ਰਜਿ: ਨੰ: PB/JL-124/2018-20
RNI Regd No. 23/1979

ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਸ਼ਬਦ ਪ੍ਰਕਾਸ਼ ਮਿਊਜੀਅਮ ਦੇ ਕੀਤੇ ਦਰਸ਼ਨ- ਬੂਟੇ ਲਗਾਏ
 
BY admin / July 20, 2021
ਮੁੱਲਾਂਪੁਰ ਦਾਖਾ, 20 ਜੁਲਾਈ (ਸਨੀ ਸੇਠੀ/ ਪ੍ਰਸ਼ਾਂਤ ਕਾਲੀਆ)- ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਸਾਵਣ ਦੇ ਮਹੀਨੇ ਦੀ ਗੁਰਬਾਣੀ ਵਿਚ ਮਹੱਤਤਾ ਬਾਰੇ ਵਿਚਾਰਾਂ ਹੋਈਆਂ। ਇਹ ਸਮਾਗਮ ਕਿ੍ਰਸ਼ਨ ਕੁਮਾਰ ਬਾਵਾ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੀ ਪ੍ਰਧਾਨਗੀ ਹੇਠ ਹੋਇਆ ਜਿਸ ਵਿਚ ਵੂਮਨ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ, ਐੱਸ.ਐਸ.ਪੀ. ਜਗਰਾਉ ਚਰਨਜੀਤ ਸਿੰਘ ਸੋਹਲ, ਹਰਵਿੰਦਰ ਸਿੰਘ ਖਾਲਸਾ ਉੱਘੇ ਕਾਲਮ ਨਵੀਸ, ਮਲਕੀਤ ਸਿੰਘ ਦਾਖਾ, ਕਮਿੱਕਰ ਸਿੰਘ ਜੰਡੀ ਯੂ.ਐੱਸ.ਏ., ਉਮਰਾਉ ਸਿੰਘ ਪ੍ਰਧਾਨ ਹਰਿਆਣਾ, ਨਿਰਮਲ ਜੌੜਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਜਿਹਨਾਂ ਨੂੰ ਫਾਊਂਡੇਸ਼ਨ ਵੱਲੋਂ ਯਾਦਗਾਰੀ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਫਲਦਾਰ ਬੂਟੇ ਵੀ ਲਗਾਏ ਗਏ। ਇਸ ਸਮੇਂ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਛਾਂਦਾਰ ਅਤੇ ਫਲਦਾਰ ਬੂਟੇ ਲਗਾਉਣਾ ਵੱਡੀ ਸੇਵਾ ਹੈ। ਉਹਨਾਂ ਕਿਹਾ ਕਿ ਲੋੜ ਹੈ ਨੈਤਿਕ ਕਦਰਾਂ ਕੀਮਤਾਂ ਦਾ ਸਤਿਕਾਰ ਕਰਦੇ ਹੋਏ ਪਿਆਰ ਭਰੇ ਸਮਾਜ ਦੀ ਸਿਰਜਨਾ ਕਰੀਏ। ਇਸ ਸਮੇਂ ਉਹਨਾਂ ਸ਼ਬਦ ਪ੍ਰਕਾਸ਼ ਅਜਾਇਬ ਘਰ ਦੇ ਦਰਸ਼ਨ ਵੀ ਕੀਤੇ ਅਤੇ ਕਿਹਾ ਕਿ ਬਾਵਾ ਵੱਲੋਂ ਇਤਿਹਾਸ ਨੂੰ ਸਾਂਭ ਕੇ ਰੱਖਣ ਦਾ ਉਪਰਾਲਾ ਸ਼ਲਾਘਾਯੋਗ ਕਦਮ ਹੈ। ਉਹਨਾਂ ਕਿਹਾ ਕਿ ਸ਼ਬਦ ਪ੍ਰਕਾਸ਼ ਮਿਊਜੀਅਮ ਦੇ ਦਰਸ਼ਨ ਕਰਕੇ ਉਹਨਾਂ ਦੇ ਮਨ ਨੂੰ ਜੋ ਸਕੂਨ ਅਤੇ ਸ਼ਾਂਤੀ ਮਹਿਸੂਸ ਹੋਈ ਹੈ ਉਹ ਬਿਆਨ ਨਹੀ ਕਰ ਸਕਦੇ। ਇਸ ਸਮੇਂ ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਪਿ੍ਰੰ. ਬਲਦੇਵ ਬਾਵਾ, ਪ੍ਰਗਟ ਸਿੰਘ, ਹਰਵਿੰਦਰ ਕੌਰ ਸਿੱਧੂ ਸੂਬਾ ਮੀਤ ਪ੍ਰਧਾਨ ਆਲ ਇੰਡੀਆ ਕਾਂਗਰਸ, ਸਰਬਜੋਤ ਕੌਰ ਬਰਾੜ, ਕਿਰਨਦੀਪ ਕੌਰ ਗਰੇਵਾਲ, ਜਗਜੀਤ ਸਿੰਘ ਐੱਸ.ਐੱਚ.ਓ. ਦਾਖਾ, ਮਹੰਤ ਰਘਵੀਰ ਦਾਸ ਤਪਾ, ਦਰਸ਼ਨ ਸਿੰਘ ਲੋਟੇ, ਲਵਮਨਜੋਤ, ਸੁਖਵਿੰਦਰ ਸ਼ਰਮਾ, ਸੁਰਜੀਤ ਸਿੰਘ ਲੋਟੇ, ਰਾਮ ਸਿੰਘ ਬੜੈਚ, ਸੰਦੀਪ ਬਾਵਾ, ਗੁਰਪ੍ਰੀਤ ਕੌਰ ਸਰਪੰਚ ਮੰਡਿਆਣੀ, ਸੁਖਵਿੰਦਰ ਸਿੰਘ, ਜਗਦੇਵ ਸਿੰਘ, ਮੇਘ ਸਿੰਘ ਰਕਬਾ, ਡਾ. ਸੁਖਬੀਰ ਸਿੰਘ ਆਦਿ ਹਾਜਰ ਸਨ।