ਰਜਿ: ਨੰ: PB/JL-124/2018-20
RNI Regd No. 23/1979

ਇਹ ਤਾਂ ਟ੍ਰੇਲਰ ਹੈ, ਫ਼ਿਲਮ ਹਾਲੇ ਬਾਕੀ ਹੈ
 
BY admin / July 19, 2021
ਚੰਡੀਗੜ੍ਹ, 19 ਜੁਲਾਈ, (ਦਵਿੰਦਰਜੀਤ ਸਿੰਘ ਦਰਸ਼ੀ)- ਬੇਸ਼ੱਕ ਪੰਜਾਬ ਵਿੱਚ ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਨੂੰ ਨਵਾਂ ਸੂਬਾ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ , ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣਾ ਰੁਖ ਨਰਮ ਨਹੀਂ ਕੀਤਾ। ਕੈਪਟਨ ਨੇ ਸਾਰੇ ਵਿਧਾਇਕਾਂ ਨੂੰ 21 ਜੁਲਾਈ ਨੂੰ ਦੁਪਹਿਰ ਦੇ ਖਾਣੇ ਲਈ ਬੁਲਾਇਆ ਹੈ। ਜਾਣਕਾਰੀ ਮੁਤਾਬਕ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਅਜੇ ਇਸ ਦੁਪਹਿਰ ਦੇ ਖਾਣੇ ਲਈ ਨਹੀਂ ਬੁਲਾਇਆ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਚਕੂਲਾ ਵਿੱਚ ਲੰਚ ਦਿੱਤਾ ਜਾ ਰਿਹਾ ਹੈ , ਜਿਸ ਵਿੱਚ ਪਾਰਟੀ ਦੇ ਸਾਰੇ ਵਿਧਾਇਕਾਂ , ਸੰਸਦ ਮੈਂਬਰਾਂ ਨੂੰ ਸੱਦੇ ਭੇਜੇ ਗਏ ਹਨ। ਸੂਤਰਾਂ ਦੀ ਮੰਨੀਏ ਤਾਂ ਇਸ ਮੀਟਿੰਗ ਲਈ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਬਣੇ ਨਵਜੋਤ ਸਿੱਧੂ ਨੂੰ ਸੱਦਾ ਨਹੀਂ ਦਿੱਤਾ ਗਿਆ। ਦੱਸ ਦੇਈਏ ਕਿ ਐਤਵਾਰ ਸਾਮ ਨੂੰ ਹੀ ਕਾਂਗਰਸ ਦੀ ਕੇਂਦਰੀ ਹਾਈ ਕਮਾਂਡ ਨੇ ਨਵਜੋਤ ਸਿੱਧੂ ਨੂੰ ਪ੍ਰਦੇਸ ਕਾਂਗਰਸ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ। ਸਿੱਧੂ ਦੇ ਨਾਲ ਚਾਰ ਕਾਰਜਕਾਰੀ ਪ੍ਰਧਾਨ ਵੀ ਬਣਾਏ ਗਏ। ਉਧਰ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਸੂਬਾ ਪ੍ਰਧਾਨ ਬਣਨ ਲਈ ਜਨਤਕ ਤੌਰ ‘ਤੇ ਵਧਾਈ ਨਹੀਂ ਦਿੱਤੀ। ਇਸ ਦੇ ਨਾਲ ਹੀ ਨਵਜੋਤ ਸਿੱਧੂ ਨੇ ਪਾਰਟੀ ਦੇ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਟਵਿੱਟਰ ‘ ਤੇ ਦਿੱਤੀ ਪਹਿਲੀ ਪ੍ਰਤੀਕਿ੍ਰਆ ਵਿੱਚ ਕਾਂਗਰਸ ਦੀ ਕੇਂਦਰੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਪਰ ਉਨ੍ਹਾਂ ਨੇ ਵੀ ਟਵੀਟ ‘ ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜਕਿਰ ਤੱਕ ਨਹੀਂ ਕੀਤਾ। ਅਜਿਹੀ ਸਥਿਤੀ ਵਿੱਚ ਕਿਆਸ ਲਗਾਏ ਜਾ ਰਹੇ ਹਨ ਕਿ ਕਪਤਾਨ ਤੇ ਸਿੱਧੂ ਦਰਮਿਆਨ ਦੂਰੀ ਅਜੇ ਖ਼ਤਮ ਨਹੀਂ ਹੋਈ। ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੱਧੂ ਨੇ ਆਪਣਾ ਕੰਮ ਸੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਪਹਿਲਾਂ ਗੁਰਦੁਆਰਾ ਵਿੱਚ ਆਪਣਾ ਸਿਰ ਝੁਕਾਇਆ , ਇਸ ਤੋਂ ਬਾਅਦ ਉਹ ਆਪਣੀ ਨਵੀਂ ਟੀਮ ਨੂੰ ਮਿਲੇ। ਸੋਮਵਾਰ ਸਵੇਰੇ ਨਵਜੋਤ ਸਿੱਧੂ ਨੇ ਨਵੇਂ ਕਾਰਜਕਾਰੀ ਪ੍ਰਧਾਨਾਂ ਨਾਲ ਮੁਲਾਕਾਤ ਕੀਤੀ। ਕਾਂਗਰਸ ਨੇ ਪੰਜਾਬ ਵਿੱਚ ਚਾਰ ਨਵੇਂ ਕਾਰਜਕਾਰੀ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਹੈ। ਪੰਜਾਬ ਵਿੱਚ ਨਵੇਂ ਪ੍ਰਦੇਸ ਪ੍ਰਧਾਨ ਦਾ ਐਲਾਨ ਕਰਨ ਲਈ ਕਾਂਗਰਸ ਨੂੰ ਲੰਮੇ ਸੰਘਰਸ ਦਾ ਸਾਹਮਣਾ ਕਰਨਾ ਪਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਤੱਕ ਨਵਜੋਤ ਸਿੱਧੂ ਦੇ ਵਿਰੋਧ ਵਿੱਚ ਖੜ੍ਹੇ ਰਹੇ , ਉਨ੍ਹਾਂ ਨੇ ਆਪਣੇ ਸਮਰਥਕਾਂ ਨਾਲ ਲਗਾਤਾਰ ਮੀਟਿੰਗਾਂ ਵੀ ਕੀਤੀਆਂ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਵੀ ਚਿੱਠੀ ਲਿਖੀ। ਸਾਰੀ ਜੱਦੋ ਜਹਿਦ ਤੋਂ ਬਾਅਦ ਕਾਂਗਰਸ ਹਾਈ ਕਮਾਨ ਨੇ ਨਵਜੋਤ ਸਿੱਧੂ ਦੇ ਨਾਂ ‘ ਤੇ ਮੋਹਰ ਲਗਾ ਦਿੱਤੀ ਹੈ। ਅਜਿਹੀ ਸਥਿਤੀ ਵਿੱਚ ਹਰੇਕ ਦੀ ਨਜਰ ਇਸ ਗੱਲ ‘ ਤੇ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਸ ਦੀ ਪੰਜਾਬ ਦੀ ਰਾਜਨੀਤੀ ‘ ਤੇ ਕੀ ਪ੍ਰਭਾਵ ਪਏਗਾ। ਪੰਜਾਬ ਵਿੱਚ ਜਿਵੇਂ ਹੀ ਨਵਜੋਤ ਸਿੱਧੂ ਸੂਬਾ ਪ੍ਰਧਾਨ ਬਣੇ, ਕਾਂਗਰਸ ਵਿੱਚ ਵੱਡੀਆਂ ਤਬਦੀਲੀਆਂ ਹੋਣ ਦੇ ਸੰਕੇਤ ਮਿਲੇ ਹਨ। ਕੈਪਟਨ ਦੇ ਵਿਰੋਧ ਦੇ ਬਾਵਜੂਦ ਹਾਈ ਕਮਾਨ ਦੇ ਇਸ ਫੈਸਲੇ ਨੇ ਇਹ ਸਪੱਸਟ ਕਰ ਦਿੱਤਾ ਹੈ ਕਿ ਜਲਦੀ ਹੀ ਸਰਕਾਰ ਤੇ ਸੰਗਠਨ ਪੱਧਰ ‘ਤੇ ਬਹੁਤ ਸਾਰੇ ਵੱਡੇ ਬਦਲਾਅ ਕੀਤੇ ਜਾਣਗੇ। ਸਿੱਧੂ ਦੇ ਨਾਲ ਹੀ ਰਾਜ ਵਿੱਚ ਦੂਸਰੀ ਲਾਈਨ ਵੀ ਸੁਰੂ ਹੋ ਗਈ ਹੈ। ਜਲਦੀ ਹੀ ਸਰਕਾਰ ਤੇ ਸੰਗਠਨ ਵਿੱਚ ਬਹੁਤ ਸਾਰੇ ਨਵੇਂ ਚਿਹਰੇ ਦਾਖਲ ਹੋ ਜਾਣਗੇ। ਪੰਜਾਬ ਵਿੱਚ ਪਿਛਲੇ ਦੋ ਸਾਲਾਂ ਤੋਂ ਕੈਪਟਨ ਤੇ ਸਿੱਧੂ ਵਿਚਾਲੇ ਟਕਰਾਅ ਦੀ ਸਥਿਤੀ ਹੈ। ਇਸ ਕਾਰਨ ਸੰਗਠਨਾਤਮਕ ਪੱਧਰ ‘ਤੇ ਕਾਂਗਰਸ ਨੂੰ ਬਹੁਤ ਨੁਕਸਾਨ ਝੱਲਣਾ ਪਿਆ। 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ, ਇਹ ਜੰਿਮੇਵਾਰੀ ਹਰੀਸ ਰਾਵਤ ਨੂੰ ਦਿੱਤੀ ਗਈ ਸੀ। ਜਿਵੇਂ ਹੀ ਹਰੀਸ ਪੰਜਾਬ ਆਇਆ, ਹਾਈ ਕਮਾਨ ਦੀ ਇੱਛਾ ਸਪੱਸਟ ਹੋ ਗਈ ਕਿ ਹੁਣ ਪੰਜਾਬ ਵਿੱਚ ਤਬਦੀਲੀਆਂ ਆਉਣਗੀਆਂ। ਕਾਂਗਰਸ ਵਿੱਚ ਹਾਈ ਕਮਾਨ ਦੂਜੀ ਲਾਈਨ ਬਣਾਉਣ ਲਈ ਆਪਣੇ ਚਿਹਰਿਆਂ ਦੀ ਭਾਲ ਕਰ ਰਹੀ ਹੈ। ਸਿੱਧੂ ਨਾਲ ਮੁਲਾਕਾਤ ਦੇ ਨਾਲ ਹਰੀਸ ਨੇ ਫੈਸਲਾ ਲਿਆ ਸੀ ਕਿ ਸਿੱਧੂ ਕਾਂਗਰਸ ਵਿੱਚ ਸੰਗਠਨ ਦਾ ਚਿਹਰਾ ਹੋਣਗੇ। ਹਾਲਾਂਕਿ ਇਸ ਦੇ ਐਲਾਨ ਵਿੱਚ ਕਾਫੀ ਸਮਾਂ ਲੱਗ ਗਿਆ। ਹੁਣ ਇਹ ਸਪੱਸਟ ਹੋ ਗਿਆ ਹੈ ਕਿ ਪੰਜਾਬ ਵਿਚ ਕਾਂਗਰਸ ਦੇ ਸੰਗਠਨ ਤੇ ਸਰਕਾਰ ਦੇ ਪੱਧਰ ‘ਤੇ ਵੱਡੇ ਬਦਲਾਅ ਕੀਤੇ ਜਾਣਗੇ। ਦਿੱਲੀ ਕਾਂਗਰਸ ਦੇ ਦਫਤਰ ਦੇ ਸੂਤਰਾਂ ਅਨੁਸਾਰ ਸਿੱਧੂ ਦੇ ਨਾਲ ਸੰਗਠਨ ਪੱਧਰ ‘ਤੇ ਕਈ ਨਵੇਂ ਚਿਹਰੇ ਦਾਖਲ ਹੋਣਗੇ। ਇਨ੍ਹਾਂ ਚਿਹਰਿਆਂ ਵਿਚ ਨੌਜਵਾਨਾਂ ਨੂੰ ਤਰਜੀਹ ਦੇਣ ਲਈ, ਪੰਜਾਬ ਇੰਚਾਰਜ ਹਰੀਸ ਰਾਵਤ ਨੂੰ ਰਾਹੁਲ ਤੇ ਪਿ੍ਰਅੰਕਾ ਗਾਂਧੀ ਦੇ ਪੱਧਰ ‘ਤੇ ਰਹਿਣ ਲਈ ਕਿਹਾ ਗਿਆ ਹੈ। ਜੁਲਾਈ ਦੇ ਅੰਤ ਤੱਕ, ਸੰਗਠਨ ਦੇ ਪੁਨਰਗਠਨ ਦਾ ਕੰਮ ਵੀ ਸੁਰੂ ਹੋ ਜਾਵੇਗਾ। ਕੈਪਟਨ ਦੇ ਮੰਤਰੀ ਮੰਡਲ ਵਿੱਚ ਨੌਜਵਾਨਾਂ ਨੂੰ ਤਰਜੀਹ ਦਿੱਤੀ ਜਾਏਗੀ। ਕੈਪਟਨ ਦੀ ਨਵੀਂ ਕੈਬਨਿਟ ਵਿਚ ਹਾਈ ਕਮਾਨ ਨੇ ਨੌਜਵਾਨ ਨੇਤਾਵਾਂ ਨੂੰ ਤਰਜੀਹ ਦੇਣ ਲਈ ਕਿਹਾ ਹੈ। ਇਨ੍ਹਾਂ ਵਿਚੋਂ, ਕਾਂਗਰਸ ਦੇ ਨੌਜਵਾਨ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਕੁਲਜੀਤ ਸਿੰਘ ਨਾਗਰਾ, ਨਵਤੇਜ ਸਿੰਘ ਚੀਮਾ ਤੇ ਸੰਗਤ ਸਿੰਘ ਦੇ ਨਾਮ ਪ੍ਰਮੁੱਖ ਹਨ। ਇਨ੍ਹਾਂ ਤੋਂ ਇਲਾਵਾ ਰਾਕੇਸ ਪਾਂਡੇ ਤੇ ਰਾਣਾ ਗੁਰਜੀਤ ਸਿੰਘ ਨੂੰ ਵੀ ਕੈਪਟਨ ਦੇ ਮੰਤਰੀ ਮੰਡਲ ਵਿੱਚ ਸਾਮਲ ਕੀਤਾ ਜਾ ਸਕਦਾ ਹੈ। ਰਾਜ ਵਿੱਚ ਯੂਥ ਕਾਂਗਰਸੀਆਂ ਨੂੰ ਥਾਂ ਮਿਲੇਗੀ। ਕਾਂਗਰਸੀਆਂ ਨੂੰ ਸਿੱਧੂ ਦੀ ਨਵੀਂ ਟੀਮ ਵਿੱਚ ਸਾਮਲ ਕੀਤਾ ਜਾਵੇਗਾ। ਸੂਬਾ ਕਾਂਗਰਸ ਦੇ ਨਾਲ, ਸਿੱਧੂ ਐਨਐਸਯੂਆਈ ਤੇ ਯੂਥ ਕਾਂਗਰਸ ਦੇ ਬਹੁਤ ਸਾਰੇ ਨੌਜਵਾਨ ਚਿਹਰਿਆਂ ਨੂੰ ਆਪਣੀ ਸੰਸਥਾ ਵਿਚ ਮਹੱਤਵਪੂਰਨ ਜੰਿਮੇਵਾਰੀ ਦੇਣਗੇ। ਸਿੱਧੂ ਦੇ ਕੁਝ ਨਜਦੀਕੀ ਰਿਸਤੇਦਾਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੁਲਾਈ ਦੇ ਅੰਤ ਤੱਕ ਸੰਸਥਾ ਪੱਧਰ ‘ਤੇ ਬਹੁਤ ਸਾਰੀਆਂ ਵੱਡੀਆਂ ਤਬਦੀਲੀਆਂ ਵੇਖੀਆਂ ਜਾਣੀਆਂ ਸੁਰੂ ਹੋ ਜਾਣਗੀਆਂ। ਕਾਂਗਰਸ ਹਾਈਕਮਾਨ ਵੱਲੋਂ ਭਾਵੇਂ ਹੀ ਕਾਫੀ ਜੱਦੋ-ਜਹਿਦ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਪ੍ਰਧਾਨ ਬਣਾ ਦਿੱਤਾ ਗਿਆ ਹੈ ਪਰ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਫੈਸਲੇ ਨਾਲ ਬਿਲਕੁਲ ਸਹਿਮਤ ਨਹੀਂ ਹਨ। ਹਾਲਾਂਕਿ ਕੈਪਟਨ ਅਤੇ ਸਿੱਧੂ ਨੇ ਫਿਲਹਾਲ ਇਕ-ਦੂਜੇ ਨੂੰ ਲੈ ਕੇ ਜਨਤਕ ਤੌਰ ‘ਤੇ ਆਪਣਾ ਰੁਖ ਸਪੱਸ਼ਟ ਨਹੀਂ ਕੀਤਾ ਹੈ, ਫਿਰ ਵੀ ਜੇਕਰ ਕੈਪਟਨ ਨੇ ਹਾਈਕਮਾਨ ਦੇ ਦਬਾਅ ‘ਚ ਸਿੱਧੂ ਨੂੰ ਆਪਣਾ ਆਸ਼ੀਰਵਾਦ ਦੇ ਦਿੱਤਾ ਅਤੇ ਸਿੱਧੂ ਦੇ ਤੇਵਰ ਕੈਪਟਨ ਪ੍ਰਤੀ ਨਰਮ ਵੀ ਹੋ ਗਏ ਤਾਂ ਵੀ ਆਉਣ ਵਾਲੇ ਦਿਨਾਂ ‘ਚ ਦੋਹਾਂ ਵਿਚਕਾਰ ਮੰਤਰੀ ਮੰਡਲ ਦੇ ਪੁਨਰਗਠਨ ਨੂੰ ਲੈ ਕੇ ਖਿੱਚੋਤਾਣ ਹੋਣਾ ਤੈਅ ਮੰਨਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਕੈਪਟਨ ਵੱਲੋਂ ਸੁਨੀਲ ਜਾਖੜ ਦੀ ਥਾਂ ਮਨੀਸ਼ ਤਿਵਾੜੀ ਜਾਂ ਵਿਜੈਇੰਦਰ ਸਿੰਗਲਾ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਲਾਉਣ ਦੀ ਸਿਫਾਰਿਸ਼ ਕੀਤੀ ਗਈ ਸੀ। ਹਾਈਕਮਾਨ ਵੱਲੋਂ ਉਨ੍ਹਾਂ ਦੀ ਮੰਗ ਨੂੰ ਦਰਕਿਨਾਰ ਕਰ ਦਿੱਤਾ ਗਿਆ ਅਤੇ ਕਾਰਜਕਾਰੀ ਪ੍ਰਧਾਨ ਲਾਉਣ ਦੇ ਮਾਮਲੇ ‘ਚ ਵੀ ਕੈਪਟਨ ਦੀ ਜਅਿਾਦਾ ਸੁਣਵਾਈ ਨਾ ਹੋਣ ਦੀ ਸੂਚਨਾ ਹੈ। ਇਸ ਤੋਂ ਬਾਅਦ ਵਾਰੀ ਆਵੇਗੀ ਮੰਤਰੀ ਮੰਡਲ ਦੇ ਪੁਨਰਗਠਨ ਦੀ, ਜਿਸ ਤਹਿਤ ਪਹਿਲਾਂ ਤੋਂ ਹੀ ਦੋ ਡਿਪਟੀ ਸੀ. ਐੱਮ. ਬਣਾਉਣ ਤੋਂ ਇਲਾਵਾ ਕੁੱਝ ਮੰਤਰੀਆਂ ਦੀ ਛੁੱਟੀ ਅਤੇ ਨਵੇਂ ਚਿਹਰਿਆਂ ਦੀ ਐਂਟਰੀ ਤੋਂ ਇਲਾਵਾ ਵਿਭਾਗਾਂ ‘ਚ ਫੇਰਬਦਲ ਹੋਣ ਦੀਆਂ ਅਟਕਲਾਂ ਸੁਣਨ ਨੂੰ ਮਿਲ ਰਹੀਆਂ ਹਨ। ਹੁਣ ਕਈ ਅਜਿਹੇ ਮੰਤਰੀਆਂ ਵੱਲੋਂ ਖੁੱਲ੍ਹੇਆਮ ਸਿੱਧੂ ਨੂੰ ਸਮਰਥਨ ਦੇ ਦਿੱਤਾ ਗਿਆ, ਜਿਨ੍ਹਾਂ ਨੂੰ ਕੈਪਟਨ ਨਾਲ ਬਗਾਵਤ ਕਰਨ ਦੇ ਦੋਸ਼ ‘ਚ ਬਦਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਨ੍ਹਾਂ ਮੰਤਰੀਆਂ ਨੂੰ ਬਚਾਉਣ ਲਈ ਸਿੱਧੂ ਵੱਲੋਂ ਸਟੈਂਡ ਲਿਆ ਜਾ ਸਕਦਾ ਹੈ। ਇਸ ਤਰ੍ਹਾਂ ਕਈ ਅਜਿਹੇ ਵਿਧਾਇਕ ਹਨ, ਜੋ ਸਿੱਧੂ ਨਾਲ ਖੜ੍ਹੇ ਨਜਰ ਆ ਰਹੇ ਹਨ, ਜੋ ਲੰਬੇ ਸਮੇਂ ਤੋਂ ਮੰਤਰੀ ਬਣਨ ਲਈ ਦਾਅਵੇਦਾਰੀ ਜਤਾ ਰਹੇ ਸਨ। ਇਨ੍ਹਾਂ ਵਿਧਾਇਕਾਂ ਲਈ ਸਿੱਧੂ ਵੱਲੋਂ ਆਪਣੇ ਕੋਟੇ ‘ਚੋਂ ਮੰਤਰੀ ਅਹੁਦੇ ਦੀ ਮੰਗ ਕੀਤੀ ਜਾ ਸਕਦੀ ਹੈ, ਜਿਸ ਨੂੰ ਲੈ ਕੇ ਕੈਪਟਨ ਤੋਂ ਇਲਾਵਾ ਹਾਈਕਮਾਨ ਦਾ ਕੀ ਰੁਖ ਹੋਵੇਗਾ, ਉਸ ਵੱਲ ਸਭ ਦੀਆਂ ਨਜਰਾਂ ਟਿਕੀਆਂ ਹੋਈਆਂ ਹਨ। ਪੰਜਾਬ ਕਾਂਗਰਸ ਦੀ ਕਮਾਂਡ ਮਿਲਣ ਤੋਂ ਬਾਅਦ ਜੋਸ਼ ਨਾਲ ਲਬਰੇਜ ਸੂਬਾ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੱਧੂ ਨੇ ਨਵਾਂ ਟਵੀਟ ਕਰਦੇ ਹੋਏ ਕਾਂਗਰਸ ਹਾਈਕਮਾਨ ਦਾ ਧੰਨਵਾਦ ਕੀਤਾ। ਸਿੱਧੂ ਨੇ ਆਖਿਆ ਕਿ ਖੁਸ਼ਹਾਲੀ, ਸਹੂਲਤਾਂ ਅਤੇ ਖੁਦਮੁਖ਼ਤਿਆਰੀ ਕੁੱਝ ਕੁ ਲੋਕਾਂ ਲਈ ਨਹੀਂ ਸਗੋਂ ਸਾਰਿਆਂ ਵਿਚ ਵੰਡਣ ਲਈ ਕਾਂਗਰਸ ਵਰਕਰ ਵੱਜੋਂ ਮੇਰੇ ਪਿਤਾ ਨੇ ਰੱਜਿਆ-ਪੁੱਜਿਆ ਘਰ ਛੱਡ ਕੇ ਆਜ਼ਾਦੀ ਦੇ ਸੰਘਰਸ਼ ਵਿਚ ਹਿੱਸਾ ਲਿਆ। ਉਨ੍ਹਾਂ ਨੂੰ ਦੇਸ਼ ਭਗਤੀ ਦੇ ਕਾਰਜਾਂ ਬਦਲੇ ਸਜ਼ਾ-ਏ-ਮੌਤ ਸੁਣਾਈ ਗਈ, ਜੋ ਕਿ ਕਿੰਗਜ਼ ਐਮਨਸਟੀ ਰਾਣੀ ਦੇ ਜਨਮ-ਦਿਨ ਮੌਕੇ ਪਰਚੀਆਂ ਪਾ ਕੇ ਰੱਦ ਹੋਈ। ਫਿਰ ਉਹ ਦਹਾਕਿਆਂ ਤੱਕ ਜਲ੍ਹਿਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ, ਮੈਂਬਰ ਵਿਧਾਨ ਸਭਾ, ਮੈਂਬਰ ਵਿਧਾਨ ਪਰਿਸ਼ਦ ਅਤੇ ਪੰਜਾਬ ਦੇ ਐਡਵੋਕੇਟ ਜਨਰਲ ਬਣੇ। ਸਿੱਧੂ ਨੇ ਕਿਹਾ ਕਿ ਅੱਜ ਮੇਰਾ ਮਿਸ਼ਨ ਉਸੇ ਸੁਫਨੇ ਨੂੰ ਪੂਰਾ ਕਰਨਾ ਅਤੇ ਕੁੱਲ ਹਿੰਦ ਕਾਂਗਰਸ ਦੇ ਇਸ ਅਜੇਤੂ ਕਿਲ੍ਹੇ ਨੂੰ ਹੋਰ ਮਜ਼ਬੂਤ ਕਰਨ ਲਈ ਅਣਥੱਕ ਕੰਮ ਕਰਨਾ ਹੈ। ਬਹੁਤ ਹੀ ਸਤਿਕਾਰਯੋਗ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪਿ੍ਰਯੰਕਾ ਗਾਂਧੀ ਦਾ ਮੈਂ ਦਿਲ ਦੀ ਗਹਿਰਾਈਆਂ ਤੋਂ ਸ਼ੁਕਰਗੁਜਾਰ ਹਾਂ ਕਿ ਉਨ੍ਹਾਂ ਨੇ ਮੇਰੇ ਉੱਪਰ ਭਰੋਸਾ ਕਰਦਿਆਂ ਮੈਨੂੰ ਇਹ ਬੇਹੱਦ ਮਹੱਤਵਪੂਰਨ ਜ਼ੁੰਮੇਵਾਰੀ ਸੌਂਪੀ। ਅੱਗੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਕਾਂਗਰਸ ਦਾ ਨਿਮਾਣਾ ਵਰਕਰ ਹੁੰਦਿਆਂ ਮੈਂ ਮਿਸ਼ਨ ‘ਜਿੱਤੇਗਾ ਪੰਜਾਬ‘ ਪੂਰਾ ਕਰਨ ਲਈ ‘ਪੰਜਾਬ ਮਾਡਲ‘ ਅਤੇ ਹਾਈ ਕਮਾਂਡ ਦੇ 18 ਨੁਕਾਤੀ ਏਜੰਡੇ ਰਾਹੀਂ ਲੋਕਾਂ ਦੀ ਤਾਕਤ ਲੋਕਾਂ ਤੱਕ ਵਾਪਸ ਪਹੁੰਚਾਉਣ ਖ਼ਾਤਰ ਪੰਜਾਬ ਵਿਚ ਕਾਂਗਰਸ ਪਰਿਵਾਰ ਦੇ ਹਰ ਮੈਂਬਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਾਂਗਾ। ਮੇਰਾ ਸਫ਼ਰ ਅਜੇ ਸ਼ੁਰੂ ਹੀ ਹੋਇਆ ਹੈ।