ਰਜਿ: ਨੰ: PB/JL-124/2018-20
RNI Regd No. 23/1979

ਭਾਰਤ ਸਰਕਾਰ ਵਲੋਂ ਗੁ. ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਨਾ ਖੋਲਣਾ ਇੱਕ ਅਚੰਬੇ ਵਾਲੀ ਗੱਲ- ਸਿੰਘ ਸਾਹਿਬ
 
BY admin / July 20, 2021
ਅੰਮਿ੍ਰਤਸਰ 20 ਜੁਲਾਈ (ਨਿਰਮਲ ਸਿੰਘ ਚੋਹਾਨ)   ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਨ-ਸਤਿਕਾਰ ਨੂੰ ਠੇਸ ਪਹੁੰਚਾੳੇਣ ਵਾਲੇ ਸ਼ਰਾਰਤੀ ਅਨਸਰਾਂ ਵਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਅਤੇ ਵੱਧ ਰਹੀਆਂ ਬੇਅਦਬੀਆਂ ਨੂੰ ਠੱਲ ਪਾਉਣ ਦੇ ਮੱਦੇਨਜ਼ਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ 26 ਜੁਲਾਈ ਨੂੰ ਹੋਵੇਗੀ, ਜਿਸ ਵਿੱਚ ਪੰਜਾਂ ਤੱਖਤਾਂ ਦੇ ਜਥੇਦਾਰਾਂ ਸਮੇਤ ਸਿੱਖ ਸੰਪ੍ਰਦਾਵਾਂ ਦੇ ਨੁਮਾਇੰਦਿਆਂ, ਸੰਸਥਾਵਾਂ ਨੂੰ ਸੱਦਿਆ ਜਾਵੇਗਾ ਅਤੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਆਖਰ ਇਹ ਘਟਨਾਵਾਂ ਕਿਉਂ ਵਾਪਰ ਰਹੀਆਂ ਹਨ ਅਤੇ ਇਸ ਬਾਰੇ ਸੁਝਾਅ ਵੀ ਲਿੱਤੇ ਜਾਣਗੇ ਤਾਂ ਜੋ ਭਵਿੱਖ ਵਿੱਚ ਇਸਦਾ ਹੱਲ ਕੱਢਿਆ ਜਾਵੇ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਬ ਗਿ. ਹਰਪ੍ਰੀਤ ਸਿੰਘ ਜੀ ਨੇ ਸਕੱਤਰੇਤ ਵਿੱਚ ਕੀਤਾ।               ਸ੍ਰੀ ਦਰਬਾਰ ਸਾਹਿਬ  ਸ੍ਰੀ ਅਕਾਲ ਤਖਤ ਸਾਹਿਬ ਵਾਲੀ ਬਾਹੀ ਵਿਖੇ ਚੱਲ ਰਹੀ ਨਵੇਂ  ਜੋੜਾ ਘਰ ਦੀ ਕਾਰ ਸੇਵਾ ਕਰਨ ਦੋਰਾਨ ਜੋ ਇਮਾਰਤਾਂ ਸਾਹਮਣੇ ਆਈਆਂ ਸਨ ਉਸ ਬਾਰੇ ਪੁੱਛਣ ਤੇ ਸਿੰਘ ਸਾਹਿਬ ਨੇ ਸਪੱਸ਼ਟ ਕੀਤਾ ਕਿ ਇਹ ਸੰਨ 1988 ਵਿੱਚ ਇਕ ਨਿਜੀ ਪ੍ਰਾਪਰਟੀ ਸੀ ਗਿਆਨੀਆਂ ਦਾ ਬੂੰਗਾ ਸੀ ਜਿਸ ਦੇ ਵਰਸਾਂ ਨੇ ਸਰਕਾਰ ਕੋਲੋਂ ਮੁਆਵਜਾ ਲੈ ਕੇ ਇਸ ਜਗ੍ਹਾ ਨੂੰ ਖਾਲੀ ਕੀਤਾ ਸੀ, ਪਰ ਉਸ ਵਕਤ ਕਿਸੇ ਨੇ ਕੋਈ ਵਿਰੋਧ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਪਰਲੀਆਂ ਚਾਰ ਮੰਜਿਲਾਂ ਢਾਹੀਆਂ ਗਈਆਂ ਅਤੇ ਹੁਣ ਖੁਦਾਈ ਸਮੇਂ ਇਕ ਦੋ ਕਮਰੇ ਹੇਠੌਂ ਨਿਕਲ ਆਏ ਹਨ ਉਸ ਬਾਰੇ ਸ਼ੌਰ ਸ਼ਰਾਬਾ ਪਾਉਣਾ ਠੀਕ ਨਹੀਂ ਹੈ ਕਿਉਂਕਿ ਇਹ ਕਿਸੇ ਦੀ ਕੋਈ ਨਿਜੀ ਜਾਇਦਾਦ ਨਹੀਂ ਬਣ ਰਹੀ ਨਾਂ ਤਾਂ ਇਹ ਬੀਬੀ ਜਗੀਰ ਕੌਰ ਦੀ ਕੋਠੀ ਬਣ ਰਹੀ ਹੈ ਅਤੇ ਨਾ ਹੀ ਕਿਸੇ ਮੇਨੈਜਰ ਦਾ ਘਰ।ਬਲਕਿ ਇਹ ਸਰੀ ਗੁਰੂ ਰਾਮਦਾਸ ਜੀ ਦੇ ਮਹਾਨ ਪਵਿੱਤਰ ਅਸਥਾਨ ’ਤੇ ਸੰਗਤਾਂ ਲਈ ਜੋੜਾ ਘਰ ਬਣਾਇਆ ਜਾ ਰਿਹਾ ਹੈ ਅਤੇ ਸੰਗਤਾਂ ਦੀ ਹੀ ਸਹੂਲਤ ਲਈ ਸਕੂਟਰ ਸਟੈਂਡ ਬਣਾਇਆ ਜਾ ਰਿਹਾ ਹੈ।ਇਸ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ।          ਇਕ ਹੋਰ ਸੁਆਲ ਦੇ ਜਵਾਬ ਵਿੱਚ ਸਿੰਘ ਸਾਹਿਬ ਨੇ ਕਿਹਾ ਕਿ ਬਾਰ ਬਾਰ ਭਾਰਤ ਸਰਕਾਰ ਨੂੰ ਗੁ. ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾਂ ਖੋਲਣ ਲਈ ਕਿਹਾ ਜਾ ਰਿਹਾ ਹੈ ਪਰ ਕਿਉਂ ਨਹੀਂ ਖੋਲਿਆ ਜਾ ਰਿਹਾ ਬਸ ਇਹੀ ਇੱਕ ਅਚੰਬੇ ਵਾਲੀ ਗੱਲ ਹੈ।  ਇਸ ਮੌਕੇ ਸਿੰਘ ਸਾਹਿਬ ਗਿ. ਹਰਪ੍ਰੀਤ ਸਿੰਘ ਨੇ ਸਿੱਖ ਸੰਗਤਾਂ ਨੂੰ ਮੀਰੀ ਪੀਰੀ ਦਿਵਸ ਦੀ ਵਧਾਈ ਵੀ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਮੀਰੀ ਪੀਰੀ ਦਿਵਸ ਮਨਾਇਆ ਗਿਆ ਹੈ ਅਤੇ ਤਖਤ ਸ੍ਰੀ ਦਮਦਮਾਂ ਸਾਹਿਬ ਵਿਖੇ ਗਤਕਿਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।
 ਉਨ੍ਹਾਂ ਸਮੁੱਚੇ ਸਿੱਖ ਜਗਤ ਅਤੇ ਖਾਸ ਤੌਰ ਤੇ ਨੌਜਵਾਨਾਂ ਨੂੰ ਕਿਹਾ ਕਿ ਅੱਜ ਦਾ ਦਿਨ ਸਾਨੂੰ ਸ਼ਸ਼ਤਰਾਂ ਨਾਲ  ਜੋੜਦਾ ਹੈ ਅਤੇ ਸ਼ਸ਼ਤਰਾਂ ਦਾ ਅਭਿਆਸ ਕਰਨ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਅਸੀਂ ਬਾਣੀ ਅਤੇ ਬਣੇ ਦੇ ਧਾਰਨੀ ਬਨਣਾ ਹੈ ਉਥੇ ਸ਼ਸ਼ਤਰ ਅਭਿਆਸ ਨੂੰ ਵੀ ਆਪਣੇ ਜੀਵਣ ਦਾ ਹਿੱਸਾ ਬਣਾਉਣਾ ਹੈ ਤਾਂ ਜੋ ਆਪਣੇ ਜੀਵਣ ਵਿੱਚ ਸੰਪਨ ਹੋ ਸਕੀਏ।