ਰਜਿ: ਨੰ: PB/JL-124/2018-20
RNI Regd No. 23/1979

ਤਿੰਨ ਖੇਤੀ ਕਾਨੂੰਨਾਂ ਖਿਲਾਫ ਅਤੇ ਦਿੱਲੀ ਬੋਰਡਰਾ ਤੇ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਦੇ ਹੱਕ ਵਿੱਚ ਅਵਾਜ ਬੁਲੰਦ ਕਰਨ ਲਈ ਅਪੀਲ ਕੀਤੀ
 
BY admin / July 20, 2021
ਸੰਗਰੂਰ, 20 ਜੁਲਾਈ (ਅਵਤਾਰ ਸਿੰਘ ਛਾਜਲੀ, ਜਸਪਾਲ ਸਿੰਘ ਜਿੰਮੀ) - ਰੇਵੋਲੂਸ਼ਨਰੀ ਸੋਸ਼ਲਿਸਟ ਪਾਰਟੀ (ਆਰ.ਐਸ.ਪੀ) ਪੰਜਾਬ ਸੂਬਾ ਕਮੇਟੀ ਦੇ ਸਕੱਤਰ ਕਾਮਰੇਡ ਕਰਨੈਲ ਸਿੰਘ ਇਕੋਲਾਹਾ ਅਤੇ ਖੰਨਾ ਵਿਧਾਨ ਸਭਾ ਹਲਕਾ ਇੰਚਾਰਜ ਰਾਜ ਕੁਮਾਰ ਸਾਥੀਆਂ ਸਮੇਤ ਮੈਂਬਰ ਲੋਕ ਸਭਾ ਐਨ.ਕੇ.ਪ੍ਰੇਮਾਚੰਦਰਨ ਨੂੰ ਤਿੰਨ ਖੇਤੀ ਕਾਨੂੰਨਾਂ ਖਿਲਾਫ ਅਤੇ ਦਿੱਲੀ ਬੋਰਡਰਾ ਤੇ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਦੇ ਹੱਕ ਵਿੱਚ ਅਵਾਜ ਬੁਲੰਦ ਕਰਨ ਲਈ ਅਪੀਲ ਕੀਤੀ। ਉਹਨਾ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਅੜੀਅਲ ਵਤੀਰੇ ਕਰਨ ਸੈਂਕੜੇ ਕਿਸਾਨ ਸੰਘਰਸ਼ ਦੌਰਾਨ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਹਨ ।ਪ੍ਰੰਤੂ ਸੱਤਾ ਦੇ ਨਸ਼ੇ ਵਿੱਚ ਚੂਰ ਅੰਨੀ ਤੇ ਬੋਲੀ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ।ਓਹਨਾਂ ਅੱਗੇ ਕਿਹਾ ਕਿ ਕਾਨੂੰਨ ਹਮੇਸ਼ਾ ਜਨਤਾ ਦੇ ਭਲੇ ਲਈ ਬਣਾਏ ਜਾਂਦੇ ਹਨ ਪਰ ਇਹ ਤਿੰਨ ਖੇੱਤੀ ਕਾਨੂੰਨ ਕਾਰਪੋਰੇਟਸ ਨੂੰ ਫਾਇਦਾ ਪਹਚਉਣ ,ਕਿਸਾਨ ਅਤੇ ਮਜਦੂਰ ਦੀ ਸੰਘੀ ਨੱਪਣ ਵਾਲੇ ਹਨ।ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤਿੰਨੋ ਖੇਤੀ ਕਾਨੂੰਨ ਰੱਦ ਕਰਕੇ ਮਾਮਲਾ ਸੂਬਾ ਸਰਕਾਰਾ ਹਵਾਲੇ ਕਰੇ ਕਿਓਂਕਿ ਖੇਤੀ ਸੂਬਾ ਸਰਕਾਰਾਂ ਦਾ ਵਿਸ਼ਾ ਹੈ ਜਿਸ ਵਿੱਚ ਕੇਂਦਰ ਸਰਕਾਰ ਨੂੰ ਦਖ਼ਲ ਨਹੀਂ ਦੇਣਾ ਚਾਹੀਦਾ।ਖੇਤੀ ਦੀਆ ਸਾਰੀਆਂ ਫਸਲਾ ਤੇ ਐਮ ਐਸ ਪੀ ਤੇ ਖਰੀਦ ਗਰੰਟੀ ਕਾਨੂੰਨ ਬਣਾਉਣ ਬਣਨਾ ਚਾਹੀਦਾ ਹੈ। ਜੁਮਲੇਬਾਜੀ ਛੱਡਕੇ ਕੇਂਦਰ ਸਰਕਾਰ ਕਾਲਾ ਬਾਜ਼ਾਰੀ ਰੋਕਣ ਅਤੇ ਡੀਜ਼ਲ ਪੈਟਰੋਲ ਤੇ ਅਸਮਾਨੀ ਚੜ੍ਹੇ ਭਾਅ ਨੂੰ ਘੱਟਾ ਕੇ ਜਨਤਾ ਨੂੰ ਰਾਹਤ ਦੇਣ ਵੱਲ ਧਿਆਨ ਦੇਵੇ।ਇਸ ਮੌਕੇ ਉਹਨਾ ਨਾਲ ਰਾਜੇਸ਼ ਕੁਮਾਰ ਚਤਰਬੇਦੀ, ਯੂਥ ਆਗੂ ਸੁਰਿੰਦਰ ਬਾਵਾ ਮੌਜੂਦ ਸਨ।