ਰਜਿ: ਨੰ: PB/JL-124/2018-20
RNI Regd No. 23/1979

ਦਿੱਲੀ ਮੋਰਚੇ ਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜੋਸੋ ਖਰੋਸ਼ ਨਾਲ ਹੋਵੇਗੀ ਸ਼ਾਮਿਲ: ਵੜੈਚ, ਬਾਜਵਾ
 
BY admin / July 20, 2021
ਮਹਿਲ ਕਲਾਂ 20 ਜੁਲਾਈ ( ਜਗਸੀਰ ਸਿੰਘ ਧਾਲੀਵਾਲ ਸਹਿਜੜਾ ) ਕੇਦਰ ਦੀ ਮੋਦੀ ਸਰਕਾਰ ਵਲੋਂ ਪਿਛਲੇ ਸਮੇਂ ਦੌਰਾਨ ਕਿਸਾਨ ਵਿਰੋਧੀ ਤਿੰਨ ਕਾਨੂੰਨਾਂ ਖਿਲਾਫ ਦਿੱਲੀ ਦੇ ਬਾਰਡਰ ਤੇ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਬਲਾਕ ਮਹਿਲ ਕਲਾਂ ਦੀ ਮੀਟਿੰਗ ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਬਾਜਵਾ ਸਹਿਜੜਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਜੁਮੇਵਾਰ ਆਗੂਆਂ ਵੱਲੋਂ ਸਮੂਲੀਅਤ ਕੀਤੀ ਗਈ। ਕਿਸਾਨ ਆਗੂਆਂ ਨੇ ਸੁਝਾਅ ਦਿੱਤੇ ।ਇਸ ਮੌਕੇ ਬੀ ਕੇ ਯੂ ਕਾਦੀਆ ਦੇ ਸੂਬਾ ਮੀਤ ਪ੍ਰਧਾਨ ਮਹਿੰਦਰ ਸਿੰਘ, ਜਿਲਾ ਜਰਨਲ ਸਕੱਤਰ ਗਗਨਦੀਪ ਸਿੰਘ ਬਾਜਵਾ ਸਹਿਜੜਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਸਯੁੰਕਤ ਕਿਸਾਨ ਮੋਰਚੇ ਵਲੋਂ 22 ਜੁਲਾਈ ਤੋਂ ਪਾਰਲੀਮੈਂਟ ਦਾ ਘਿਰਾਓ ਕਰਨ ਲਈ ਹਰ ਰੋਜ 200 ਕਿਸਾਨਾਂ ਦਾ ਜੱਥਾ ਜਾਇਆ   ਕਰੇਗਾ। ਇਸ ਲਈ ਬਲਾਕ ਮਹਿਲ ਕਲਾਂ ਚੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਦਾ ਜਥਾ ਟੀਕਰੀ ਬਾਰਡਰ ਤੇ ਚੱਲ ਰਹੇ ਮੋਰਚੇ ਚ ਭੇਜਿਆ ਜਾਵੇ ਤਾਂ ਕਿ ਮੋਰਚੇ ਨੂੰ ਸਫਲਤਾ ਵੱਲ ਲਿਜਾਇਆ ਜਾ ਸਕੇ। ਰੇਲਵੇ ਸਟੇਸ਼ਨ ਬਰਨਾਲਾ ਤੇ ਟੋਲ ਟੈਕਸ ਮਹਿਲ ਕਲਾਂ ਵਿਖੇ ਚੱਲ ਰਹੇ ਧਰਨਿਆਂ ਚ ਗਿਣਤੀ ਵਧਾਉਣ ਲਈ ਵੀ ਵਿਚਾਰਾਂ ਹੋਈਆਂ। ਉਨ੍ਹਾਂ ਨੇ ਕਿਹਾ ਕਿ 22 ਜੁਲਾਈ ਤੋਂ ਲੋਕ ਸਭਾ ਵੱਲ ਸ਼ੁਰੂ ਹੋ ਰਹੇ ਕਾਫਲਿਆਂ ਚ ਬਰਨਾਲਾ ਜਿਲ੍ਹੇ ਵੱਲੋਂ ਭਰਵੀਂ ਹਾਜ਼ਰੀ ਭਰੀ ਜਾਵੇਗੀ ।ਇਸ ਮੌਕੇ ਬਲਾਕ ਦੇ ਆਗੂ ਸੁਰਿੰਦਰ ਸਿੰਘ ਵਜੀਦਕੇ ਖੁਰਦ, ਸਮਸੇਰ ਸਿੰਘ ਹੁੰਦਲ ਛੀਨੀਵਾਲ, ਮਿੱਤਰਪਾਲ ਸਿੰਘ ਗਾਗੇਵਾਲ,ਸਿੰਗਾਰਾ ਸਿੰਘ ਛੀਨੀਵਾਲ ਕਲਾਂ, ਸਰਬਜੀਤ ਸਿੰਘ ਸਹੋਰ, ਸਤਨਾਮ ਸਿੰਘ ਸੱਤਾ ਧਨੇਰ, ਜਗਰਾਜ ਸਿੰਘ ਤੇ ਜਸਵਿੰਦਰ ਸਿੰਘ ਛੀਨੀਵਾਲ ਕਲਾਂ,ਰਣਜੀਤ ਸਿੰਘ ਕਲਾਲਾ, ਸਰਬਜੀਤ ਸਿੰਘ ਸੰਭੂ ਖੜਕੇਕਾ ਮਹਿਲ ਕਲਾਂ, ਰਾਜਿੰਦਰ ਸਿੰਘ ਬਿੱਟੂ ਮਹਿਲ ਕਲਾਂ, ਜਗਤਾਰ ਸਿੰਘ,ਮੱਘਰ ਸਿੰਘ ਧਾਲੀਵਾਲ ਸਹਿਜੜਾ, ਅਮਨਦੀਪ ਸਿੰਘ ਵਜੀਦਕੇ, ਸੁਖਵਿੰਦਰ ਸਿੰਘ ਧਨੇਰ, ਅਮਰਜੀਤ ਸਿੰਘ ਭੋਲਾ, ਗੁਰਜੀਤ ਸਿੰਘ ਜਮੰਦਾ, ਮਲਕੀਤ ਸਿੰਘ ਮੀਤਾ ਖੜਕੇਕਾ ਮਹਿਲ ਕਲਾਂ, ਗੁਰਦੀਪ ਸਿੰਘ, ਹਰਭਜਨ ਸਿੰਘ, ਸੁਖਜੀਤ ਸਿੰਘ  ਆਦਿ ਆਗੂ ਹਾਜ਼ਰ ਸਨ।