ਰਜਿ: ਨੰ: PB/JL-124/2018-20
RNI Regd No. 23/1979

‘ਪੁਲਿਸ ਨਰਮ-ਚੋਰ ਸਰਗਰਮ‘-ਸ਼ਹਿਰ ਚ ਚੋਰੀਆਂ ਦੀ ਵੱਧ ਰਹੀਆਂ ਘਟਨਾਵਾਂ ਤੋਂ ਲੋਕ ਚਿੰਤਾ ਚ
 
BY admin / July 20, 2021
 ਏ ਟੀ ਐਮ ਤੋੜ ਕੇ ਚੋਰੀ ਦੀ ਕੋਸ਼ਿਸ਼ 
ਚੀਮਾਂ ਮੰਡੀ, 20 ਜੁਲਾਈ (ਮੱਖਣ ਸਿੰਘ ਸ਼ਾਹਪੁਰ)- ਸਥਾਨਕ ਸ਼ਹਿਰ ਵਿਚ ਵਾਪਰਦੀਆਂ ਚੋਰੀ ਦੀ ਘਟਨਾਵਾਂ ਨੂੰ ਲੈ ਕੇ ਸਥਾਨਕ ਸਹਿਰ ਦੇ ਲੋਕ ਤੇ ਦੁਕਾਨਦਾਰਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਚਾਰ ਪੰਜ ਦਿਨ ਪਹਿਲਾਂ ਪੁਲਿਸ ਥਾਣਾ ਚੀਮਾਂ ਦੇ ਬਿਲਕੁਲ ਸਾਹਮਣੇ ਮਦਨ ਟਾਇਰ ਹਾਉਸ ਵਿਚ  ਲੱਖਾਂ ਦੀ ਗਿਣਤੀ ਵਿੱਚ ਨਗਦ ਕੈਸ ਚੋਰੀ ਹੋਣ ਤੋਂ ਇਲਾਵਾ ਸ਼ਹਿਰ ਦੀਆਂ  ਹੋਰ ਵੀ ਦੁਕਾਨਾਂ ਤੇ ਚੋਰੀ ਦੀਆਂ ਵਾਰਦਾਤਾਂ ਵਾਪਰ ਚੁੱਕੀਆਂ ਹਨ ।  ਇਲਾਕੇ ਚ ਚੋਰਾਂ ਦਾ ਗ੍ਰੋਹ ਇੰਨਾਂ ਸਰਗਰਮ ਹੈ ਕਿ ਉਹ ਬਿਨਾਂ ਕਿਸੇ ਡਰ ਤੋਂ ਲਗਾਤਾਰ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਜਿਸ ਦੀ ਮਿਸਾਲ ਅੱਜ ਸੁਨਾਮ ਮਾਨਸਾ ਮੈਨ ਰੋਡ ਤੇ ਪੰਜਾਬ ਨੈਸ਼ਨਲ ਬੈਂਕ ਦਾ ਏ ਟੀ ਐਮ ਤੋੜ ਕੇ ਚੋਰਾਂ ਨੇ ਹੱਥ ਸਾਫ ਕਰਨ ਦੀ ਕੋਸ਼ਿਸ਼ ਕੀਤੀ ਹੈ।ਸਹਿਰ ਵਿਚ ਲਗਾਤਾਰ ਹੋ ਰਹੀਆਂ ਚੋਰੀਆਂ ਦੀਆਂ ਵੱਡੀਆਂ ਵਾਰਦਾਤਾਂ ਜਿੱਥੇ ਪੁਲਿਸ ਦੀ ਕਾਰਗੁਜ਼ਾਰੀ ‘ ਤੇ ਵੀ ਸਵਾਲੀਆ ਚਿੰਨ੍ਹ ਹਨ ਤੇ ਮੋਜੂਦਾ ਸਰਕਾਰ ਦੀ ਲੋਕਾਂ ਪ੍ਤੀ ਗੈਰ ਜਿਮੈਂਵਾਰੀ ਵੀ ਜੱਗ ਜਾਹਿਰ ਕਰਦੀਆਂ ਹਨ ਕਿਉਂਕਿ ਜਿਹੜੀ ਪੁਲਿਸ ਨੇ ਲੋਕਾਂ ਦੀ ਰੱਖਿਆ ਕਰਨੀ ਹੁੰਦੀ ਹੈ ਉਸ ਵਿਚੋਂ ਵੱਡੀ ਗਿਣਤੀ ਚ ਪੁਲਿਸ ਲੀਡਰਾਂ ਦੀ ਅਤੇ ਲੀਡਰਾਂ ਦੀਆਂ ਕੋਠੀਆਂ ਦੀ ਸਰੁੱਖਿਆ ਵਿੱਚ ਤਾਇਨਾਤ ਹੈ - ਜਿਸ ਕਾਰਨ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ । ਇਸ ਚੋਰੀ ਸੰਬੰਧੀ ਪੰਜਾਬ ਨੈਸ਼ਨਲ ਬੈਂਕ ਦੇ ਸਹਾਇਕ ਮੈਨੇਜਰ ਗੁਰਤੇਜ ਸਿੰਘ ਨੇ ਦੱਸਿਆ ਕਿ ਚੋਰਾਂ ਵੱਲੋਂ  ਏ ਟੀ ਐਮ ਨੂੰ ਤੋੜਨ  ਸੰਬੰਧੀ  ਦੀ  ਏ ਟੀ ਐਮ ਨਾਲ ਸੰਬੰਧਤ ਜਿਮੈਂਵਾਰ ਅਧਿਆਕਾਰੀਆਂ ਤੇ ਮਾਹਿਰ ਇੰਜੀਨੀਅਰ  ਨੂੰ ਸੂਚਿਤ ਕਰ ਦਿੱਤਾ  ਗਿਆ ਹੈ - ਏ ਟੀ ਐਮ ਟੁੱਟਣ ਨਾਲ ਕਿੰਨਾ ਨੁਕਸਾਨ ਹੋਇਆ ਹੈ ਇਹ ਜਿਮੈਂਵਾਰ ਅਧਿਕਾਰੀ ਹੀ ਜਾਂਚ ਕਰਕੇ ਜਾਣਕਾਰੀ ਦੇ ਸਕਦੇ ਹਨ, ਅਸੀਂ ਨਹੀਂ । ਇਸ ਮੋਕੇ ਥਾਣਾ ਚੀਮਾਂ ਦੇ ਡਿਊਟੀ ਅਫਸਰ ਰਾਮ ਸਿੰਘ ਨੇ ਦੱਸਿਆ ਕੇ ਚੋਰਾਂ ਵੱਲੋਂ ਏ ਟੀ ਐਮ ਨੂੰ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ,ਜਿਸ ਪ੍ਤੀ ਸਾਡੀ ਟੀਮ  ਲੱਗੇ ਹੋਏ ਕੈਮਰਿਆਂ ਦੀ ਰਿਕਾਰਡਿੰਗ ਤੋਂ ਜਾਂਚ ਕਰਕੇ ਸਬੂਤ ਜੁਟਾਉਣ ਵਿੱਚ ਲੱਗੀ ਹੋਈ ਹੈ।