ਰਜਿ: ਨੰ: PB/JL-124/2018-20
RNI Regd No. 23/1979

ਪਿੰਡ ਪੈਂਸਰਾ ਦੇ ਮਨਰੇਗਾ ਵਰਕਰਾਂ ਵੱਲੋਂ ਬੀ.ਡੀ.ਪੀ.ਓ ਦਫਤਰ  ਗੜ੍ਹਸੰਕਰ ਵਿਖੇ  ਦਿੱਤਾ ਮੰਗ ਪੱਤਰ 
 
BY admin / July 20, 2021
ਗੜ੍ਹਸੰਕਰ 19 ਜੁਲਾਈ (ਰਾਕੇਸ਼)- ਬਲਾਕ ਗੜ੍ਹਸੰਕਰ ਦੇ ਅਧੀਨ ਪੈਂਦੇ ਪਿੰਡ ਪੈਂਸਰਾ ਦੇ ਮਨਰੇਗਾ ਵਰਕਰਾਂ ਵੱਲੋਂ ਮਨਰੇਗਾ ਐਕਟ 2005 ਤਹਿਤ 100 ਦਿਨਾਂ ਦੇ ਕੰਮ ਦੀ ਮੰਗ , ਤੇ ਕੰਮ ਨਹੀਂ ਤਾਂ ਬੇਰੁਜਗਾਰੀ ਭੱਤਾ ਦੇਣ , ਦਿਨੋ-ਦਿਨ ਵੱਧ ਰਹੀ ਮਹਿੰਗਾਈ ਨੂੰ ਦੇਖਦਿਆਂ ਮਨਰੇਗਾ ਵਰਕਰਾਂ ਦੀ ਘੱਟੋ-ਘੱਟ ਉਜਰਤ ਪ੍ਰਤੀ ਦਿਹਾੜੀ 500 ਰੁਪਏ ਕਰਨ, ਮਨਰੇਗਾ ਵਰਕਰਾਂ ਦਾ ਫ੍ਰੀ ਮੈਡੀਕਲ ਸਹੂਲਤਾਂ ਦੇਣ, ਹਰ ਇੱਕ ਮਨਰੇਗਾ ਵਰਕਰ ਨੂੰ 200 ਦਿਨ ਮਨਰੇਗਾ ਦਾ ਕੰਮ ਦੇਣ, ਹਰ ਇੱਕ ਮਨਰੇਗਾ ਵਰਕਰ ਦੀ 50 ਹਜਾਰ ਰੁਪਏ ਤੱਕ ਬੈਂਕ ਵਿੱਚ ਲਿਮਟ ਬਣਾ ਕੇ ਦੇਣ , ਆਦਿ ਦੀਆਂ ਮੰਗਾਂ ਨੂੰ ਲੈ ਕੇ ਬਲਾਕ ਸੰਮਤੀ ਮੈਂਬਰ ਵੀਨਾ ਰਾਣੀ , ਮਨਰੇਗਾ ਲੇਬਰ ਮੂਵਮੇੰਟ ਪੰਜਾਬ ਪ੍ਰਧਾਨ ਮਨਜਿੰਦਰ ਕੁਮਾਰ ਪੈਂਸਰਾ ਦੀ ਅਗਵਾਈ ਹੇਠ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਦੇ ਗ੍ਰਾਮ ਰੋਜਗਾਰ ਸੇਵਕ ਮਨਰੇਗਾ ਮੁਲਾਜਮ ਸੋਰਵ ਠਾਕੁਰ ਨੂੰ ਪਿੰਡ ਪੈਂਸਰਾ ਦੇ ਮਨਰੇਗਾ ਵਰਕਰਾਂ ਨੂੰ ਨਾਲ ਲੈ ਕੇ ਮੰਗ ਪੱਤਰ ਸੌਂਪਿਆ। ਇਸ ਮੌਕੇ ਬਲਾਕ ਸੰਮਤੀ ਮੈਂਬਰ ਵੀਨਾ ਰਾਣੀ ਨੇ ਕਿਹਾ ਕਿ ਮਨਰੇਗਾ ਐਕਟ 2005 ਸਰਕਾਰ ਨੇ ਬਣਾਇਆ ਹੈ ਤੇ ਲਾਗੂ ਵੀ ਉਨ੍ਹਾਂ ਨੇ ਹੀ ਕਰਨਾ ਹੁੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਨਰੇਗਾ ਐਕਟ 2005 ਗਰੀਬ ਲੋਕਾਂ ਦੇ ਰੁਜਗਾਰ ਲਈ ਮੂਲ ਅਧਿਕਾਰ ਹੈ।ਇਸ ਨੂੰ ਲਾਗੂ ਕਰਨਾ ਸਰਕਾਰ ਦੀ ਸੰਵਿਧਾਨਕ ਜੁੰਮੇਵਾਰੀ ਹੈ । ਇਸ ਮੌਕੇ ਮਨਰੇਗਾ ਲੇਬਰ ਮੂਵਮੇੰਟ ਪੰਜਾਬ ਦੇ ਪ੍ਰਧਾਨ ਮਨਜਿੰਦਰ ਕੁਮਾਰ ਪੈਂਸਰਾ ਨੇ ਕਿਹਾ ਕਿ ਦਿਨੋ-ਦਿਨ ਵੱਧ ਰਹੀ ਮਹਿੰਗਾਈ ਦੇ ਮੁਕਾਬਲੇ ਹਰ ਰੋਜ ਵਰਤੋਂ ਵਿੱਚ ਆਉਣ ਵਾਲੇ ਭੋਜਨ ਪਦਾਰਥਾਂ ਦੀ ਮਹਿੰਗਾਈ ਬਹੁਤ ਜਅਿਾਦਾ ਹੋਣ ਕਰਕੇ ਗਰੀਬ ਘਰਾਂ ਦਾ ਗੁਜਾਰਾ ਕਰਨਾ ਮੁਸਕਲ ਹੋਇਆ ਪਿਆ ਹੈ। ਇਸ ਕਰਕੇ ਹਰ ਇੱਕ ਮਨਰੇਗਾ ਵਰਕਰ ਦੀ 500 ਰੁਪਏ ਪ੍ਰਤੀ ਦਿਨ ਦਿਹੜੀ ਚਾਹੀਦੀ ਹੈ ਅਤੇ 200 ਦਿਨ ਦੇ ਕੰਮ ਦੀ ਗਰੰਟੀ ਚਾਹੀਦੀ ਹੈ।ਮਨਜਿੰਦਰ ਕੁਮਾਰ ਪੈਂਸਰਾ ਨੇ ਮਨਰੇਗਾ ਵਰਕਰਾਂ ਨੂੰ ਜਾਣਕਾਰੀ ਤਹਿਤ ਦੱਸਿਆ ਕਿ ਮਨਰੇਗਾ ਐਕਟ 2005 ਦੇ ਅਨੁਸਾਰ 100 ਦਿਨਾਂ ਦੇ ਕੰਮ ਦੀ ਗਰੰਟੀ ਅਤੇ ਬੇਰੁਜਗਾਰੀ ਭੱਤਾ ਉਦੋਂ ਤੱਕ ਨਹੀਂ ਮਿਲਦਾ ਜਦੋਂ ਤੱਕ ਲਿਖਤੀ 100 ਦਿਨਾਂ ਦੇ ਕੰਮ ਦੀ ਮੰਗ ਨਹੀਂ ਕੀਤੀ ਜਾਂਦੀ। ਇਸ ਕਰਕੇ ਮਨਰੇਗਾ ਵਰਕਰਾਂ ਨੂੰ ਲਿਖਤੀ ਕੰਮ ਦੀ ਮੰਗ ਕਰਨਾ ਲਾਜਮੀ ਹੈ । ਪਰ ਆਮ ਤੌਰ ਤੇ ਕਾਫੀ ਪਿੰਡਾਂ ਵਿੱਚ ਧੜੇਵਾਜੀਆ ਹੋਣ ਕਰਕੇ  ਕਾਫੀ ਪਿੰਡਾਂ ਦੇ ਸਰਪੰਚ ਤੇ ਮਨਰੇਗਾ ਮੇਹਟ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਛੱਡ ਕੇ ਆਪਣੇ ਚਹੇਤਿਆਂ ਨੂੰ ਨਰੇਗਾ ਵਿੱਚ ਕੰਮ ਦੇ ਪਹਿਲ ਦੇ ਆਧਾਰ ਤੇ ਦੇ ਦਿੰਦੇ ਹਨ । ਤੇ ਇਸ ਕਰਕੇ ਗਰੀਬ ਤੇ ਲੋੜਵੰਦ ਪਰਿਵਾਰ ਮਨਰੇਗਾ ਦੇ ਕੰਮ ਤੋਂ ਵਾਂਜੇ ਰਹਿ ਜਾਂਦੇ ਹਨ । ਤੇ ਬਹੁਤ ਪਿੰਡਾਂ ਵਿੱਚ ਮਨਰੇਗਾ ਦਫਤਰ ਦੇ ਕੁਝ ਅਧਿਕਾਰੀ ਵੀ ਪੱਖਪਾਤ ਦੋਰਾਨ ਪਿੰਡਾਂ ਦੇ ਸਰਪੰਚਾਂ ਤੇ ਮੋਹਤਵਾਰ ਵਿਅਕਤੀਆਂ ਦਾ ਸਾਥ ਦਿੰਦੇ ਹਨ । ਇਸ ਮੌਕੇ ਕਸਮੀਰ ਸਿੰਘ , ਧਰਮਪਾਲ , ਹਰਦਿਆਲ ਰਾਮ , ਨਿਰਮਲ ਸਿੰਘ , ਮਨਜੀਤ ਕੁਮਾਰੀ , ਰੇਸਮ ਕੌਰ , ਵਿਜੈ ਕੁਮਾਰੀ , ਕਸਮੀਰ ਕੌਰ , ਗੁਰਦੇਵ ਕੌਰ , ਸੁਰਿੰਦਰ ਕੌਰ , ਸੁਭਾਸ ਚੰਦ , ਜਗਦੀਸ ਕੌਰ , ਅਲਿਤਾ ਦੇਵੀ , ਪਰਮਜੀਤ ਕੌਰ , ਸੁਖਵਿੰਦਰ ਕੌਰ , ਬਲਜੀਤ ਕੌਰ , ਕੁਲਵੰਤ ਕੌਰ , ਆਦਿ ਮਨਰੇਗਾ ਵਰਕਰਾਂ ਹਾਜਰ ਸਨ ।