਰਿਆ ਹੈ ਪ੍ਰਣਯਾਮ।
ਪ੍ਰਤੀਹਾਰ:  ਇਸ ਦਾ ਭਾਵ ਹੈ ਕਿ ਹੈ ਮਨ ਅਤੇ ਇੰਦਰੀਆਂ ਨੂੰ ਉਨ੍ਹਾਂ ਦੇ ਸੰਬੰਧਕ ਕਿਰਿਆ ਦੇ ਹਟਾਓ, ਪ੍ਰਮਾਤਮਾ ਵੱਲ ਲਗਾਉਣਾ ਹੈ।
ਧਾਰਨਾ:  ਇਸ ਦਾ ਅਰਥ ਮਨ ਨੂੰ ਕਿਸੇ ਖਾਸ ਇਛਕ ਵਿਸੇ ਤੇ ਲਗਾਣਾ ਹੈ।
ਧਿਆਨ:  ਇਸ ਵਿੱਚ ਮਨ ਦੁਨੀਆ ਦੀ ਭਟਕਣ ਤੋਂ ਉਪਰ ਉਠ ਜਾਂਦਾ ਹੈ ਅਤੇ ਆਪਣੇ ਆਪ ਵਿੱਚ ਅੰਤਰ ਧਿਆਨ ਹੋ ਜਾਂਦਾ ਹੈ।ਸਮਾਧੀ:  ਸਮਾਧੀ ਵੇਲੇ ਮਨੁੱਖ ਦੀ ਆਤਮਾ ਪ੍ਰਮਾਤਮਾ ਵਿਚ ਲੀਨ ਹੋ ਜਾਂਦੀ ਹੈ। ਯੋਗ ਦੇ ਚਾਰ ਅੰਗ - ਯਗ,ਨਿਜਮ, ਆਸਣ, ਪ੍ਰਾਣਾਯਾਮ ਦਾ ਦੁਨਿਆਵੀ ਲੋਕ ਅਭਿਆਸ  ਕਰ ਸਕਦੇ ਹਨ ਪ੍ਰੰਤੂ ਪ੍ਰਤੀਹਾਰ ਧਾਰਨਾ, ਧਿਆਨ ਅਤੇ ਸਮਾਧੀ ਦਾ ਅਭਿਆਸ  ਜੋਗੀ, ਰਿਸੀ - ਮੁਨੀ ਕਰ ਸਕਦੇ ਹਨ।  ਵਜਰਾ ਆਸਣ, ਪਦਮ ਆਸਣ, ਮੁਰਦਾ ਆਸਣ (ਸਵ ਆਸਣ), ਭੁਜੰਗ ਆਸਣ, ਅਰਧ ਮਤਸਯੈਂਦਰ ਆਸਣ,  ਧਨੁਰ ਆਸਣ, ਚੱਕਰ ਆਸਣ, ਸਰਵਾਂਗ ਆਸਣ, ਪਸਚਿਮੋਤਾਨ ਆਸਣ,  ਉਸਤਰਾ ਆਸਣ,  ਮਕਰ ਆਸਣ, ਵਜਰ ਆਸਣ, ਸੁੱਖ ਆਸਣ, ਸਿੱਧ ਆਸਣ, ਹੱਲ੍ਹ ਆਸਣ ਆਦਿ ਆਮ ਲੋਕਾਂ ਵਿੱਚ ਪ੍ਰਚੱਲਿਤ ਹਨ ਜਿਨ੍ਹਾਂ ਨੂੰ ਬੱਚੇ ਅਤੇ ਨੌਜਵਾਨ ਆਸਾਨੀ ਨਾਲ ਕਰ ਸਕਦੇ ਹਨ ਇਹਨਾਂ ਸਾਰੇ ਆਸਨਾਂ ਨਾਲ ਵਧੀਆ ਸਿਹਤ ਅਤੇ ਸਰੀਰ ਦਾ ਚੰਹੂਪੱਖੀ  ਵਿਕਾਸ ਤਾਂ ਹੁੰਦਾ ਹੀ ਹੈ ਦੂਸਰਾ ਸਰੀਰ ਲਚਕੀਲਾ ਅਤੇ ਮਾਨਸਿਕ ਸਕਤੀ ਨੂੰ ਵਧਾਉਂਦਾ ਹੈ, ਮਨੁੱਖ ਦੀਆ ਬਿਰਤੀਆਂ ਅਤੇ ਇੰਦਰਿਆਂ ਨੂੰ ਸਾਂਤ ਰੱਖਦੇ ਹਨ। ਇਸ ਤੋਂ ਇਲਾਵਾ ਇਹ ਆਸਣ ਪੇਟ ਦੀਆਂ ਅਨੇਕਾਂ ਬਿਮਾਰੀਆਂ ਨੂੰ ਦੂਰ ਕਰਦੇ ਹਨ ਓਥੇ ਕਬਜ, ਸੱਕਰ ਰੋਗ, ਪੇਟ ਵਿੱਚ ਗੈਸ ਸਮੱਸਿਆ ਦੀ ਪ੍ਰਕਿਰਿਆ ਨੂੰ ਸਹੀ ਰੱਖਦੇ ਹਨ ਅਤੇ ਦਿਲ ਦੇ ਰੋਗਾਂ, ਸਰੀਰਕ ਤਣਾਅ ਨੂੰ ਦੂਰ ਕਰਦੇ ਹਨ। ਹਰ ਖਿਡਾਰੀ ਅਗਰ ਬਾਸਕਟਬਾਲ, ਵਾਲੀਬਾਲ, ਜਿਮਨਾਸਟਿਕ, ਖੋਹ-ਖੋਹ, ਹਾਕੀ, ਫੁੱਟਬਾਲ, ਟੇਬਲ ਟੈਨਿਸ, ਐਥਲੈਟਿਕਸ ਆਦਿ ਕਿਸੇ ਵੀ ਖੇਡ ਪ੍ਰੈਕਟਿਸ ਤੋਂ ਬਾਅਦ ਯੋਗ ਆਸਣ ਕਰੇ ਤਾਂ ਯਕੀਨਨ ਥੱਕਿਆ ਟੁੱਟਿਆ ਸਰੀਰ ਰਿਲੈਕਸ ਹੋਵੇਗਾ। ਆਖਰ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਯੋਗ ਵਿਗਿਆਨ ਦੀ ਉਹ ਬੂੰਦਾ ਹੈ ਜਿਸ ਦੀ ਇਕ ਬੂੰਦ ਵਿਚ  ਰੋਗ ਮਿਟਾਉਣ ਦੀ ਸਮਰੱਥਾ ਮੌਜੂਦ ਹੈ ਅਤੇ ਤੁਹਾਡੀਆਂ ਚਿੰਤਾਵਾਂ, ਘਬਰਾਹਟ, ਪ੍ਰੇਸਾਨੀਆ ਸਭ ਦਾ ਪੂਰਨ ਇਲਾਜ ਹੈ ਯੋਗ ਸਾਧਨਾ। ਭਾਵੇਂ ਸਰਕਾਰ ਹਰ ਸਾਲ ਅੰਤਰਰਾਸਟਰੀ ਯੋਗ ਦਿਵਸ ਮਨਾਕੇ ਖਾਨਾ ਪੂਰਤੀ ਕਰ ਲੈਂਦੀ ਹੈ ਪ੍ਰੰਤੂ ਦੁੱਖ ਦੀ ਗੱਲ ਇਹ ਹੈ ਕਿ ਅਜੇ ਤੱਕ ਸਰਕਾਰ ਨੇ ਯੋਗ ਦੀ ਮਹੱਤਤਾ ਨੂੰ ਦੇਖਦਿਆ ਸਿੱਖਿਅਕ ਅਦਾਰਿਆਂ ਅੰਦਰ ਯੋਗ ਆਸਣ ਨੂੰ ਚੋਣਵੇ ਵਿਸੇ ਵਜੋਂ ਲਾਗੂ ਨਹੀਂ ਕੀਤਾ। ਕੀ ਸਰਕਾਰ  ਇਸ ਪਾਸੇ ਪਹਿਲ ਦੇ ਆਧਾਰ ਤੇ ਢੁਕਵੇਂ ਕਦਮ ਚੁੱਕੇਗੀ ------!
 
ਮੋਬਾਈਲ ਫੋਨ ਨੰਬਰ 9417427656
ਪੂਰਾ ਪਤਾ: ਉੱਤਮ ਗਾਰਡਨ ਕਲੋਨੀ ਮਨਵਾਲ 
ਪਠਾਨਕੋਟ (ਪੰਜਾਬ)