ਰਜਿ: ਨੰ: PB/JL-124/2018-20
RNI Regd No. 23/1979

ਨਵਜੋਤ ਸਿੰਘ ਸਿੱਧੂ ਨੇ ਜਿੱਤਿਆ ਪ੍ਰਧਾਨਗੀ ਵਾਲਾ ਮੈਚ-ਸੁੱਖੀ ਘੁੰਮਣ
 
BY admin / July 20, 2021
 ਅਮਰਗੜ੍ਹ 20 ਜੁਲਾਈ (ਜੈਦਕਾ) -ਸਾਬਕਾ ਮੰਤਰੀ ਤੇ ਉੱਘੇ ਿਕਟਰ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਪ੍ਰਧਾਨ ਬਣਾਏ ਜਾਣ ’ਤੇ ਐਨ ਆਰ ਆਈ ਭਰਾਵਾਂ ਵਿੱਚ ਵੀ ਖੁਸ਼ੀ ਦੀ ਲਹਿਰ ਦੌੜ ਗਈ ਹੈ। ਪ੍ਰਵਾਸੀ ਭਾਰਤ ਸਭਾ ਦੇ ਚੇਅਰਮੈਨ ਸੁੱਖੀ ਘੁੰਮਣ ਨੇ ਖੁਸ਼ੀ ਦਾ ਇਜਹਾਰ ਕਰਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਜਿੱਤ ਨੇ ਪੰਜਾਬੀਆਂ ਨੂੰ ਖੁਸ਼ ਕਰਕੇ ਰੱਖ ਦਿੱਤਾ ਹੈ। ਹੁਣ ਤੋਂ ਪਹਿਲਾਂ ਸਾਰੇ ਸਿਆਸੀ ਆਗੂ ਗਰੀਬ ਲੋਕਾਂ ਨੂੰ ਮਿੱਠੀਆਂ ਗੋਲੀਆਂ ਦੇ ਕੇ ਪਰਚਾਉਂਦੇ ਰਹੇ। ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਦੇ ਸੁਫਨੇ ਵਿਖਾਉਂਦੇ ਰਹੇ। ਸ਼੍ਰੀ ਸਿੱਧੂ ਨੇ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਵਾ ਕੇ ਪੰਜਾਬੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਉਹ ਪੰਜਾਬ ਵਿੱਚ ਇੱਕ ਵਧੀਆਂ ਮਾਡਲ ਸਥਾਪਤ ਕਰਨ ਵਿੱਚ ਜਰੂਰ ਕਾਮਯਾਬ ਹੋਣਗੇ ਤੇ ਸੈਟਰ ਵਿੱਚ ਵੀ ਕਾਂਗਰਸ ਇਸ ਮਾਡਲ ਨੂੰ ਲੈਕੇ ਜਾਵੇਗੀ ਅਤੇ ਪੰਜਾਬ ਦਾ ਨਾ ਦੁਨੀਆਂ ਵਿਚ ਰੋਸ਼ਨ ਹੋਵੇਗਾ। ਉਨਾਂ ਕਿਹਾ ਕਿ ਪੰਜਾਬ ਇੱਕ ਸੋਨੇ ਦੀ ਚਿੜੀ ਕਹਾਉਣ ਵਾਲਾ ਸੂਬਾ ਹੈ ਜਿਸਨੂੰ ਸਰਕਾਰਾ ਲੁਟ ਕੇ ਖਾ ਗਈਆਂ। ਅਕਾਲੀਆਂ ਨੇ ਨਸ਼ਿਆ ਦਾ ਪ੍ਰਸਾਰ ਕਰਕੇ ਪੰਜਾਬ ਦੀ ਨੌਜਵਾਨੀ ਗਾਲ ਦਿੱਤੀ। ਹੁਣ ਲੋਕਾਂ ਨੂੰ ਸ਼੍ਰੀ ਨਵਜੋਤ ਸਿੰਘ ਸਿੱਧੂ ਤੇ ਬਹੁਤ ਆਸਾਂ ਹਨ ਤੇ ਉਹ ਲੋਕਾਂ ਦੀਆਂ ਆਸਾਂ ਤੇ ਖਰੇ ਉੱਤਰਨ ਵਿੱਚ ਜਰੂਰ ਕਾਮਯਾਬ ਹੋਣਗੇ।  ਕੈਲੀਫੋਰਨੀਆਂ ਵਿੱਚ ਰਹਿਦੇ ਲੀਡਰਾਂ ਤੇ ਸਮਰਥਕਾਂ ਨੇ ਸ਼੍ਰੀ ਨਵਜੋਤ ਸਿੰਘ ਸਿੱਧੂ ਨੂੰ ਵਧਾਈ ਦਿੰਦਿਆ ਕਿਹਾ ਕਿ ਉਹ ਹੁਣ ਐਨ ਆਰ ਆਈ ਭਰਾਵਾਂ ਦੀ ਵੀ ਗੱਲ ਸੁਣਨਗੇ।